ED ਨੇ ਜਾਰਜ ਸੋਰੋਸ ਫਾਊਂਡੇਸ਼ਨ ਨਾਲ ਜੁੜੇ ਦਫਤਰਾਂ ''ਤੇ ਕੀਤੀ ਛਾਪੇਮਾਰੀ
Thursday, Mar 20, 2025 - 11:46 AM (IST)

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵਿਦੇਸ਼ੀ ਮੁਦਰਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਜਾਰਜ ਸੋਰੋਸ ਦੇ ਓਪਨ ਸੋਸਾਇਟੀ ਫਾਊਂਡੇਸ਼ਨਾਂ ਦੀ ਤਲਾਸ਼ੀ ਲਈ। 18 ਮਾਰਚ ਨੂੰ,ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅਮਰੀਕੀ ਕਾਰੋਬਾਰੀ ਜਾਰਜ ਸੋਰੋਸ ਦੇ ਓਪਨ ਸੋਰੋਸ ਫਾਊਂਡੇਸ਼ਨ (OSF) ਅਤੇ ਇਸ ਨਾਲ ਜੁੜੇ NGO 'ਤੇ ਛਾਪਾ ਮਾਰਿਆ। ਜਾਂਚ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੋਰੋਸ ਦੇ ਆਰਥਿਕ ਵਿਕਾਸ ਫੰਡ ਨੇ 2020-2023 ਦੇ ਵਿਚਕਾਰ ਤਿੰਨ ਭਾਰਤੀ ਕੰਪਨੀਆਂ ਨੂੰ 25 ਕਰੋੜ ਰੁਪਏ (3 ਮਿਲੀਅਨ ਡਾਲਰ) ਪ੍ਰਦਾਨ ਕੀਤੇ ਜਦੋਂ ਕਿ ਕਥਿਤ ਤੌਰ 'ਤੇ ਪਹਿਲਾਂ ਤੋਂ ਪ੍ਰਵਾਨਗੀ ਦੀਆਂ ਜ਼ਰੂਰਤਾਂ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕੀਤੀ।
ਇੱਥੇ ਦੱਸ ਦਈਏ ਕਿ OSF 2016 ਤੋਂ ਭਾਰਤ ਦੀ "ਪੂਰਵ ਸੰਦਰਭ ਸ਼੍ਰੇਣੀ" ਦੇ ਅਧੀਨ ਹੈ, ਜਿਸ ਲਈ ਵਿਦੇਸ਼ੀ ਫੰਡ ਟ੍ਰਾਂਸਫਰ ਲਈ ਵਿਸ਼ੇਸ਼ ਇਜਾਜ਼ਤ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿੱਚ ਐਮਨੈਸਟੀ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਵਾਚ (HRW) ਵੀ ਸ਼ਾਮਲ ਹਨ। ਈਡੀ ਅਧਿਕਾਰੀਆਂ ਅਨੁਸਾਰ ਅੱਠ ਥਾਵਾਂ 'ਤੇ ਇਹ ਕਾਰਵਾਈ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਨਾਲ ਸਬੰਧਤ ਇੱਕ ਮਾਮਲੇ ਤਹਿਤ ਕੀਤੀ ਗਈ। ਇਸ ਸਮੇਂ ਦੌਰਾਨ ਈਡੀ ਨੇ ਐਮਨੈਸਟੀ ਇੰਟਰਨੈਸ਼ਨਲ ਦੇ ਸਾਬਕਾ ਕਰਮਚਾਰੀਆਂ ਅਤੇ ਹਿਊਮਨ ਰਾਈਟਸ ਵਾਚ (HRW) ਦੇ ਮੌਜੂਦਾ ਕਰਮਚਾਰੀਆਂ ਦੇ ਅਹਾਤਿਆਂ ਦੀ ਤਲਾਸ਼ੀ ਲਈ। ਸੋਰੋਸ ਫਾਊਂਡੇਸ਼ਨ ਨੇ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਜਵਾਬ ਨਹੀਂ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਹਿਰਾਸਤ 'ਚ ਲਿਆ ਗਿਆ ਭਾਰਤੀ ਵਿਦਿਆਰਥੀ, ਜਾਣੋ ਪੂਰਾ ਮਾਮਲਾ
ਜਾਣੋ ਜਾਰਜ ਸੋਰੋਸ ਬਾਰੇ
ਜਿਓਗੀ ਸ਼ਵਾਰਟਜ਼ ਉਰਫ ਜਾਰਜ ਸੋਰੋਸ ਹੰਗਰੀ ਮੂਲ ਦਾ ਇੱਕ ਮਸ਼ਹੂਰ ਅਮਰੀਕੀ ਕਾਰੋਬਾਰੀ ਹੈ। ਜਾਰਜ ਸੋਰੋਸ ਅਮਰੀਕਾ ਅਤੇ ਯੂ.ਕੇ ਦੇ ਸਟਾਕ ਬਾਜ਼ਾਰਾਂ ਵਿੱਚ ਇੱਕ ਵੱਡਾ ਨਾਮ ਹੈ। ਸੋਰੋਸ ਨੇ ਹੇਜ ਫੰਡਾਂ ਤੋਂ ਬਹੁਤ ਪੈਸਾ ਕਮਾਇਆ ਹੈ। ਸੋਰੋਸ ਫੰਡ ਮੈਨੇਜਮੈਂਟ 1970 ਵਿੱਚ ਸ਼ੁਰੂ ਹੋਇਆ ਸੀ। ਖਾਸ ਗੱਲ ਇਹ ਹੈ ਕਿ ਜਾਰਜ ਸੋਰੋਸ ਨੂੰ ਉਹ ਵਿਅਕਤੀ ਵੀ ਕਿਹਾ ਜਾਂਦਾ ਹੈ ਜਿਸਨੇ ਬੈਂਕ ਆਫ਼ ਇੰਗਲੈਂਡ ਨੂੰ ਬਰਬਾਦ ਕੀਤਾ। ਕਿਉਂਕਿ 1992 ਵਿੱਚ ਉਸਨੇ ਬ੍ਰਿਟਿਸ਼ ਪੌਂਡ ਖਿਲਾਫ ਸੱਟਾ ਲਗਾ ਕੇ ਇੱਕ ਦਿਨ ਵਿੱਚ 1 ਬਿਲੀਅਨ ਡਾਲਰ ਤੋਂ ਵੱਧ ਕਮਾਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।