ਅਮਰੀਕੀ ਅਰਬਪਤੀ ਜਾਰਜ ਸੋਰੋਸ ਨਾਲ ਜੁੜੇ ਅਦਾਰਿਆਂ ਤੇ NGO ’ਤੇ ED ਵੱਲੋਂ ਛਾਪੇ

Wednesday, Mar 19, 2025 - 10:19 AM (IST)

ਅਮਰੀਕੀ ਅਰਬਪਤੀ ਜਾਰਜ ਸੋਰੋਸ ਨਾਲ ਜੁੜੇ ਅਦਾਰਿਆਂ ਤੇ NGO ’ਤੇ ED ਵੱਲੋਂ ਛਾਪੇ

ਨਵੀਂ ਦਿੱਲੀ/ਬੈਂਗਲੁਰੂ (ਅਨਸ) - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਨਾਲ ਜੁੜੀ ਜਾਂਚ ਨੂੰ ਲੈ ਕੇ ਅਮਰੀਕੀ ਅਰਬਪਤੀ ਜਾਰਜ ਸੋਰੋਸ ਹਮਾਇਤੀ ਓਪਨ ਸੋਸਾਇਟੀ ਫਾਊਂਡੇਸ਼ਨ (ਓ. ਐੱਸ. ਐੱਫ.) ਦੇ ਕੁਝ ਕਥਿਤ ਲਾਭਪਾਤਰੀਆਂ ਅਤੇ ਇਸ ਨਾਲ ਜੁੜੇ ਕੁਝ ਗੈਰ-ਸਰਕਾਰੀ ਸੰਗਠਨਾਂ (ਐੱਨ. ਜੀ. ਓਜ਼) ਦੇ ਨਵੀਂ ਦਿੱਲੀ ਅਤੇ ਬੈਂਗਲੁਰੂ ਸਥਿਤ ਟਿਕਾਣਿਆਂ ’ਤੇ ਸ਼ਨੀਵਾਰ ਛਾਪੇ ਮਾਰੇ।

ਇਹ ਵੀ ਪੜ੍ਹੋ :     Goa 'ਚ ਵੀਕੈਂਡ ਬਿਤਾਉਣ ਨਾਲੋਂ ਸਸਤਾ ਹੈ Dubai ਘੁੰਮਣਾ ! Indian Tourism ਨੂੰ ਲੈ ਕੇ ਹੈਰਾਨ ਕਰਨ ਵਾਲਾ ਦਾਅਵਾ...

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ‘ਫੇਮਾ’ ਦੀ ਉਲੰਘਣਾ ਕਰਨ ਵਾਲੇ ਲਾਭਪਾਤਰੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਇਨ੍ਹਾਂ ਲਾਭਪਾਤਰੀਆਂ ’ਚ ਕੁਝ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨਾਂ ਨਾਲ ਜੁੜੇ ਵਿਅਕਤੀ ਵੀ ਸ਼ਾਮਲ ਹਨ। ਇਹ ਮਾਮਲਾ ਓ. ਐੱਸ. ਐੱਫ. ਵੱਲੋਂ ਸਿੱਧੇ ਵਿਦੇਸ਼ੀ ਨਿਵੇਸ਼ ਦੀ ਕਥਿਤ ਪ੍ਰਾਪਤੀ ਤੇ ਫੇਮਾ ਦੇ ਦਿਸ਼ਾ-ਨਿਰਦੇਸ਼ਾਂ ਦੀ ਕਥਿਤ ਉਲੰਘਣਾ ਦੌਰਾਨ ਕੁਝ ਲਾਭਪਾਤਰੀਆਂ ਵੱਲੋਂ ਫੰਡਾਂ ਦੀ ਵਰਤੋਂ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ :     22-25 March ਤੱਕ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ, ਪਹਿਲਾਂ ਹੀ ਪੂਰੇ ਕਰ ਲਓ ਜ਼ਰੂਰੀ ਕੰਮ

ਓ. ਐੱਸ. ਐੱਫ. ਅਨੁਸਾਰ ਇਹ ਮਨੁੱਖੀ ਅਧਿਕਾਰਾਂ, ਨਿਆਂ ਤੇ ਜਵਾਬਦੇਹ ਸਰਕਾਰ ਦੀ ਹਮਾਇਤ ਕਰਨ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਗਰੁੱਪ ਹੈ ਜੋ ਨਿੱਜੀ ਤੌਰ ’ਤੇ ਫੰਡ ਹਾਸਲ ਕਰਦਾ ਹੈ। ਅਧਿਕਾਰਤ ਅੰਕੜਿਆਂ ਅਨੁਸਾਰ 2021 ਦੌਰਾਨ ਭਾਰਤ ਲਈ ਇਸ ਗਰੁੱਪ ਦਾ ਕੁੱਲ ਖਰਚ 4,06,000 ਅਮਰੀਕੀ ਡਾਲਰ ਸੀ।

ਇਹ ਵੀ ਪੜ੍ਹੋ :     ਟ੍ਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਸਖ਼ਤ ਹੋਈ ਸਰਕਾਰ, ਮਾਰਚ ਮਹੀਨੇ ਤੋਂ ਲੱਗਣਗੇ ਮੋਟੇ ਜੁਰਮਾਨੇ

ਸੋਰੋਸ ’ਤੇ ਭਾਰਤ ਦੇ ਹਿੱਤਾਂ ਵਿਰੁੱਧ ਕੰਮ ਕਰਨ ਦਾ ਦੋਸ਼

ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਹੰਗਰੀ-ਅਮਰੀਕੀ ਸਿਅਾਸੀ ਕਾਰਕੁੰਨ ਸੋਰੋਸ ਤੇ ਉਨ੍ਹਾਂ ਦੇ ਸੰਗਠਨ ਓ. ਐੱਸ. ਐੱਫ. ’ਤੇ ਭਾਰਤ ਦੇ ਹਿੱਤਾਂ ਦੇ ਵਿਰੁੱਧ ਕੰਮ ਕਰਨ ਦਾ ਦੋਸ਼ ਲਾਇਆ ਹੈ।

ਅਡਾਨੀ-ਹਿੰਡਨਬਰਗ ਵਿਵਾਦ ਦੌਰਾਨ ਵੀ ਉਨ੍ਹਾਂ ਦੇ ਬਿਆਨਾਂ ਦੀ ਪਾਰਟੀ ਨੇ ਆਲੋਚਨਾ ਕੀਤੀ ਸੀ। ਓ. ਐੱਸ. ਐੱਫ. ਨੇ 1999 ’ਚ ਭਾਰਤ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ :     Gold Record high : ਸੋਨੇ ਨੇ ਛੂਹਿਆ ਨਵਾਂ ਰਿਕਾਰਡ ਪੱਧਰ, ਜਾਣੋ ਕੀ ਹੈ ਮਾਹਰਾਂ ਦੀ ਰਾਏ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News