ED ਦਾ ਦਾਅਵਾ, ਸੰਦੇਸਰਾ ਭਰਾਵਾਂ ਦਾ ਫਰਜ਼ੀਵਾੜਾ ਘੋਟਾਲੇ ਤੋਂ ਵੀ ਵੱਡਾ

Saturday, Jun 29, 2019 - 03:23 PM (IST)

ਨਵੀਂ ਦਿੱਲੀ—ਸੰਦੇਸਰਾ ਭਰਾਵਾਂ ਨੇ ਭਾਰਤੀ ਬੈਂਕਾਂ ਨੂੰ ਨੀਰਵ ਮੋਦੀ ਦੇ ਮੁਕਾਬਲੇ ਕਿਤੇ ਜ਼ਿਆਦਾ ਚੂਨਾ ਲਗਾਇਆ ਹੈ। ਇਹ ਦਾਅਵਾ ਈ.ਡੀ. ਦਾ ਹੈ। ਇਸ ਕੇਂਦਰੀ ਏਜੰਸੀ ਦੇ ਸੂਤਰਾਂ ਨੇ ਕਿਹਾ ਕਿ ਜਾਂਚ 'ਚ ਸਟਰਲਿੰਗ ਬਾਇਓਟੇਕ ਲਿਮਟਿਡ (ਐੱਸ.ਬੀ.ਐੱਲ.-ਸੰਦੇਸਦਾ ਗਰੁੱਪ ਅਤੇ ਇਸ ਦੇ ਮੁੱਖ ਪ੍ਰਮੋਟਰਾਂ, ਨਿਤਿਨ ਸੰਦੇਸਰਾ, ਚੇਤਨ ਸੰਦੇਸਰਾ ਨੇ ਭਾਰਤੀ ਬੈਂਕਾਂ ਦੇ ਨਾਲ ਲਗਭਗ 14,500 ਕਰੋੜ ਰੁਪਏ ਦਾ ਫਰਜ਼ੀਵਾੜਾ ਕੀਤਾ ਜਦੋਂਕਿ ਨੀਰਵ ਮੋਦੀ 'ਤੇ ਪੰਜਾਬ ਨੈਸ਼ਨਲ ਬੈਂਕ ਨੂੰ 11,400 ਕਰੋੜ ਰੁਪਏ ਦਾ ਝਟਕਾ ਦੇਣ ਦਾ ਦੋਸ਼ ਹੈ। ਯਯ
ਅਕਤੂਬਰ 2017 'ਚ ਸੀ.ਬੀ.ਆਈ. ਨੇ ਕੀਤੀ ਸੀ ਐੱਫ.ਆਰ.ਆਈ
ਸੀ.ਬੀ.ਆਈ. ਨੇ 5,383 ਕਰੋੜ ਰੁਪਏ ਦਾ ਬੈਂਕ ਫਰਾਡ ਦੇ ਦੋਸ਼ 'ਚ ਕੰਪਨੀ ਅਤੇ ਉਸ ਦੇ ਪ੍ਰਮੋਟਰਾਂ ਦੇ ਖਿਲਾਫ ਅਕਤੂਬਰ 2017 'ਚ ਐੱਫ.ਆਈ.ਆਰ. ਰਜਿਸਟਰ ਕੀਤੀ ਸੀ। ਉਸ ਦੇ ਬਾਅਦ ਈ.ਡੀ.ਨੇ ਵੀ ਮੁਕੱਦਮਾ ਦਾਇਰ ਕੀਤਾ। ਸੂਤਰਾਂ ਮੁਤਾਬਕ ਜਾਂਚ ਦੇ ਦੌਰਾਨ ਪਤਾ ਚੱਲਿਆ ਕਿ ਸੰਦੇਸਰਾ ਗਰੁੱਪ ਦੇ ਵਿਦੇਸ਼ਾਂ 'ਚ ਸਥਿਤ ਕੰਪਨੀਆਂ ਨੇ ਭਾਰਤੀ ਬੈਂਕਾਂ ਦੀ ਵਿਦੇਸ਼ੀ ਬ੍ਰਾਂਚਾਂ ਤੋਂ 9 ਹਜ਼ਾਰ ਕਰੋੜ ਰੁਪਏ ਲੋਨ ਲਿਆ ਸੀ।
ਇਨ੍ਹਾਂ ਬੈਂਕਾਂ ਨੇ ਦਿੱਤੇ ਸਨ ਲੋਨ
ਜਾਂਚ ਅਧਿਕਾਰੀ ਨੇ ਕਿਹਾ ਕਿ ਐੱਸ.ਬੀ.ਐੱਲ. ਗਰੁੱਪ ਭਾਰਤੀ ਬੈਂਕਾਂ ਤੋਂ ਰੁਪਏ ਦੇ ਨਾਲ-ਨਾਲ ਵਿਦੇਸ਼ੀ ਮੁਦਰਾ 'ਚ ਵੀ ਲੋਨ ਲਏ ਸਨ। ਗਰੁੱਪ ਨੇ ਆਂਧਰ ਬੈਂਕ, ਯੂਕੋ ਬੈਂਕ, ਸਟੇਟ ਬੈਂਕ ਆਫ ਇੰਡੀਆ, ਇਲਾਹਾਬਾਦ ਬੈਂਕ ਅਤੇ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਕੰਸੋਰਸ਼ੀਅਮ ਨੇ ਲੋਨ ਪਾਸ ਕੀਤਾ। 
9,778 ਕਰੋੜ ਦੀ ਸੰਪਤੀ ਜ਼ਬਤ
ਜਾਂਚ ਦੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਲੋਨ ਨਾਲ ਮਿਲੀ ਰਕਮ ਦਾ ਅਨੁਮਤੀ ਤੋਂ ਪਰੇ ਵਰਤੋਂ ਕੀਤੀ ਅਤੇ ਕੁਝ ਰਕਮ ਨੂੰ ਫਰਜ਼ੀ ਦੇਸੀ-ਵਿਦੇਸ਼ੀ ਸੰਸਥਾਨਾਂ ਦੇ ਰਾਹੀਂ ਇਧਰ ਤੋਂ ਉਧਰ ਟਰਾਂਸਫਰ ਕੀਤਾ। ਮੁੱਖ ਪ੍ਰਮੋਟਰਾਂ ਨੇ ਕਰਜ਼ ਦੀ ਰਕਮ ਨਾ ਸਿਰਫ ਨਾਈਜ਼ੀਰਆ 'ਚ ਆਪਣੇ ਤੇਲ ਦੇ ਕਾਰੋਬਾਰ 'ਚ ਲਗਾਈ, ਸਗੋਂ ਇਸ ਦੀ ਨਿੱਜੀ ਮਕਸਦ 'ਚ ਵੀ ਵਰਤੋਂ ਕੀਤੀ। ਈ.ਡੀ. ਨੇ 27 ਜੂਨ ਨੂੰ ਐੱਸ.ਬੀ.ਐੱਲ.- ਸੰਦੇਸਰਾ ਗਰੁੱਪ ਦੀ 9,778 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਸੀ।


Aarti dhillon

Content Editor

Related News