ਵਿੱਤ ਮੰਤਰੀ ਵੱਲੋਂ 29 ਜਨਵਰੀ ਨੂੰ ਪੇਸ਼ ਕੀਤਾ ਜਾਵੇਗਾ ਆਰਥਿਕ ਸਰਵੇ 2021

Thursday, Jan 28, 2021 - 10:20 PM (IST)

ਵਿੱਤ ਮੰਤਰੀ ਵੱਲੋਂ 29 ਜਨਵਰੀ ਨੂੰ ਪੇਸ਼ ਕੀਤਾ ਜਾਵੇਗਾ ਆਰਥਿਕ ਸਰਵੇ 2021

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ੁੱਕਰਵਾਰ 29 ਜਨਵਰੀ ਨੂੰ ਆਰਥਿਕ ਸਰਵੇਖਣ 2020-21 ਨੂੰ ਸੰਸਦ ਵਿਚ ਪੇਸ਼ ਕਰਨਗੇ। ਇਸ ਤੋਂ ਬਾਅਦ ਵਿੱਤ ਮੰਤਰਾਲਾ ਵਿਚ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਣਾਮੂਰਤੀ ਸੁਬਰਾਮਨੀਅਮ ਦੁਪਹਿਰ 2.30 ਵਜੇ ਮੀਡੀਆ ਨੂੰ ਸੰਬੋਧਨ ਕਰਨਗੇ। ਵਿੱਤ ਮੰਤਰਾਲਾ ਨੇ ਇਸ ਬਾਰੇ ਇਕ ਟਵੀਟ ਜਾਰੀ ਕਰਕੇ ਇਹ ਤਸਵੀਰ ਸਪਸ਼ਟ ਕੀਤੀ ਹੈ।

ਦਰਅਸਲ, ਇਸ ਬਾਰੇ ਕੁਝ ਉਲਝਣ ਸੀ ਕਿ ਆਰਥਿਕ ਸਰਵੇਖਣ ਕਦੋਂ ਪੇਸ਼ ਕੀਤਾ ਜਾਵੇਗਾ। ਹਰ ਸਾਲ ਆਮ ਬਜਟ ਤੋਂ ਇਕ ਦਿਨ ਪਹਿਲਾਂ ਇਕਨੋਮਿਕ ਸਰਵੇ ਅਰਥਾਤ ਆਰਥਿਕ ਸਰਵੇਖਣ ਪੇਸ਼ ਕੀਤਾ ਜਾਂਦਾ ਹੈ ਪਰ ਇਸ ਵਾਰ ਬਜਟ ਸੋਮਵਾਰ ਯਾਨੀ ਕਿ 1 ਫਰਵਰੀ ਨੂੰ ਆ ਰਿਹਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਅਤੇ ਐਤਵਾਰ ਹੈ। ਮੀਡੀਆ ਦੇ ਇਕ ਹਿੱਸੇ ਵਿਚ 31 ਜਨਵਰੀ ਨੂੰ ਸਰਵੇਖਣ ਆਉਣ ਦੀਆਂ ਖਬਰਾਂ ਆਈਆਂ ਸਨ।

 

ਕੀ ਹੁੰਦਾ ਆਰਥਿਕ ਸਰਵੇ?
ਇਕਨੋਮਿਕ ਸਰਵੇ ਦੇਸ਼ ਦੇ ਆਰਥਿਕ ਵਿਕਾਸ ਦਾ ਸਾਲਾਨਾ ਲੇਖ਼ਾ-ਜੋਖ਼ਾ ਹੁੰਦਾ ਹੈ। ਪਿਛਲੇ 12 ਮਹੀਨਿਆਂ ਵਿਚ ਵਿਕਾਸ ਦੇ ਕੀ-ਕੀ ਕੰਮ ਹੋਏ। ਯੋਜਨਾਵਾਂ ਕਿੰਨੀਆਂ ਸਫ਼ਲ ਰਹੀਆਂ, ਸਰਕਾਰ ਨੇ ਆਰਥਿਕ ਦਿਸ਼ਾ ਵਿਚ ਕੀ-ਕੀ ਕਦਮ ਚੁੱਕੇ, ਇਨ੍ਹਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਆਰਥਿਕ ਸਰਵੇ ਵਿਚ ਹੁੰਦੀਆਂ ਹਨ।


author

Sanjeev

Content Editor

Related News