ਨੋਬਲ ਜੇਤੂ ਅਰਥਸ਼ਾਸਤਰੀ ਦੀ ਚਿਤਾਵਨੀ, ਅਾਰਥਿਕ ਮੰਦੀ ਦੀ ਲਪੇਟ ’ਚ ਆ ਸਕਦੀ ਹੈ ਦੁਨੀਆ

02/14/2019 3:51:36 PM

ਦੁਬਈ - ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਪਾਲ  ਕਰੁਗਮੈਨ ਨੇ  ਅਾਰਥਿਕ ਮੰਦੀ ਦੀ ਚਿਤਾਵਨੀ ਦਿੱਤੀ ਹੈ।  ਉਨ੍ਹਾਂ ਕਿਹਾ ਕਿ ਕਈ  ਅਾਰਥਿਕ ਉਤਾਰ-ਚੜ੍ਹਾਅ ਜਾਂ ਸਮੱਸਿਆਵਾਂ ਨਾਲ ਅਾਰਥਿਕ ਮੰਦੀ ਦੀ ਸੰਭਾਵਨਾ ਵਧ ਜਾਵੇਗੀ। ਕਰੁਗਮੈਨ ਨੇ ਦੁਬਈ  ’ਚ ਵਰਲਡ ਗਵਰਨਮੈਂਟ ਸਿਖਰ ਸੰਮੇਲਨ ’ਚ ਬੋਲਦੇ ਹੋਏ ਕਿਹਾ ਕਿ ਇਸ ਗੱਲ ਦੀ ਸੰਭਾਵਨਾ  ਘੱਟ ਹੈ ਕਿ ਕਿਸੇ ‘ਇਕ ਵੱਡੀ ਚੀਜ਼’ ਨਾਲ ਅਾਰਥਿਕ ਸੁਸਤੀ ਆਏ।  ਉਨ੍ਹਾਂ ਨੇ ਅਾਰਥਿਕ ਨੀਤੀਆਂ ਬਣਾਉਣ ਵਾਲਿਆਂ  ਦਰਮਿਆਨ ਤਿਆਰੀਆਂ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 2019  ਦੇ ਅਾਖਿਰ ਜਾਂ ਫਿਰ  ਅਗਲੇ ਸਾਲ ਕੌਮਾਂਤਰੀ ਮੰਦੀ ਆਉਣ ਦਾ ‘ਕਾਫੀ ਖਦਸ਼ਾ’ ਹੈ।    ਕਰੁਗਮੈਨ ਨੇ ਕਿਹਾ,‘‘ਮੇਰਾ ਮੰਨਣਾ ਹੈ ਕਿ ਇਸ ਸਾਲ  ਦੇ ਅਾਖਿਰ ਤੱਕ ਜਾਂ ਅਗਲੇ ਸਾਲ  ਮੰਦੀ ਆਉਣ ਦੇ ਕਾਫੀ ਖਦਸ਼ੇ ਹਨ।’’ ਅਰਥਸ਼ਾਸਤਰੀ ਨੇ ਕਿਹਾ ਕਿ ਵਪਾਰ ਲੜਾਈ ਅਤੇ  ਸੁਰੱਖਿਅਾਵਾਦ ਦੀ ਬਜਾਏ ਨੀਤੀਗਤ ਏਜੰਡਾ ਹਾਵੀ ਰਹਿੰਦਾ ਹੈ,  ਜੋ ਇਨ੍ਹਾਂ ਮੁੱਦਿਆਂ ਤੋਂ ਧਿਆਨ ਹਟਾ ਰਿਹਾ ਹੈ ਅਤੇ ਸਰੋਤਾਂ ਨੂੰ ਦੂਰ ਕਰ ਰਿਹਾ ਹੈ।   

 ਦੁਬਈ ’ਚ ਚੱਲ ਰਹੇ 7ਵੇਂ ਵਿਸ਼ਵ ਸਰਕਾਰ  ਸਿਖਰ ਸੰਮੇਲਨ ’ਚ ‘ਚੌਥੀ ਉਦਯੋਗਿਕ ਕ੍ਰਾਂਤੀ  ਦੇ ਯੁੱਗ ’ਚ ਅਰਥਵਿਵਸਥਾ  ਦੇ ਭਵਿੱਖ’ ਵਿਸ਼ੇ ’ਤੇ ਆਯੋਜਿਤ ਇਕ ਸੈਸ਼ਨ ’ਚ  OECD  ਦੇ ਡਾਇਰੈਕਟਰ  ਜਨਰਲ ਜੋਸ ਏਂਜਲ  ਗੂਰੀਆ ਨੇ ਕਿਹਾ ਕਿ ਇਹ ਮਹੱਤਵਪੂਰਨ ਗੱਲ ਹੈ ਕਿ ਵੱਖ-ਵੱਖ ਦੇਸ਼ ਡਿਜੀਟਲ ਟੈਕਨਾਲੋਜੀ ਦੀ ਵਰਤੋਂ ਕਰ ਰਹੇ ਹਨ, ਜੋ ਸਮਾਨਤਾ ਪੈਦਾ ਕਰਨ ਵਾਲਾ ਵੱਡਾ ਔਜ਼ਾਰ ਹੈ।  
ਅਾਰਥਿਕ ਸਹਿਯੋਗ ਅਤੇ ਵਿਕਾਸ  (OECD)  ਦਾ ਅੰਦਾਜ਼ਾ ਹੈ ਕਿ 2022 ਤੱਕ ਇਨਸਾਨਾਂ ਅਤੇ ਮਸ਼ੀਨਾਂ  ਦੇ ਗੱਠਜੋਡ਼ ਨਾਲ 13.3  ਕਰੋਡ਼ ਨਵੀਅਾਂ ਨੌਕਰੀਆਂ ਦਾ ਸਿਰਜਣ ਹੋਵੇਗਾ।  ਵਿਸ਼ਵ ਸਰਕਾਰ ਸਿਖਰ ਸੰਮੇਲਨ ’ਚ ਕਿਹਾ  ਗਿਆ ਹੈ ਕਿ ਇਸ ਨਾਲ 7.5 ਕਰੋਡ਼ ਨੌਕਰੀਆਂ ਖਤਮ ਵੀ ਹੋ ਸਕਦੀਆਂ ਹਨ।  ਓ. ਈ. ਸੀ. ਡੀ.  ਨੇ ਚੌਥੀ ਉਦਯੋਗਿਕ ਕ੍ਰਾਂਤੀ ਲਈ ਕੰਮ ਕਰ ਰਹੀਅਾਂ ਵੱਖ-ਵੱਖ ਦੇਸ਼ਾਂ ਦੀਆਂ  ਸਰਕਾਰਾਂ ਅਤੇ ਸੰਸਥਾਵਾਂ ਨੂੰ ਗਰੀਬੀ ਹਟਾਉਣ ਲਈ  ਤੇ  ਅਸਮਾਨਤਾ ਖਤਮ ਕਰਨ  ਨੂੰ ਯਕੀਨੀ ਕਰਨ ਲਈ ਤਕਨੀਕ ’ਚ ਬਦਲਾਅ ਨਾਲ ਪੈਦਾ ਮੌਕਿਆਂ ਦੀ ਵਰਤੋਂ ਹੋਰ ਕਰੀਬ  ਨਾਲ ਕਰਨ ਦਾ ਅਪੀਲ ਕੀਤੀ।
 


Related News