ਇੰਸ਼ੋਰੈਂਸ ਕੰਪਨੀ ਵਿਚ ਈ-ਪਾਲਿਸੀ ਦੀ ਇਜਾਜ਼ਤ, ਇਰਡਾ ਨੇ ਦਿੱਤੇ ਵੱਡੇ ਬਦਲਾਅ ਦੇ ਸੰਕੇਤ

09/12/2020 5:47:59 PM

ਨਵੀਂ ਦਿੱਲੀ- ਆਉਣ ਵਾਲੇ ਦਿਨਾਂ ਵਿਚ ਬੀਮਾ ਖੇਤਰ ਵਿਚ ਕਈ ਵੱਡੇ ਬਦਲਾਅ ਹੋਣ ਵਾਲੇ ਹਨ। ਇਨ੍ਹਾਂ ਬਦਲਾਵਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਬੀਮਾ ਕੰਪਨੀਆਂ ਨੂੰ ਰੈਗੂਲੇਟ ਕਰਨ ਵਾਲੀ ਸੰਸਥਾ ਇਰਡਾ ਨੇ ਇਨ੍ਹਾਂ ਦੇ ਸੰਕੇਤ ਦਿੱਤੇ ਹਨ। 

ਪਾਲਿਸੀ ਇਲੈਕਟ੍ਰਾਨਿਕ ਰੂਪ ਵਿਚ ਜਾਰੀ ਕਰਨ ਦੀ ਇਜਾਜ਼ਤ- 
ਇਸ ਦੇ ਨਾਲ ਹੀ ਇਰਡਾ ਨੇ ਸਾਧਾਰਣ ਤੇ ਸਿਹਤ ਬੀਮਾ ਕੰਪਨੀਆਂ ਨੂੰ ਹੁਣ ਪਾਲਿਸੀ ਇਲੈਕਟ੍ਰਾਨਿਕ ਰੂਪ ਵਿਚ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਹੈ। ਇਰਡਾ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਬੀਮਾ ਖੇਤਰ ਵਿਚ ਪਾਲਿਸੀ ਧਾਰਕਾਂ ਅਤੇ ਹੋਰ ਸਬੰਧੀ ਪੱਖਾਂ ਦੇ ਮਾਮਲੇ ਵਿਚ ਕਾਫੀ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਸਿਰਫ ਪਾਲਿਸੀ ਧਾਰਕਾਂ ਲਈ ਹੀ ਨਹੀਂ ਬਲਕਿ ਬੀਮਾ ਖੇਤਰ ਨਾਲ ਜੁੜੇ ਸਾਰੇ ਪੱਖਾਂ ਦੇ ਮਾਮਲੇ 'ਤੇ ਬਹੁਤ ਕੁੱਝ ਕਰਨ ਦੀ ਜ਼ਰੂਰਤ ਹੈ। ਸਿਹਤ ਬੀਮਾ ਖੇਤਰ ਨਾਲ ਜੁੜੇ ਕਈ ਕਦਮ ਅਸੀਂ ਚੁੱਕੇ ਵੀ ਹਨ। 

ਇਰਡਾ ਦੇ ਮੈਂਬਰ ਨੇ ਅੱਗੇ ਕਿਹਾ ਕਿ ਹੁਣ ਅਸੀਂ ਬੀਮਾ ਕੰਪਨੀਆਂ ਨੂੰ ਪ੍ਰਸਤਾਵ ਦੇ ਰੂਪ ਵਿਚ ਈ-ਪਾਲਿਸੀ ਜਾਰੀ ਕਰਨ ਦੀ ਇਜਾਜ਼ਤ ਦੇ ਰਹੇ ਹਾਂ। ਮੇਰਾ ਮੰਨਣਾ ਹੈ ਕਿ ਇਹ ਸਮੇਂ ਦੀ ਜ਼ਰੂਰਤ ਹੈ। ਹੌਲੀ-ਹੌਲੀ ਇਸ ਵਿਚ ਮੱਧਵਰਤੀ ਇਕਾਈਆਂ, ਏਜੰਟਾਂ ਅਤੇ ਪਾਲਿਸੀਧਾਰਕਾਂ ਵਿਚਕਾਰ ਦੂਰ ਰਹਿ ਕੇ ਹੀ ਕੰਮ ਕਰਨ ਦਾ ਮਾਹੌਲ ਬਣੇਗਾ। ਸਾਨੂੰ ਜਲਦੀ ਹੀ ਅਜਿਹੀ ਪ੍ਰਣਾਲੀ ਅਪਣਾਉਣੀ ਹੋਵੇਗੀ, ਜਿੱਥੇ ਇਹ ਨਵਾਂ ਨਿਯਮ ਬਣ ਜਾਵੇਗਾ। ਉਨ੍ਹਾਂ ਏਜੰਟਾਂ ਅਤੇ ਹੋਰ ਨੂੰ ਡਿਜੀਟਲ ਤਰੀਕੇ ਨਾਲ ਕੰਮ ਕਰਦੇ ਹੋਏ ਉਸ ਵਿਚ ਕਾਰਟੂਨ, ਚਿੱਤਰਕਾਰੀ ਆਦਿ ਦੀ ਵਰਤੋਂ ਕਰਨ 'ਤੇ ਵੀ ਜ਼ੋਰ ਦਿੱਤਾ, ਉਨ੍ਹਾਂ ਕਿਹਾ ਕਿ ਬੀਮਾ ਉਤਪਾਦਾਂ ਨੂੰ ਵਧੇਰੇ ਆਕਰਸ਼ਕ ਬਣਾਉਣ ਲਈ ਇਹ ਜ਼ਰੂਰੀ ਹੈ। 


Sanjeev

Content Editor

Related News