ਈ-ਕਾਮਰਸ ਮੰਚ ਮੀਸ਼ੋ ਨੇ 50 ਕਰੋੜ ਡਾਊਨਲੋਡ ਦਾ ਅੰਕੜਾ ਕੀਤਾ ਪਾਰ

06/03/2023 11:06:05 AM

ਨਵੀਂ ਦਿੱਲੀ (ਭਾਸ਼ਾ)- ਈ-ਕਾਮਰਸ ਮੰਚ ਮੀਸ਼ੋ ਨੇ ਗੂਗਲ ਪਲੇਅ ਅਤੇ ਆਈ. ਓ. ਐੱਸ. ਐਪ ਸਟੋਰ ’ਤੇ 50 ਕਰੋੜ ਡਾਊਨਲੋਡ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਸਬੰਧ ਵਿੱਚ ਮੋਬਾਇਲ ਡਾਟਾ ਵਿਸ਼ਲੇਸ਼ਣ ਫਰਮ ਡਾਟਾ ਡਾਟ ਏ. ਆਈ. ਨੇ ਦੱਸਿਆ ਕਿ ਕਿਸੇ ਵੀ ਸ਼ਾਪਿੰਗ ਐਪ ਦੇ ਮੁਕਾਬਲੇ ਮੀਸ਼ੋ ਨੇ ਸਭ ਤੋਂ ਵੱਧ ਤੇਜ਼ੀ ਨਾਲ ਇਹ ਅੰਕੜਾ ਪਾਰ ਕੀਤਾ ਹੈ। ਵਿਸ਼ਲੇਸ਼ਣ ਫਰਮ ਨੇ ਇਕ ਬਿਆਨ ’ਚ ਕਿਹਾ ਕਿ ਮੀਸ਼ੋ ਨੇ ਛੇ ਸਾਲਾਂ ’ਚ 50 ਕਰੋੜ ਡਾਊਨਲੋਡ ਦਾ ਟੀਚਾ ਹਾਸਲ ਕੀਤਾ। 

ਡਾਟਾ ਡਾਟ ਏ. ਆਈ. ਮੁਤਾਬਕ ਇਸ ’ਚ ਅੱਧੇ ਤੋਂ ਵੱਧ ਡਾਊਨਲੋਡ (27.4 ਕਰੋੜ) ਮੀਸ਼ੋ ਨੂੰ 2022 ਵਿਚ ਮਿਲੇ। ਮੀਸ਼ੋ ’ਚ ਖਪਤਕਾਰ ਵਾਧੇ ਲਈ ਮੁੱਖ ਤਜ਼ਰਬਾ ਅਧਿਕਾਰੀ (ਸੀ. ਐਕਸ. ਓ.) ਮੇਘਾ ਅੱਗਰਵਾਲ ਨੇ ਕਿਹਾ ਕਿ ਭਾਰਤ ’ਚ ਸਮਾਰਟਫੋਨ ਅਤੇ ਇੰਟਰਨੈੱਟ ਦੀ ਪਹੁੰਚ ਵਾਲੇ ਯੂਜ਼ਰਸ ਦੀ ਗਿਣਤੀ 75-80 ਕਰੋੜ ਹੈ ਅਤੇ ਅਜਿਹੇ ’ਚ ਕੰਪਨੀ ਦੇ ਵਿਕਾਸ ਦੇ ਵੱਡੇ ਮੌਕੇ ਮੁਹੱਈਆ ਹੈ।


rajwinder kaur

Content Editor

Related News