ਈ-ਕਮਰਸ ਕੰਪਨੀ ਐਮਾਜ਼ੋਨ ਭਾਰਤ ਦੇ ਚਾਰ ਹਜ਼ਾਰ ਲੋਕਾਂ ਨੂੰ ਦੇਵੇਗੀ ਰੋਜ਼ਗਾਰ

05/04/2017 4:14:26 PM

ਨਵੀਂ ਦਿੱਲੀ— ਜੇਕਰ ਤੁਸੀਂ ਈ-ਕਮਰਸ ਕੰਪਨੀ ਐਮਾਜ਼ੋਨ ''ਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਤੁਹਾਡੇ ਲਈ ਇੱਕ ਚੰਗੀ ਖਬਰ ਹੈ। ਐਮਾਜ਼ੋਨ ਭਾਰਤ ''ਚ ਸੱਤ ਨਵੇਂ ਗੋਦਾਮ ਬਣਾਉਣ ਦੀ ਯੋਜਨਾ ਬਣਾ ਰਹੀ ਹੈ, ਜਿਸ ਕਾਰਨ ਦੇਸ਼ ਦੇ ਲਗਪਗ 4000 ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲੇਗਾ।
ਅਸਲ ''ਚ ਇਸ ਸਮੇਂ ਭਾਰਤ ''ਚ ਐਮਾਜ਼ੋਨ ਅਤੇ ਫਲਿੱਪਕਾਰਟ ''ਚ ਮੁਕਾਬਲਾ ਚੱਲ ਰਿਹਾ ਹੈ, ਜਿਸ ਕਾਰਨ ਐਮਾਜ਼ੋਨ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਸਥਿਤ ਇਸ ਕੰਪਨੀ ਨੇ ਭਾਰਤੀ ਬਾਜ਼ਾਰ ''ਚ ਪੰਜ ਅਰਬ ਨਿਵੇਸ਼ ਦੀ ਪ੍ਰਤੀਬੱਧਤਾ ਜਤਾਈ ਹੈ। ਇਸ ਸਾਲ ਜੂਨ ਦੇ ਆਖਰ ਤੱਕ ਕੰਪਨੀ ਦੇ ਗੋਦਾਮ ਜਾਂ ਪੂਰੇ ਸੈਂਟਰਾਂ ਦੀ ਗਿਣਤੀ 41 ਹੋਵੇਗੀ। ਐਮਾਜ਼ੋਨ ਇੰਡੀਆ ਦੇ ਪ੍ਰਧਾਨ ਨੇ ਕਿਹਾ ਕਿ ਇਸ ਸਾਲ ਕੁੱਲ 14 ਗੋਦਾਮ ਸਥਾਪਤ ਕੀਤੇ ਜਾਣਗੇ, ਜਿਸ ਤੋਂ ਕੁੱਲ ਗਿਣਤੀ 41 ਹੋ ਜਾਵੇਗੀ।

Related News