100 ਕਰੋੜ ਤੋਂ ਵੱਧ ਟਰਨ-ਓਵਰ ''ਤੇ ਈ-ਚਲਾਨ ਜ਼ਰੂਰੀ, 1 ਜਨਵਰੀ, 2021 ਤੋਂ ਹੋਵੇਗਾ ਲਾਗੂ

Sunday, Oct 11, 2020 - 03:23 PM (IST)

100 ਕਰੋੜ ਤੋਂ ਵੱਧ ਟਰਨ-ਓਵਰ ''ਤੇ ਈ-ਚਲਾਨ ਜ਼ਰੂਰੀ, 1 ਜਨਵਰੀ, 2021 ਤੋਂ ਹੋਵੇਗਾ ਲਾਗੂ

ਨਵੀਂ ਦਿੱਲੀ — ਨਵੇਂ ਸਾਲ ਤੋਂ ਈ-ਇਨਵੁਆਇਸ ਪ੍ਰਣਾਲੀ ਬਦਲਣ ਜਾ ਰਹੀ ਹੈ। ਹੁਣ 1 ਜਨਵਰੀ, 2021 ਤੋਂ 100 ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਲਈ ਬਿਜ਼ਨਸ-ਟੂ-ਬਿਜ਼ਨਸ ਲੈਣ-ਦੇਣ 'ਤੇ ਈ-ਇਨਵੌਇਸ ਜ਼ਰੂਰੀ ਹੋ ਜਾਵੇਗਾ।

ਵਿੱਤ ਸਕੱਤਰ ਅਜੇ ਭੂਸ਼ਣ ਪਾਂਡੇ ਨੇ ਸ਼ੁੱਕਰਵਾਰ ਨੂੰ ਕਿਹਾ, ਈ-ਇਨਵੁਆਸਿੰਗ ਪ੍ਰਣਾਲੀਜੀ ਵਰਤਮਾਨ ਸਮੇਂ 'ਚ ਜੀ.ਐਸ.ਟੀ. ਰਿਟਰਨ ਦਾਖਲ ਕਰਨ ਲਈ ਸਿਸਟਮ ਨਾਲ ਚਲ ਰਹੇ ਛੋਟੇ ਕਾਰੋਬਾਰੀਆਂ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਲਾਭਕਾਰੀ ਹੋਵੇਗੀ।

ਇਸ ਤੋਂ ਇਲਾਵਾ 1 ਅਪ੍ਰੈਲ, 2021 ਤੋਂ ਸਾਰੇ ਟੈਕਸਦਾਤਾਵਾਂ ਲਈ ਬਿਜ਼ਨਸ-ਟੂ-ਬਿਜ਼ਨਸ ਲੈਣ-ਦੇਣ 'ਤੇ ਈ-ਇਨਵੁਅਇਸ ਜ਼ਰੂਰੀ ਹੋਵੇਗਾ। ਜੀ.ਐਸ.ਟੀ. ਐਕਟ ਦੇ ਤਹਿਤ ਅਜਿਹੇ ਟ੍ਰਾਂਜੈਕਸ਼ਨਸ ਲਈ 1 ਅਕਤੂਬਰ ਤੋਂ 500 ਕਰੋੜ ਰੁਪਏ ਤੋਂ ਵੱਧ ਦੀ ਟਰਨਓਵਰ ਵਾਲੀਆਂ ਕੰਪਨੀਆਂ ਲਈ ਈ-ਇਨਵੁਆਸਿੰਗ ਲਾਜ਼ਮੀ ਕੀਤੀ ਗਈ ਹੈ।

ਇਹ ਫੀਜ਼ੀਕਲ ਇਨਵੁਆਇਸ ਦੀ ਜਗ੍ਹਾ ਲਵੇਗਾ ਅਤੇ ਜਲਦੀ ਹੀ ਈ-ਵੇਅ ਬਿੱਲ ਪ੍ਰਣਾਲੀ ਨੂੰ ਹਟਾ ਦੇਵੇਗਾ। ਈ-ਇਨਵੁਆਇਸ ਪ੍ਰਣਾਲੀ ਲਾਗੂ ਹੋਣ ਦੇ 7 ਦਿਨਾਂ ਵਿਚ ਇਨਲੁਆਇਸ ਰੈਫਰੈਂਸ ਨੰਬਰ ਜੇਨਰੇਸ਼ਨ 163% ਵਧ ਗਿਆ ਹੈ।

ਇਹ ਵੀ ਦੇਖੋ : ਆਧਾਰ ਕਾਰਡ ਦਾ ਬਦਲੇਗਾ ਰੂਪ ਤੇ ਖ਼ਰਾਬ ਹੋਣ ਦੀ ਚਿੰਤਾ ਹੋਈ ਖ਼ਤਮ, ਇਸ ਤਰ੍ਹਾਂ ਦਿਓ ਆਰਡਰ

ਜੀ.ਐਸ.ਟੀ. ਵਿਚ 61 ਕਰੋੜ ਦੀ ਧੋਖਾਧੜੀ ਦਾ ਖੁਲਾਸਾ

ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਜੀ.ਆਈ) ਨੇ ਕੁਝ ਨਿਰਯਾਤ ਕਰਨ ਵਾਲੀਆਂ ਕੰਪਨੀਆਂ ਦੀ ਤਰਫੋਂ ਧੋਖਾਧੜੀ ਨਾਲ ਇਨਪੁਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਅਤੇ ਨਕਦ ਰਿਫੰਡ ਦੇ ਰੂਪ ਵਿਚ 61 ਕਰੋੜ ਰੁਪਏ ਹਥਿਆਉਣ ਦਾ ਖੁਲਾਸਾ ਕੀਤਾ ਹੈ।

ਸ਼ੁੱਕਰਵਾਰ ਨੂੰ ਬਿਆਨ ਵਿਚ ਕਿਹਾ ਗਿਆ ਹੈ ਕਿ ਆਈ.ਟੀ.ਸੀ. ਦਾ ਫ਼ਾਇਦਾ ਚੁੱਕ ਕੇ ਇਸ ਦੇ ਇਸਤੇਮਾਲ ਨਿਰਯਾਤ ਕੀਤੀ ਗਈ ਵਸਤੂਆਂ 'ਤੇ  ਆਈ.ਜੀ.ਐਸ.ਟੀ. ਚੁਕਾਉਣ ਲਈ ਹੋਇਆ। ਬਾਅਦ ਵਿਚ ਉਸਦੀ ਨਕਦੀ ਵਾਪਸੀ ਦਾ ਦਾਅਵਾ ਕੀਤਾ ਗਿਆ ਸੀ। ਇਸ ਤਰ੍ਹਾਂ ਸਰਕਾਰੀ ਖਜ਼ਾਨੇ ਨੂੰ ਦੋਹਰਾ ਨੁਕਸਾਨ ਹੋਇਆ।

ਇਹ ਵੀ ਦੇਖੋ : ਜਾਣੋ ਕੌਣ ਹਨ ਫੋਰਬਸ ਦੀ ਸੂਚੀ 'ਚ ਸ਼ਾਮਲ ਇਹ ਅਮੀਰ ਭਾਰਤੀ ਬੀਬੀਆਂ


author

Harinder Kaur

Content Editor

Related News