ਜਨਵਰੀ-ਸਤੰਬਰ ਦੌਰਾਨ ਲਗਜ਼ਰੀ ਘਰਾਂ ਦੀ ਹੋਈ ਜ਼ਿਆਦਾ ਵਿਕਰੀ, ਟਾੱਪ ''ਤੇ ਰਿਹਾ ਦਿੱਲੀ
Monday, Nov 27, 2023 - 11:37 AM (IST)
ਬਿਜ਼ਨੈੱਸ ਡੈਸਕ - ਭਾਰਤ ਵਿੱਚ ਲਗਜ਼ਰੀ ਰਿਹਾਇਸ਼ਾਂ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਕੋਰੋਨਾ ਤੋਂ ਬਾਅਦ ਜ਼ਿਆਦਾ ਲੋਕ ਆਧੁਨਿਕ ਸਹੂਲਤਾਂ ਵਾਲੇ ਵੱਡੇ ਘਰ ਖਰੀਦ ਰਹੇ ਹਨ। ਲੋਕ ਆਪਣੇ ਘਰ 'ਚ ਦਫ਼ਤਰ ਲਈ ਵੱਖਰੀ ਜਗ੍ਹਾ ਰੱਖਣ ਦੇ ਚਾਹਵਾਨ ਹੋ ਰਹੇ ਹਨ। ਇਹ ਰੁਝਾਨ ਗੈਰ-ਨਿਵਾਸੀ ਭਾਰਤੀਆਂ ਅਤੇ ਲੱਖਾਂ ਉੱਚ ਆਮਦਨੀ ਵਾਲੇ ਲੋਕਾਂ ਵਿੱਚ ਜਾਰੀ ਰਹਿਣ ਦੀ ਉਮੀਦ ਹੈ। ਲਗਜ਼ਰੀ ਘਰਾਂ ਦੀ ਵਿਕਰੀ ਵਿੱਚ ਸੱਤ ਪ੍ਰਮੁੱਖ ਸ਼ਹਿਰ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ), ਮੁੰਬਈ, ਪੁਣੇ, ਹੈਦਰਾਬਾਦ, ਬੈਂਗਲੁਰੂ, ਚੇਨਈ ਅਤੇ ਕੋਲਕਾਤਾ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ - 'ਫੇਫੜਿਆਂ 'ਚ ਸੋਜ' ਦੀ ਸਮੱਸਿਆ ਪਰ ਜਲਵਾਯੂ ਸੰਮੇਲਨ ਲਈ ਦੁਬਈ ਜਾਵਾਂਗਾ: ਪੋਪ ਫਰਾਂਸਿਸ
CBRE ਦੀ ਤਾਜ਼ਾ ਰਿਪੋਰਟ ਅਨੁਸਾਰ ਜਨਵਰੀ-ਸਤੰਬਰ 2023 ਦੇ ਦੌਰਾਨ ਭਾਰਤ ਵਿੱਚ 4 ਕਰੋੜ ਰੁਪਏ ਤੋਂ ਵੱਧ ਕੀਮਤ ਵਾਲੇ ਲਗਜ਼ਰੀ ਘਰਾਂ ਦੀ ਵਿਕਰੀ ਵਿੱਚ 97 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਸਾਲ ਦੇ ਪਹਿਲੇ ਨੌਂ ਮਹੀਨਿਆਂ ਵਿੱਚ ਲਗਭਗ 9,200 ਘਰ ਵੇਚੇ ਗਏ ਸਨ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਵਿੱਚ 4,700 ਘਰ ਵੇਚੇ ਗਏ ਸਨ। ਇਨ੍ਹਾਂ ਪ੍ਰਮੁੱਖ ਸ਼ਹਿਰਾਂ ਵਿੱਚ ਚੋਟੀ ਦੇ ਤਿੰਨ ਬਾਜ਼ਾਰ ਦਿੱਲੀ-ਐੱਨਸੀਆਰ, ਮੁੰਬਈ ਅਤੇ ਹੈਦਰਾਬਾਦ ਹਨ। ਇਨ੍ਹਾਂ ਸੱਤ ਸ਼ਹਿਰਾਂ ਵਿੱਚ ਲਗਜ਼ਰੀ ਘਰਾਂ ਦੀ ਵਿਕਰੀ ਵਿੱਚ ਇਨ੍ਹਾਂ ਸ਼ਹਿਰਾਂ ਦੀ ਕੁੱਲ ਹਿੱਸੇਦਾਰੀ ਕਰੀਬ 90 ਫ਼ੀਸਦੀ ਸੀ।
ਇਹ ਵੀ ਪੜ੍ਹੋ - ਬ੍ਰਿਟਿਸ਼ ਬੈਂਕ Barclays 'ਚ ਮੁਲਾਜ਼ਮਾਂ ’ਤੇ ਲਟਕੀ ਛਾਂਟੀ ਦੀ ਤਲਵਾਰ, 2000 ਤੋਂ ਵੱਧ ਕਰਮਚਾਰੀਆਂ ਦੀ ਜਾਵੇਗੀ ਨੌਕਰੀ
ਦਿੱਲੀ ਐੱਨਸੀਆਰ ਇਸ ਵਿੱਚ ਸਭ ਤੋਂ ਉੱਪਰ ਸੀ ਅਤੇ ਇਸਦੀ ਹਿੱਸੇਦਾਰੀ ਲਗਭਗ 37 ਫ਼ੀਸਦੀ ਸੀ। ਇਸ ਤੋਂ ਬਾਅਦ ਮੁੰਬਈ 35 ਫ਼ੀਸਦੀ, ਹੈਦਰਾਬਾਦ 18 ਫ਼ੀਸਦੀ ਅਤੇ ਪੁਣੇ 4 ਫ਼ੀਸਦੀ ਦੇ ਕਰੀਬ ਸੀ।ਐਨਰਾਕ ਦੇ ਤਾਜ਼ਾ ਖਪਤਕਾਰ ਸਰਵੇਖਣ ਦੇ ਅਨੁਸਾਰ, ਪ੍ਰੀ-ਕੋਵਿਡ ਯੁੱਗ (2019 ਦੇ ਪਹਿਲੇ ਅੱਧ) ਵਿੱਚ ਸਿਰਫ 9 ਫ਼ੀਸਦੀ ਲੋਕ 1.5 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦਾ ਘਰ ਖਰੀਦਣ ਲਈ ਤਿਆਰ ਸਨ। ਹਾਲਾਂਕਿ, ਸਭ ਤੋਂ ਤਾਜ਼ਾ ਸਰਵੇਖਣ (2023 ਦੇ ਪਹਿਲੇ ਅੱਧ) ਵਿੱਚ 16 ਫ਼ੀਸਦੀ ਲੋਕ ਲਗਜ਼ਰੀ ਘਰ ਖਰੀਦਣ ਵਿੱਚ ਦਿਲਚਸਪੀ ਰੱਖਦੇ ਸਨ।
ਇਹ ਵੀ ਪੜ੍ਹੋ - ਐਲਨ ਮਸਕ ਭਾਰਤ ’ਚ ਕਰਨਗੇ 17,000 ਕਰੋੜ ਦਾ ਨਿਵੇਸ਼, ਨਾਲ ਹੀ ਰੱਖੀ ਇਹ ਸ਼ਰਤ
ਐਨਰਾਕ ਗਰੁੱਪ ਦੇ ਵਾਈਸ ਚੇਅਰਮੈਨ ਸੰਤੋਸ਼ ਕੁਮਾਰ ਅਨੁਸਾਰ, 'ਮਹਾਂਮਾਰੀ ਤੋਂ ਬਾਅਦ ਵਧੇਰੇ ਲੋਕਾਂ ਨੇ ਵੱਡੇ ਘਰਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ। ਅਜਿਹੇ ਲੋਕ ਵੀ ਘਰ ਤੋਂ ਕੰਮ ਅਤੇ ਈ-ਸਕੂਲਿੰਗ ਦੀ ਸਹੂਲਤ ਕਾਰਨ ਵੱਡਾ ਘਰ ਚਾਹੁੰਦੇ ਸਨ। ਕੋਰੋਨਾ ਤੋਂ ਬਾਅਦ ਜਨਜੀਵਨ ਆਮ ਵਾਂਗ ਹੋਣ ਦੇ ਬਾਵਜੂਦ ਵੱਡੇ ਘਰਾਂ ਵੱਲ ਲੋਕਾਂ ਦਾ ਝੁਕਾਅ ਜਾਰੀ ਹੈ। ਲਗਜ਼ਰੀ ਘਰਾਂ ਦੀ ਮੁੱਖ ਵਿਸ਼ੇਸ਼ਤਾ ਉਨ੍ਹਾਂ ਦਾ ਵੱਡਾ ਆਕਾਰ ਹੈ।
ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ
ਉਸ ਨੇ ਕਿਹਾ, 'ਮਹਾਂਮਾਰੀ ਦਾ ਲਗਜ਼ਰੀ ਘਰ ਖਰੀਦਣ ਵਾਲਿਆਂ 'ਤੇ ਮਾਮੂਲੀ ਅਸਰ ਪਿਆ ਹੈ। ਅਜਿਹੇ ਲੋਕ ਕਈ ਕਾਰਨਾਂ ਕਰਕੇ ਬਾਜ਼ਾਰ ਵੱਲ ਮੂੰਹ ਨਹੀਂ ਕਰ ਰਹੇ ਸਨ। ਡਿਵੈਲਪਰਾਂ ਨੇ ਮਹਾਂਮਾਰੀ ਦੌਰਾਨ ਬਹੁਤ ਸਾਰੀਆਂ ਛੋਟਾਂ ਅਤੇ ਪੇਸ਼ਕਸ਼ਾਂ ਦਿੱਤੀਆਂ ਸਨ। ਇਸ ਨਾਲ ਇਹ ਸੰਪਤੀਆਂ ਖਰੀਦਦਾਰਾਂ ਲਈ ਆਕਰਸ਼ਕ ਬਣ ਗਈਆਂ। ਰੁਪਏ 'ਚ ਗਿਰਾਵਟ ਕਾਰਨ ਪਰਵਾਸੀ ਭਾਰਤੀਆਂ ਦੀ ਖਰੀਦ ਸ਼ਕਤੀ ਵੀ ਵਧ ਗਈ ਸੀ।'
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8