OLA ਐਪ ਵਿਚ ਹੋਈ ਖ਼ਰਾਬੀ ਦਾ ਡਰਾਈਵਰਾਂ ਨੇ ਇਸ ਤਰ੍ਹਾਂ ਉਠਾਇਆ ਫ਼ਾਇਦਾ, ਵਸੂਲਿਆ ਦੁੱਗਣਾ ਕਰਾਇਆ
Thursday, Nov 26, 2020 - 05:40 PM (IST)
ਮੁੰਬਈ — 1 ਨਵੰਬਰ ਨੂੰ ਮੁੰਬਈ ਪੁਲਸ ਨੇ ਧੋਖਾਧੜੀ ਦੇ ਦੋਸ਼ ਵਿਚ ਤਿੰਨ ਓਲਾ ਕੈਬ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਡਰਾਈਵਰਾਂ ਨੇ ਓਲਾ ਐਪ ਦੀ ਤਕਨੀਕੀ ਖ਼ਰਾਬੀ ਦਾ ਫਾਇਦਾ ਉਠਾਇਆ ਅਤੇ ਯਾਤਰੀਆਂ ਲਈ ਨਿਰਧਾਰਤ ਮੰਜ਼ਿਲ ਤੋਂ ਦੂਰੀ ਵਧਾ ਦਿੱਤੀ ਅਤੇ ਉਨ੍ਹਾਂ ਤੋਂ ਵੱਧ ਪੈਸੇ ਵਸੂਲ ਲਏ। ਇਸ ਮਾਮਲੇ ਵਿਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਹੁਣ ਤੱਕ ਤਿੰਨ ਕੈਬ ਡਰਾਈਵਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਫੜੇ ਗਏ ਕੈਬ ਡਰਾਈਵਰ ਨੇ ਦੱਸਿਆ ਕਿ ਉਸ ਨੂੰ ਐਪ ਵਿਚ ਤਕਨੀਕੀ ਗਲਤੀ ਦਾ ਪਤਾ ਲੱਗਿਆ ਸੀ ਅਤੇ ਉਹ ਇਸਦਾ ਫਾਇਦਾ ਉਠਾਉਣਾ ਚਾਹੁੰਦਾ ਸੀ। ਘੱਟੋ ਘੱਟ 40 ਕੈਬ ਡਰਾਈਵਰਾਂ ਨੇ ਅਜਿਹੀ ਠੱਗੀ ਨੂੰ ਅੰਜਾਮ ਦਿੱਤਾ ਸੀ।
ਇਸ ਤਰ੍ਹਾਂ ਦਿੱਤਾ ਠੱਗੀ ਨੂੰ ਅੰਜਾਮ
ਤਕਨੀਕੀ ਖ਼ਰਾਬੀ ਦੌਰਾਨ ਡਰਾਈਵਰ ਦੇ ਐਪ ਵਿਚ ਜਦੋਂ ਵਾਹਨ ਕਿਸੇ ਬ੍ਰਿਜ ਜਾਂ ਫਲਾਈਓਵਰ ਦੇ ਹੇਠਾਂ ਹੁੰਦਾ ਸੀ ਤਾਂ ਜੀ.ਪੀ.ਐਸ. ਵਿਚ ਉਹ ਬ੍ਰਿਜ ਦੇ ਉੱਤੇ ਚਲਦੀ ਹੋਈ ਦਿਖਦੀ ਸੀ। ਇਸ ਦੌਰਾਨ ਠੱਗੀ ਮਾਰਨ ਲਈ ਡਰਾਈਵਰ ਐਪ ਨੂੰ ਬ੍ਰਿਜ ਦੇ ਹੇਠਾਂÎ ਰਹਿਣ ਦੀ ਦੂਰੀ ਤੱਕ ਬੰਦ ਕਰ ਦਿੰਦੇ ਸਨ ਅਤੇ ਬ੍ਰਿਜ ਤੋਂ ਲੰਘਣ ਤੋਂ ਬਾਅਦ ਐਪ ਨੂੰ ਫਿਰ ਤੋਂ ਚਾਲੂ ਕਰ ਦਿੰਦੇ ਸਨ, ਜਿਸ ਕਾਰਨ ਜੀਪੀਐਸ ਰੀਰੂਟ ਕਰਨ ਲਈ ਨਵਾਂ ਰਸਤਾ ਲੱਭਦਾ ਸੀ ਅਤੇ ਇਸ ਤਰ੍ਹਾਂ ਨਾਲ ਦੂਰੀ ਵਿਚ ਵਾਧਾ ਹੋ ਜਾਂਦਾ ਸੀ ਅਤੇ ਇਸ ਦੇ ਨਾਲ ਹੀ ਕਿਰਾਇਆ ਵੀ ਵਧ ਜਾਂਦਾ ਸੀ।
ਇਹ ਵੀ ਪੜ੍ਹੋ : PNB ਸਮੇਤ ਇਨ੍ਹਾਂ ਬੈਂਕਾਂ ’ਚ ਅੱਜ ਰਹੇਗੀ ਹੜਤਾਲ, ਜਾਣੋ ਕੀ ਹੈ ਪੂਰਾ ਮਾਮਲਾ
ਇਸ ਤਰ੍ਹਾਂ ਲੱਗਾ ਦੁੱਗਣਾ ਕਿਰਾਇਆ
ਪੁੱਛਗਿੱਛ ਦੌਰਾਨ ਇਹ ਪਤਾ ਚਲਿਆ ਕਿ ਡਰਾਈਵਰਾਂ ਨੇ ਠੱਗੀ ਲਈ ਮੁੰਬਈ ਹਵਾਈ ਅੱਡੇ ਤੋਂ ਪਨਵੇਲ ਦਾ ਰਸਤਾ ਚੁਣਿਆ ਸੀ ਕਿਉਂਕਿ ਇਸ ਮਾਰਗ ਵਿਚ ਸਭ ਤੋਂ ਵੱਧ ਪੁਲ ਅਤੇ ਫਲਾਈਓਵਰ ਹਨ। ਜਾਂਚ ਦੌਰਾਨ ਪੁਲਸ ਨੇ ਕਿਹਾ ਕਿ ਧੋਖਾਧੜੀ ਕਰਨ ਵਾਲੇ ਯਾਤਰੀਆਂ ਨੂੰ ਨਿਰਧਾਰਤ ਕਿਰਾਏ ਦਾ ਦੁੱਗਣਾ ਭੁਗਤਾਨ ਕਰਨਾ ਪਿਆ। ਪਨਵੇਲ ਜਾ ਰਹੇ ਇਕ ਯਾਤਰੀ ਨੂੰ ਜਿਥੇ 610 ਰੁਪਏ ਅਦਾ ਕਰਨੇ ਹੁੰਦੇ ਸਨ ਉਥੇ ਧੋਖਾਧੜੀ ਦੌਰਾਨ ਉਸ ਨੂੰ 1240 ਰੁਪਏ ਦੇਣੇ ਪਏ।
ਇਹ ਵੀ ਪੜ੍ਹੋ : ਸਰਵੇਖਣ: ਏਸ਼ੀਆ ਵਿਚ ਸਭ ਤੋਂ ਜ਼ਿਆਦਾ ਰਿਸ਼ਵਤਖ਼ੋਰ ਭਾਰਤੀ, ਭ੍ਰਿਸ਼ਟਾਚਾਰ ਦੇ ਅੰਕੜੇ ਕਰਨਗੇ ਸ਼ਰਮਿੰਦਾ
ਯਾਤਰੀ ਨਹੀਂ ਕਰਦੇ ਸ਼ਿਕਾਇਤ
ਕਿਰਾਇਆ ਇੰਨਾ ਵਧਣ ਤੋਂ ਬਾਅਦ ਕਈ ਯਾਤਰੀਆਂ ਨੂੰ ਇਸ ਧੋਖਾਧੜੀ ਦਾ ਸ਼ੱਕ ਹੋਇਆ। ਯਾਤਰੀਆਂ ਨੇ ਜਦੋਂ ਡਰਾਈਵਰ ਨੂੰ ਸ਼ਿਕਾਇਤ ਕੀਤੀ, ਤਾਂ ਉਸ ਲੋਕਾਂ ਨੂੰ ਕਸਟਮਰ ਕੇਅਰ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਤਾਂ ਜੋ ਖ਼ੁਦ ਸਵਾਲ-ਜਵਾਬ ਤੋਂ ਬਚ ਸਕਣ। ਕਈ ਵਾਰ ਲੋਕਾਂ ਨੇ ਇਸ ਬਾਰੇ ਸ਼ਿਕਾਇਤ ਵੀ ਨਹੀਂ ਕੀਤੀ ਅਤੇ ਡਰਾਈਵਰ ਧੋਖਾਦੇਹੀ ਕਰਦੇ ਰਹੇ। ਕੁਝ ਮਾਮਲਿਆਂ ਵਿਚ ਡਰਾਈਵਰਾਂ 'ਤੇ ਜੁਰਮਾਨਾ ਵੀ ਲਗਾਇਆ ਗਿਆ ਸੀ ਪਰ ਇਸ ਨਾਲ ਬਹੁਤਾ ਫ਼ਰਕ ਨਹੀਂ ਪਿਆ।
ਇਸ ਮਾਮਲੇ ਵਿਚ ਮੁੰਬਈ ਪੁਲਸ ਨੇ ਓਲਾ ਦੇ ਸੀਨੀਅਰ ਅਧਿਕਾਰੀ ਨੂੰ ਪੁੱਛਗਿੱਛ ਲਈ ਬੁਲਾਇਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਕੰਪਨੀ ਕੀ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਾਂ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤਕਨੀਕੀ ਗਲਤੀਆਂ ਕਿਵੇਂ ਦੂਰ ਕੀਤੀਆਂ ਜਾਣ।
ਇਹ ਵੀ ਪੜ੍ਹੋ : ਫਿਰ ਵਧੀਆ ਸੋਨੇ-ਚਾਂਦੀ ਦੀਆਂ ਕੀਮਤਾਂ, ਪਰ ਖਰੀਦਣ ਦਾ ਅਜੇ ਵੀ ਹੈ ਸੁਨਹਿਰੀ ਮੌਕਾ!