ਡਾ. ਰੈੱਡੀਜ਼, ਗਲੈੱਨਮਾਰਕ ਨੇ ਮੈਨੁਫੈਕਚਰਿੰਗ ਸਮੱਸਿਆਵਾਂ ਕਾਰਨ ਅਮਰੀਕਾ ’ਚ ਆਪਣੇ ਉਤਪਾਦ ਵਾਪਸ ਮੰਗਾਏ
Thursday, Nov 23, 2023 - 06:38 PM (IST)
ਨਵੀਂ ਦਿੱਲੀ (ਭਾਸ਼ਾ) – ਡਾ. ਰੈੱਡੀਜ਼ ਲੈਬਾਰਟਰੀਜ਼, ਗਲੈੱਨਮਾਰਕ ਫਾਰਮਾ ਅਤੇ ਜਾਇਡਸ ਮੈਨੁਫੈਕਚਰਿੰਗ ਸਮੱਸਿਆਵਾਂ ਕਾਰਨ ਅਮਰੀਕੀ ਬਾਜ਼ਾਰ ਤੋਂ ਆਪਣੇ ਉਤਪਾਦਾਂ ਨੂੰ ਵਾਪਸ ਮੰਗਾ ਰਹੇ ਹਨ। ਅਮਰੀਕੀ ਫੂਡ ਅਤੇ ਡਰੱਗ ਪ੍ਰਸ਼ਾਸਨ (ਯੂ. ਐੱਸ. ਐੱਫ. ਡੀ. ਏ.) ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : Sahara ਦੇ ਫੰਡਾਂ 'ਤੇ ਕਬਜ਼ਾ ਕਰ ਸਕਦੀ ਹੈ ਸਰਕਾਰ, 11 ਸਾਲਾਂ ਤੋਂ ਖਾਤੇ 'ਚ ਪਈ ਕਰੋੜਾਂ ਰੁਪਏ ਦੀ ਪੂੰਜੀ
ਯੂ. ਐੱਸ. ਐੱਫ. ਡੀ. ਏ. ਨੇ ਆਪਣੀ ਤਾਜ਼ਾ ਰਿਪੋਰਟ ’ਚ ਕਿਹਾ ਿਕ ਪ੍ਰਿੰਸਟਨ ਸਥਿਤ ਡਾ. ਰੈੱਡੀਜ਼ ਲੈਬਾਰਟਰੀਜ਼ ਇੰਕ ਹੁਣ ਮੋਂਟੇਲੁਕਾਸਟ ਸੋਡੀਅਮ ਗੋਲੀਆਂ ਦੀਆਂ 1,656 ਬੋਤਲਾਂ ਨੂੰ ਵਾਪਸ ਲੈ ਰਹੀ ਹੈ। ਮੋਂਟੇਲੁਕਾਸਟ ਸੋਡੀਅਮ ਦੀ ਵਰਤੋਂ ਬਾਲਗਾਂ ਨੂੰ ਅਸਥਮਾ ਕਾਰਨ ਸਾਹ ਲੈਣ ’ਚ ਹੋਣ ਵਾਲੀਆਂ ਮੁਸ਼ਕਲ, ਸੀਨੇ ’ਚ ਜਕੜਨ ਅਤੇ ਖੰਘ ਨੂੰ ਰੋਕਣ ਲਈ ਕੀਤੀ ਜਾਂਦੀ ਹੈ। ਡਾ. ਰੈੱਡੀਜ਼ ਲੈਬਾਰਟਰੀਜ਼ ਇੰਕ ਹੈਦਰਾਬਾਦ ਸਥਿਤ ਦਵਾਈ ਕੰਪਨੀ ਦੀ ਇਕ ਇਕਾਈ ਹੈ। ਯੂ. ਐੱਸ. ਐੱਫ. ਡੀ. ਏ. ਮੁਤਾਬਕ ਕੰਪਨੀ ‘ਵਿਦੇਸ਼ੀ ਗੋਲੀਆਂ ਅਤੇ ਕੈਪਸੂਲ ਦੀ ਮੌਜੂਦਗੀ’ ਕਾਰਨ ਪ੍ਰਭਾਵਿਤ ਹੋ ਰਹੀ ਉਸ ਦੀ ਖੇਪ ਨੂੰ ਵਾਪਸ ਲੈ ਰਹੀ ਹੈ। ਯੂ. ਐੱਸ. ਐੱਫ. ਡੀ. ਏ. ਨੇ ਦੱਸਿਆ ਕਿ ਮਹਵਾ ਸਥਿਤ ਗਲੈੱਨਮਾਰਕ ਫਾਰਮਾਸਿਊਟੀਕਲਸ ਇੰਕ (ਯੂ. ਐੱਸ. ਏ.) ਡੇਫੇਰਾਸੀਰੋਕਸ ਦੀਆਂ ਗੋਲੀਆਂ ਦੀਆਂ 5,856 ਬੋਤਲਾਂ ਵਾਪਸ ਮੰਗਾ ਰਹੀ ਹੈ।
ਇਹ ਵੀ ਪੜ੍ਹੋ : Indigo ਦੇ ਸਟਾਫ਼ ਮੈਂਬਰਾਂ ਦਾ 6 ਯਾਤਰੀਆਂ ਨਾਲ ਦੁਰਵਿਵਹਾਰ, ਝੂਠ ਬੋਲ ਕੇ ਫਲਾਈਟ ਤੋਂ ਉਤਾਰਿਆ
ਇਹ ਵੀ ਪੜ੍ਹੋ : ਬੰਪਰ ਕਮਾਈ ਦਾ ਸ਼ਾਨਦਾਰ ਮੌਕਾ , ਅਗਲੇ ਹਫ਼ਤੇ TATA ਸਣੇ ਇਹ 5 ਕੰਪਨੀਆਂ ਲਿਆ ਰਹੀਆਂ IPO
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8