ਈ-ਕਾਮਰਸ ਖੇਤਰ ’ਚ FDI ਦੇ ਮੁੱਦੇ ’ਤੇ DPIIT ਨੇ ਉਦਯੋਗ, ਵਪਾਰ ਸੰਗਠਨਾਂ ਦੇ ਨਾਲ ਬੈਠਕ ਬੁਲਾਈ

Monday, Mar 15, 2021 - 10:50 AM (IST)

ਈ-ਕਾਮਰਸ ਖੇਤਰ ’ਚ FDI ਦੇ ਮੁੱਦੇ ’ਤੇ DPIIT ਨੇ ਉਦਯੋਗ, ਵਪਾਰ ਸੰਗਠਨਾਂ ਦੇ ਨਾਲ ਬੈਠਕ ਬੁਲਾਈ

ਨਵੀਂ ਦਿੱਲੀ (ਭਾਸ਼ਾ) - ਉਦਯੋਗ ਅਤੇ ਅੰਤ੍ਰਿਕ ਵਪਾਰ ਸੰਵਰਧਨ ਵਿਭਾਗ (ਡੀ. ਪੀ. ਆਈ. ਆਈ. ਟੀ.) ਈ-ਕਾਮਰਸ ਖੇਤਰ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੇ ਮੁੱਦੇ ’ਤੇ ਇਸ ਮਹੀਨੇ ਉਦਯੋਗ ਅਤੇ ਵਪਾਰਕ ਸੰਗਠਨਾਂ ਦੇ ਨਾਲ ਬੈਠਕ ਕਰੇਗਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇਸ ਮੁੱਦੇ ’ਤੇ ਵਪਾਰੀਆਂ ਦੇ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਦੇ ਨਾਲ ਬੈਠਕ 17 ਮਾਰਚ ਨੂੰ ਹੋਈ। ਉਥੇ ਹੀ ਉਦਯੋਗ ਸੰਗਠਨਾਂ ਦੇ ਨਾਲ ਬੈਠਕ 19 ਮਾਰਚ ਨੂੰ ਬੁਲਾਈ ਗਈ ਹੈ।

ਇਹ ਵੀ ਪੜ੍ਹੋ : 3 ਦਿਨਾਂ ਬਾਅਦ SMS ਤੇ OTP ਸਰਵਿਸ ਦੇ ਬੰਦ ਹੋਣ ਦਾ ਖ਼ਦਸ਼ਾ , ਜਾਣੋ TRAI ਦੇ ਆਦੇਸ਼ਾਂ ਬਾਰੇ

ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ 22 ਮਾਰਚ ਤੋਂ ਖੇਤਰ ਨਾਲ ਸਬੰਧਤ ਮੰਤਰਾਲਿਆਂ ਅਤੇ ਕੰਪਨੀਆਂ ਦੇ ਨਾਲ ਬੈਠਕ ਕੀਤੀ ਜਾਵੇਗੀ। ਇਹ ਬੈਠਕਾਂ ਇਸ ਨਜ਼ਰ ਨਾਲ ਮਹੱਤਵਪੂਰਣ ਹੈ ਕਿ ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸਰਕਾਰ ਇਸ ਮੁੱਦੇ ’ਤੇ ਕੁੱਝ ਸਪਸ਼ਟੀਕਰਨ ਜਾਰੀ ਕਰਨ ਦੀ ਤਿਆਰੀ ਕਰ ਰਹੀ ਹੈ, ਤਾਂਕਿ ਈ-ਕਾਮਰਸ ਖੇਤਰ ਕਾਨੂੰਨ ਅਤੇ ਨਿਯਮਾਂ ਤਹਿਤ ਕੰਮ ਕਰ ਸਕੇ। ਮੰਤਰੀ ਨੇ ਕਿਹਾ ਸੀ ਕਿ ਖਪਤਕਾਰਾਂ ਅਤੇ ਕੁੱਝ ਛੋਟੇ ਰਿਟੇਲਰਾਂ ਵੱਲੋਂ ਈ-ਕਾਮਰਸ ਕੰਪਨੀਆਂ ਵੱਲੋਂ ਅਪਣਾਏ ਜਾਣ ਵਾਲੇ ਸੁਭਾਅ ਨੂੰ ਲੈ ਕੇ ਕੁੱਝ ਸ਼ਿਕਾਇਤਾਂ ਆਈਆਂ ਹਨ।

ਇਹ ਵੀ ਪੜ੍ਹੋ : ਜਲਦੀ ਹੀ ਸੜਕਾਂ 'ਤੇ ਦਿਖਾਈ ਦੇਣਗੀਆਂ ਨਵੇਂ ਜ਼ਮਾਨੇ ਦੀਆਂ ਰੇਹੜੀਆਂ, ਹੋਣਗੀਆਂ ਇਹ ਵਿਸ਼ੇਸ਼ਤਾਵਾਂ

ਕੈਟ ਸਮੇਂ-ਸਮੇਂ ’ਤੇ ਈ-ਕਾਮਰਸ ਕੰਪਨੀਆਂ ’ਤੇ ਵਿਦੇਸ਼ੀ ਐਕਸਚੇਂਜ ਪ੍ਰਬੰਧਨ ਕਾਨੂੰਨ (ਫੇਮਾ) ਅਤੇ ਐੱਫ. ਡੀ. ਆਈ. ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਾਉਂਦਾ ਰਿਹਾ ਹੈ। ਕੈਟ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਇਸ ਬੈਠਕ ’ਚ ਇਹ ਸਪਸ਼ਟੀਕਰਨ ਜਲਦ ਜਾਰੀ ਕਰਨ ਦੀ ਮੰਗ ਕੀਤੀ ਜਾਵੇਗੀ। ਖੰਡੇਲਵਾਲ ਨੇ ਕਿਹਾ,‘‘ਅਸੀਂ ਇਨ੍ਹਾਂ ਸਪਸ਼ਟੀਕਰਨਾਂ ਦਾ ਇੰਤਜ਼ਾਰ ਕਰ ਰਹੇ ਹਾਂ। ਬੈਠਕ ’ਚ ਅਸੀਂ ਸਰਕਾਰ ਵੱਲੋਂ ਇਹ ਸਪੱਸ਼ਟੀਕਰਨ ਜਲਦ ਜਾਰੀ ਕਰਨ ਦੀ ਮੰਗ ਕਰਨਗੇ ਕਿਉਂਕਿ ਈ-ਕਾਮਰਸ ਕੰਪਨੀਆਂ ਵੱਲੋਂ ਐੱਫ. ਡੀ. ਆਈ. ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।’’

ਇਹ ਵੀ ਪੜ੍ਹੋ : 3 ਮਹੀਨੇ ’ਚ ਆਟਾ-ਚੌਲ ਤੋਂ ਲੈ ਕੇ ਦਾਲਾਂ-ਤੇਲ ਤੱਕ ਹੋਏ ਮਹਿੰਗੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News