ਡਾਓ ਸਪਾਟ, ਨੈਸਡੈਕ 0.4 ਫੀਸਦੀ ਡਿੱਗ ਕੇ ਬੰਦ
Friday, Aug 04, 2017 - 10:02 AM (IST)

ਨਿਊਯਾਰਕ—ਅਮਰੀਕੀ ਰਾਸ਼ਟਰਪਤੀ ਚੁਣਾਵ 'ਚ ਰੂਸ ਦੀ ਦਖਲਅੰਦਾਜੀ ਦੀ ਜਾਂਚ ਹੋਵੇਗੀ ਅਤੇ ਇਸ ਲਈ ਸਪੈਸ਼ਲ ਕਾਊਂਸਿਲ ਦਾ ਗਠਨ ਹੋਇਆ ਹੈ। ਇਸ ਖਬਰ ਨਾਲ ਵੀਰਵਾਰ ਦੇ ਕਾਰੋਬਾਰ ਪੱਧਰ 'ਚ ਅਮਰੀਕੀ ਬਾਜ਼ਾਰ ਮਿਲੇ-ਜੁਲੇ ਬੰਦ ਹੋਏ ਸਨ। ਹਾਲਾਂਕਿ ਡਾਓ ਜੋਂਸ 22000 ਦੇ ਉੱਪਰ ਟਿਕਣ 'ਚ ਕਾਮਯਾਬ ਰਿਹਾ।
ਡਾਓ ਜੋਂਸ 10 ਅੰਕਾਂ ਦੇ ਮਾਮੂਲੀ ਵਾਧੇ ਨਾਲ 22,026.1 ਦੇ ਪੱਧਰ 'ਤੇ ਬੰਦ ਹੋਇਆ ਹੈ। ਹਾਲਾਂਕਿ ਨੈਸਡੈਕ 22.3 ਅੰਕ ਭਾਵ ਕਰੀਬ 4 ਫੀਸਦੀ ਡਿੱਗ ਕੇ 6,340.3 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਐੱਸ ਐਂਡ ਪੀ 500 ਇੰਡੈਕਸ 0.25 ਫੀਸਦੀ ਦੀ ਕਮਜ਼ੋਰੀ ਨਾਲ 2,471.2 ਦੇ ਪੱਧਰ 'ਤੇ ਬੰਦ ਹੋਇਆ।