ਗਲੋਬਲ ਮਾਰਕਿਟ 'ਚ ਤੇਜ਼ ਗਿਰਾਵਟ, ਡਾਓ Futures ਕਰੀਬ 400 ਅੰਕ ਫਿਸਲਿਆ

Wednesday, Jan 08, 2020 - 09:38 AM (IST)

ਗਲੋਬਲ ਮਾਰਕਿਟ 'ਚ ਤੇਜ਼ ਗਿਰਾਵਟ, ਡਾਓ Futures ਕਰੀਬ 400 ਅੰਕ ਫਿਸਲਿਆ

ਨਵੀਂ ਦਿੱਲੀ— ਈਰਾਨੀ ਮਿਜ਼ਾਈਲ ਹਮਲੇ ਦੇ ਬਾਅਦ ਡਾਓ ਫਿਊਚਰਸ ਕਰੀਬ ਅੰਕ ਟੁੱਟ ਗਿਆ ਹੈ। ਏਸ਼ੀਆ 'ਚ ਵੀ ਤੇਜ਼ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਐੱਸ.ਜੀ.ਐਕਸ ਨਿਫਟੀ 159.50 ਅੰਕ ਭਾਵ 1.32 ਫੀਸਦੀ ਦੀ ਕਮਜ਼ੋਰੀ ਦੇ ਨਾਲ 11,961.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਉੱਧਰ ਨਿਕੱਏ 461.08 ਭਾਵ 1.96 ਫੀਸਦੀ ਦੀ ਗਿਰਾਵਟ ਦੇ ਨਾਲ 23,114.64 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਸਟ੍ਰੇਟਸ ਟਾਈਮਜ਼ 'ਚ ਵੀ 1.22 ਫੀਸਦੀ ਦੀ ਕਮਜ਼ੋਰੀ ਨਜ਼ਰ ਆ ਰਹੀ ਹੈ। ਤਾਈਵਾਨ ਦਾ ਬਾਜ਼ਾਰ ਵੀ 0.26 ਫੀਸਦੀ ਦੀ ਗਿਰਾਵਟ ਨਾਲ 11,849.85 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਹੈਂਗਸੇਂਗ 1.19 ਫੀਸਦੀ ਦੀ ਕਮਜ਼ੋਰੀ ਦੇ ਨਾਲ 27,986.38 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਕੋਸਪੀ 'ਚ ਵੀ 1.09 ਫੀਸਦੀ ਦੀ ਕਮਜ਼ੋਰੀ ਦਿਸ ਰਹੀ ਹੈ। ਉੱਧਰ ਸ਼ੰਘਾਈ ਕੰਪੋਜਿਟ 0.73 ਫੀਸਦੀ ਦੀ ਕਮਜ਼ੋਰੀ ਨਾਲ 3,082.29 ਦੇ ਪੱਧਰ 'ਤੇ ਦਿਸ ਰਿਹਾ ਹੈ।
ਉੱਧਰ ਈਰਾਨੀ ਮਿਜ਼ਾਈਲ ਹਮਲੇ ਦੇ ਬਾਅਦ ਕੱਲ ਡਾਓ ਫਿਊਚਰਸ ਕਰੀਬ 400 ਅੰਕ ਟੁੱਟ ਗਿਆ। ਕੱਲ ਅਮਰੀਕੀ ਬਾਜ਼ਾਰ ਡਿੱਗ ਕੇ ਬੰਦ ਹੋਏ ਸਨ। ਯੂਐੱਸ-ਈਰਾਨ ਦੀ ਟੈਨਸ਼ਨ 'ਚ ਗਲੋਬਲ ਮਾਰਕਿਟ 'ਚ ਤੇਜ਼ ਗਿਰਾਵਟ ਆਈ ਹੈ। ਈਰਾਨ ਨੇ ਯੂਐੱਸ 'ਤੇ ਪਲਟਵਾਰ ਕੀਤਾ ਹੈ। ਇਰਾਕ 'ਚ ਯੂ.ਐੱਸ. ਸੈਨਾ ਦੇ 2 ਏਅਰਬੇਸ 'ਤੇ ਮਿਜ਼ਾਈਲ ਅਟੈਕ ਹੋਈ ਹੈ। ਇਨ੍ਹਾਂ ਏਅਰਬੇਸ 'ਤੇ ਈਰਾਨ ਨੇ ਇਕ ਦਰਜਨ ਤੋਂ ਜ਼ਿਆਦਾ ਮਿਜ਼ਾਈਲਾਂ ਦਾਗੀਆਂ ਹਨ। ਪੇਂਟਾਗਾਨ ਨੇ ਵੀ ਹਮਲੇ ਦੀ ਪੁਸ਼ਟੀ ਕੀਤੀ ਹੈ। ਪੇਂਟਾਗਾਨ ਨੇ ਕਿਹਾ ਕਿ ਟਰੰਪ ਨੂੰ ਹਮਲੇ ਦੀ ਜਾਣਕਾਰੀ ਦਿੱਤੀ ਗਈ ਹੈ।
ਮਿਡਲ ਈਸਟ 'ਚ ਤਣਾਅ ਨਾਲ ਕਰੂਡ 'ਚ 4 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਬ੍ਰੈਂਟ 71 ਡਾਲਰ ਦੇ ਕਰੀਬ ਪਹੁੰਚ ਗਿਆ ਹੈ। ਗੋਲਡ 'ਚ ਵੀ 2 ਫੀਸਦੀ ਤੇਜ਼ੀ ਆਈ ਹੈ। ਕੋਮੈਕਸ 'ਤੇ ਇਸ ਦਾ ਭਾਅ 1600 ਡਾਲਰ ਦੇ ਪਾਰ ਨਿਕਲ ਗਿਆ ਹੈ।


author

Aarti dhillon

Content Editor

Related News