USA ਬਾਜ਼ਾਰ ਲਾਲ ਨਿਸ਼ਾਨ ''ਤੇ ਬੰਦ, ਡਾਓ 100 ਤੋਂ ਵੱਧ ਅੰਕ ਡਿੱਗਾ

01/11/2020 9:02:40 AM

ਵਾਸ਼ਿੰਗਟਨ— ਸ਼ੁੱਕਰਵਾਰ ਨੂੰ ਯੂ. ਐੱਸ. ਬਾਜ਼ਾਰ ਆਲਟਾਈਮ ਹਾਈ ਤੋਂ ਡਿੱਗ ਕੇ ਗਿਰਾਵਟ 'ਚ ਬੰਦ ਹੋਏ। ਮਿਡਲ ਈਸਟ 'ਚ ਸੰਕਟ ਤੇ ਰੋਜ਼ਗਾਰ ਦੇ ਅੰਕੜੇ ਉਮੀਦਾਂ ਤੋਂ ਘੱਟ ਰਹਿਣ ਕਾਰਨ ਬਾਜ਼ਾਰ 'ਚ ਕਮਜ਼ੋਰੀ ਦਰਜ ਹੋਈ। ਡਾਓ ਜੋਂਸ 133.13 ਅੰਕ ਯਾਨੀ 0.5 ਫੀਸਦੀ ਡਿੱਗ ਕੇ 28,823.77 ਦੇ ਪੱਧਰ 'ਤੇ ਬੰਦ ਹੋਇਆ, ਜਦੋਂ ਕਿ ਸੈਸ਼ਨ ਦੇ ਸ਼ੁਰੂ 'ਚ 29,000 ਦਾ ਪੱਧਰ ਪਾਰ ਕਰ ਚੁੱਕਾ ਸੀ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 0.3 ਫੀਸਦੀ ਦੀ ਗਿਰਾਵਟ ਨਾਲ 3,265.35 ਦੇ ਪੱਧਰ 'ਤੇ ਬੰਦ ਹੋਇਆ।
 

ਨੈਸਡੈਕ ਕੰਪੋਜ਼ਿਟ ਵੀ 0.3 ਫੀਸਦੀ ਸਲਿੱਪ ਕਰਕੇ 9,178.86 ਦੇ ਪੱਧਰ 'ਤੇ ਬੰਦ ਹੋਇਆ। ਬੋਇੰਗ 'ਚ 1.9 ਫੀਸਦੀ ਦੀ ਗਿਰਾਵਟ ਕਾਰਨ ਡਾਓ 'ਚ ਕਮਜ਼ੋਰੀ ਦਰਜ ਹੋਈ। ਵਿੱਤੀ ਤੇ ਉਦਯੋਗਿਕ ਸੈਕਟਰ 'ਚ ਘੱਟੋ-ਘੱਟ 0.7 ਫੀਸਦੀ ਦੀ ਗਿਰਾਵਟ ਕਾਰਨ ਐੱਸ. ਐਂਡ ਪੀ.-500 ਡਿੱਗਾ। ਹਾਲਾਂਕਿ, ਹਫਤੇ ਦੇ ਆਧਾਰ 'ਤੇ ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ ਕ੍ਰਮਵਾਰ 0.9 ਫੀਸਦੀ ਤੇ 1.8 ਫੀਸਦੀ ਮਜਬੂਤ ਹੋਏ ਹਨ।
ਡਾਓ ਜੋਂਸ ਨੇ ਹਫਤਾਵਾਰੀ 0.7 ਫੀਸਦੀ ਦੀ ਬੜ੍ਹਤ ਦਰਜ ਕੀਤੀ ਹੈ। ਉੱਥੇ ਹੀ, ਰੋਜ਼ਗਾਰ ਡਾਟਾ ਦੀ ਗੱਲ ਕਰੀਏ ਤਾਂ ਡਾਓ ਜੋਂਸ ਨੇ ਯੂ. ਐੱਸ. ਇਕਨੋਮੀ 'ਚ ਦਸੰਬਰ ਦੌਰਾਨ 1,60,000 ਰੋਜ਼ਗਾਰ ਸਿਰਜ ਹੋਣ ਦੀ ਸੰਭਾਵਨਾ ਜਤਾਈ ਸੀ, ਜਦੋਂ ਕਿ ਯੂ. ਐੱਸ. ਇਕਨੋਮੀ 'ਚ 1,45,000 ਰੋਜ਼ਗਾਰ ਹੀ ਜੁੜ ਸਕੇ।


Related News