US ਬਾਜ਼ਾਰ ਲਾਲ ਨਿਸ਼ਾਨ ''ਤੇ ਬੰਦ, ਡਾਓ 270 ਤੋਂ ਵੱਧ ਅੰਕ ਡਿੱਗਾ

Wednesday, Dec 04, 2019 - 08:04 AM (IST)

US ਬਾਜ਼ਾਰ ਲਾਲ ਨਿਸ਼ਾਨ ''ਤੇ ਬੰਦ, ਡਾਓ 270 ਤੋਂ ਵੱਧ ਅੰਕ ਡਿੱਗਾ

ਵਾਸ਼ਿੰਗਟਨ— ਡੋਨਾਲਡ ਟਰੰਪ ਵੱਲੋਂ ਚੀਨ ਨਾਲ ਵਪਾਰ ਸਮਝੌਤੇ 'ਚ 2020 'ਚ ਰਾਸ਼ਟਰਪਤੀ ਚੋਣਾਂ ਸੰਪਨ ਹੋਣ ਤਕ ਦੇਰੀ ਕਰਨ ਦੀ ਸੰਭਾਵਨਾ ਪ੍ਰਗਟ ਕਰਨ ਮਗਰੋਂ ਯੂ. ਐੱਸ. ਬਾਜ਼ਾਰ ਲਗਾਤਾਰ ਦੂਜੇ ਦਿਨ ਗਿਰਾਵਟ 'ਚ ਬੰਦ ਹੋਏ ਹਨ। ਡਾਓ ਜੋਂਸ ਨੇ ਮੰਗਲਵਾਰ ਵੀ 250 ਤੋਂ ਵੱਧ ਅੰਕ ਦੀ ਗਿਰਾਵਟ ਦਰਜ ਕੀਤੀ ਹੈ। ਉੱਥੇ ਹੀ, ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ ਵੀ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ।

 

ਡਾਓ ਜੋਂਸ 280.23 ਅੰਕ ਯਾਨੀ 1 ਫੀਸਦੀ ਡਿੱਗ ਕੇ 27,502.81 ਦੇ ਪੱਧਰ 'ਤੇ ਬੰਦ ਹੋਇਆ ਹੈ। ਐਪਲ, ਕੇਟਰਪਿਲਰ ਤੇ ਬੋਇੰਗ 'ਚ ਗਿਰਾਵਟ ਕਾਰਨ ਡਾਓ ਜੋਂਸ ਨੇ ਕਮਜ਼ੋਰੀ ਦਰਜ ਕੀਤੀ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 0.7 ਫੀਸਦੀ ਦੀ ਗਿਰਾਵਟ ਦਰਜ ਕਰਦੇ ਹੋਏ 3,093.20 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ ਕੰਪੋਜ਼ਿਟ 0.6 ਫੀਸਦੀ ਦੀ ਕਮਜ਼ੋਰੀ ਨਾਲ 8,520.64 ਦੇ ਪੱਧਰ 'ਤੇ ਬੰਦ ਹੋਇਆ ਹੈ।

ਜ਼ਿਕਰਯੋਗ ਹੈ ਕਿ ਯੂ. ਐੱਸ. 'ਚ ਨਿਰਮਾਣ ਗਤੀਵਧੀ ਸੁਸਤ ਹੋਣ ਤੇ ਵਪਾਰ ਡੀਲ ਨੂੰ ਲੈ ਕੇ ਕੋਈ ਸਾਫ ਸੰਕੇਤ ਨਾ ਮਿਲਣ ਕਾਰਨ ਸੋਮਵਾਰ ਨੂੰ ਡਾਓ ਜੋਂਸ 268 ਅੰਕ ਯਾਨੀ 0.9 ਫੀਸਦੀ ਡਿੱਗ ਕੇ 27,783.04 ਦੇ ਪੱਧਰ 'ਤੇ ਬੰਦ ਹੋਇਆ ਸੀ। ਐੱਸ. ਐਂਡ ਪੀ.-500 ਇੰਡੈਕਸ 0.9 ਫੀਸਦੀ ਦੀ ਗਿਰਾਵਟ ਨਾਲ 3,113.87 ਦੇ ਪੱਧਰ 'ਤੇ ਬੰਦ ਹੋਇਆ ਸੀ। ਨੈਸਡੈਕ ਕੰਪੋਜ਼ਿਟ 1 ਫੀਸਦੀ ਦੀ ਕਮਜ਼ੋਰੀ ਨਾਲ 8,567.99 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਵੇਸ਼ਕਾਂ ਨੂੰ ਖਦਸ਼ਾ ਹੈ ਕਿ ਜੇਕਰ 15 ਦਸੰਬਰ ਤੋਂ ਪਹਿਲਾਂ ਯੂ. ਐੱਸ. ਤੇ ਚੀਨ ਵਿਚਕਾਰ ਕੋਈ ਵਪਾਰਕ ਡੀਲ ਨਹੀਂ ਹੁੰਦੀ ਤਾਂ ਚੀਨੀ ਮਾਲ 'ਤੇ ਅਮਰੀਕਾ ਦੇ ਵਾਧੂ ਟੈਰਿਫ ਲਾਗੂ ਹੋ ਸਕਦੇ ਹਨ।


Related News