2020 ''ਚ ਘਰੇਲੂ ਵਾਹਨ ਉਦਯੋਗ ਦਾ ਉਤਪਾਦਨ 8.3 ਫੀਸਦੀ ਡਿੱਗਣ ਦਾ ਅਨੁਮਾਨ

02/12/2020 1:46:03 PM

ਨਵੀਂ ਦਿੱਲੀ—ਫਿਚ ਸਲਿਊਸ਼ਨ ਨੇ ਚੀਨ 'ਚ ਕੋਰੋਨਾ ਵਾਇਰਸ ਦੇ ਫੈਲੇ ਇੰਫੈਕਸ਼ਨ ਦੇ ਕਾਰਨ 2020 'ਚ ਘਰੇਲੂ ਵਾਹਨ ਵਿਨਿਰਮਾਣ 8.3 ਫੀਸਦੀ ਸਿਕੁੜ ਜਾਣ ਦਾ ਬੁੱਧਵਾਰ ਨੂੰ ਅਨੁਮਾਨ ਪ੍ਰਗਟ ਕੀਤਾ ਹੈ। ਚੀਨ 'ਚ ਇਸ ਵਾਇਰਸ ਦਾ ਇੰਫੈਕਸ਼ਨ ਫੈਲਣ ਦੇ ਕਾਰਨ ਵਾਹਨਾਂ ਦੇ ਕਲਪੁਰਜੇ ਬਣਾਉਣ ਵਾਲੀਆਂ ਕੰਪਨੀਆਂ ਨੇ ਉਤਪਾਦਨ ਰੋਕ ਦਿੱਤਾ ਹੈ। ਫਿਚ ਨੇ ਕਿਹਾ ਕਿ ਜੇਕਰ ਭਾਰਤ 'ਚ ਵੀ ਵਾਇਰਸ ਦਾ ਇੰਫੈਕਸ਼ਨ ਫੈਲਿਆ ਤਾਂ ਇਥੇ ਵੀ ਇਸ ਤਰ੍ਹਾਂ ਦੀਆਂ ਨੀਤੀਆਂ ਅਪਣਾਈਆਂ ਜਾ ਸਕਦੀਆਂ ਹਨ। ਉਸ ਨੇ ਕਿਹਾ ਕਿ ਭਾਰਤ ਦੀ ਸਿਹਤਮੰਦ ਅਤੇ ਮੈਡੀਕਲ ਪ੍ਰਣਾਲੀ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ 'ਚ ਵਾਇਰਸ ਦਾ ਇੰਫੈਕਸ਼ਨ ਫੈਲਣ ਦੀ ਰਫਤਾਰ ਚੀਨ ਦੀ ਤੁਲਨਾ 'ਚ ਜ਼ਿਆਦਾ ਹੋਵੇਗੀ ਅਤੇ ਘਰੇਲੂ ਵਾਹਨ ਉਦਯੋਗ 'ਤੇ ਜ਼ਿਆਦਾ ਵਿਆਪਕ ਅਸਰ ਦੇਖਣ ਨੂੰ ਮਿਲੇਗਾ। ਫਿਚ ਨੇ ਕਿਹਾ ਕਿ ਚੀਨ ਭਾਰਤੀ ਵਾਹਨ ਉਦਯੋਗ ਦੇ ਲਈ ਕਲਪੁਰਜ਼ਿਆਂ ਦਾ ਸਭ ਤੋਂ ਵੱਡਾ ਸਪਲਾਈਕਰਤਾ ਹੈ। ਅਜਿਹੇ 'ਚ ਚੀਨ 'ਚ ਤਿਆਰ ਕਲਪੁਰਜ਼ਿਆਂ ਦੀ ਕਮੀ ਹੋਣ ਨਾਲ ਭਾਰਤੀ ਵਾਹਨ ਉਦਯੋਗ ਨੂੰ ਉਤਪਾਦਨ ਦੀ ਗਤੀ ਘੱਟ ਕਰਨ ਜਾਂ ਬੰਦ ਕਰਨ ਨੂੰ ਮਜ਼ਬੂਰ ਹੋਣਾ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਾਰਨਾਂ ਨਾਲ ਅਸੀਂ 2020 'ਚ ਘਰੇਲੂ ਵਾਹਨ ਵਿਨਿਰਮਾਣ 'ਚ 8.3 ਫੀਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ ਕਰਦੇ ਹਾਂ। ਸਾਲ 2019 'ਚ ਇਸ 'ਚੋਂ 13.2 ਫੀਸਦੀ ਦੀ ਗਿਰਾਵਟ ਰਹੀ ਸੀ। ਫਿਚ ਨੇ ਕਿਹਾ ਕਿ ਚੀਨ ਭਾਰਤ ਦੇ ਵਾਹਨ ਕਲਪੁਰਜੇ ਲੋੜ ਦੀ 10 ਤੋਂ 30 ਫੀਸਦੀ ਦੀ ਪੂਰਤੀ ਕਰਦਾ ਹੈ।  


Aarti dhillon

Content Editor

Related News