ਹੋਂਡਾ ਕਾਰ ਦੀ ਘਰੇਲੂ ਵਿਕਰੀ ਮਈ ''ਚ 28 ਫੀਸਦੀ ਡਿੱਗੀ

06/02/2019 9:39:48 AM

ਨਵੀਂ ਦਿੱਲੀ—ਹੋਂਡਾ ਕਾਰਸ ਇੰਡੀਆ ਲਿਮਟਿਡ ਦੀ ਘਰੇਲੂ ਵਿਕਰੀ ਮਈ 'ਚ 27.87 ਫੀਸਦੀ ਦੀ ਗਿਰਾਵਟ ਨਾਲ 11,442 ਇਕਾਈ 'ਤੇ ਆ ਗਈ ਹੈ। ਕੰਪਨੀ ਨੇ ਪਿਛਲੇ ਸਾਲ ਦੇ ਇਸ ਮਹੀਨੇ 'ਚ 15,864 ਕਾਰਾਂ ਵੇਚੀਆਂ ਸਨ। ਐੱਚ.ਸੀ.ਆਈ ਐੱਲ. ਨੇ ਪਿਛਲੇ ਮਹੀਨੇ 450 ਵਾਹਨਾਂ ਦਾ ਨਿਰਯਾਤ ਵੀ ਕੀਤਾ। ਐੱਚ.ਸੀ.ਆਈ.ਐੱਲ. ਦੇ ਵਿਕਰੀ ਅਤੇ ਮਾਰਕਟਿੰਗ ਵਿਭਾਗ ਦੇ ਸੀਨੀਅਰ ਉਪ ਪ੍ਰਧਾਨ ਅਤੇ ਨਿਰਦੇਸ਼ਕ ਰਾਜੇਸ਼ ਗੋਇਲ ਨੇ ਕਿਹਾ ਕਿ ਲਗਾਤਾਰ ਦੋ ਮਹੀਨਿਆਂ 'ਚ ਵਿਕਰੀ ਦੀ ਕਮੀ ਦੇ ਕਾਰਨ ਬਾਜ਼ਾਰ ਵਾਹਨ ਉਦਯੋਗ ਲਈ ਕਠਿਨ ਬਣਿਆ ਹੋਇਆ ਹੈ। ਪਿਛਲੇ ਦੋ ਦਹਾਕੇ 'ਚ ਬੇਮਿਸਾਲ ਹੈ। ਗੋਇਲ ਨੇ ਕਿਹਾ ਕਿ ਚੋਣਾਂ ਦੇ ਬਾਅਦ ਅਸੀਂ ਵਾਧੇ ਦੀ ਉਮੀਦ ਕਰ ਰਹੇ ਸਨ ਪਰ ਅਜੇ ਅਜਿਹਾ ਨਹੀਂ ਹੋਇਆ ਹੈ। ਨਕਦੀ ਦੀ ਸਮੱਸਿਆ ਅਤੇ ਈਂਧਨ ਦੀਆਂ ਕੀਮਤਾਂ 'ਚ ਵਾਧੇ ਦੀ ਵਜ੍ਹਾ ਨਾਲ ਗਾਹਕਾਂ ਦੀ ਧਾਰਨਾ ਨੂੰ ਫਿਰ ਤੋਂ ਮਜ਼ਬੂਤ ਬਣਾਉਣਾ ਵਾਹਨ ਉਦਯੋਗ ਲਈ ਚੁਣੌਤੀ ਸਾਬਿਤ ਹੋ ਰਹੀ ਹੈ।
ਉਨ੍ਹਾਂ ਨੇ ਉਮੀਦ ਜਤਾਈ ਕਿ ਮਾਨਸੂਨ ਨੂੰ ਲੈ ਕੇ ਹਾਂ-ਪੱਖੀ ਸੰਕੇਤਾਂ ਅਤੇ ਨਵੀਂ ਸਰਕਾਰ ਦੀਆਂ ਕਾਰਵਾਈਆਂ ਦੇ ਦਮ 'ਤੇ ਕੰਪਨੀ ਦੀ ਵਿਕਰੀ ਇਕ ਵਾਰ ਫਿਰ ਤੋਂ ਵਧੇਗੀ।


Aarti dhillon

Content Editor

Related News