ਘਰੇਲੂ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਜੁਲਾਈ ''ਚ 2.5 ਫੀਸਦੀ ਘੱਟ ਕੇ 3,41,510 ਇਕਾਈ ਰਹੀ

Wednesday, Aug 14, 2024 - 12:51 PM (IST)

ਘਰੇਲੂ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਜੁਲਾਈ ''ਚ 2.5 ਫੀਸਦੀ ਘੱਟ ਕੇ 3,41,510 ਇਕਾਈ ਰਹੀ

ਨਵੀਂ ਦਿੱਲੀ, (ਭਾਸ਼ਾ)- ਭਾਰਤ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਜੁਲਾਈ ’ਚ ਸਾਲਾਨਾ ਆਧਾਰ 'ਤੇ 2.5 ਫੀਸਦੀ ਘਟ ਕੇ 3,41,510 ਇਕਾਈ ਰਹਿ ਗਈ। ਮੋਟਰ ਵਾਹਨ ਉਦਯੋਗ ਸੰਗਠਨ ਸਿਆਮ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜੁਲਾਈ 2023 ’ਚ ਯਾਤਰੀ ਵਾਹਨਾਂ (ਪੀ.ਵੀ.) ਦੀ ਥੋਕ ਵਿਕਰੀ 3,50,355 ਯੂਨਿਟ ਰਹੀ। ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਉਪਯੋਗਤਾ ਵਾਹਨਾਂ ਨੇ ਯਾਤਰੀ ਵਾਹਨਾਂ ਦੀ ਵਿਕਰੀ ਨੂੰ ਹੁਲਾਰਾ ਦੇਣਾ ਜਾਰੀ ਰੱਖਿਆ ਜਿਸ ਦੀ ਵਿਕਰੀ ਜੁਲਾਈ 2023 ’ਚ 1,80,831 ਯੂਨਿਟ ਦੇ ਮੁਕਾਬਲੇ ਪਿਛਲੇ ਮਹੀਨੇ 4.1 ਫੀਸਦੀ ਵਧ ਕੇ 1,88,217 ਯੂਨਿਟ ਸੀ।

ਹਾਲਾਂਕਿ, ਯਾਤਰੀ ਕਾਰਾਂ ਦੀ ਵਿਕਰੀ ਪਿਛਲੇ ਸਾਲ ਇਸੇ ਮਹੀਨੇ 1,09,859 ਯੂਨਿਟ ਦੇ ਮੁਕਾਬਲੇ 12 ਫੀਸਦੀ ਘੱਟ ਕੇ 96,652 ਯੂਨਿਟ ਰਹੀ ਹੈ। ਸਿਆਮ ਦੇ ਅੰਕੜਿਆਂ ਅਨੁਸਾਰ, ਦੋਪਹੀਆ ਵਾਹਨਾਂ ਦੀ ਥੋਕ ਵਿਕਰੀ ਜੁਲਾਈ 2023 ਦੇ 12,82,054 ਯੂਨਿਟ ਦੇ ਮੁਕਾਬਲੇ ਪਿਛਲੇ ਮਹੀਨੇ 12.5 ਫੀਸਦੀ ਵਧ ਕੇ 14,41,694 ਯੂਨਿਟ ਹੋ ਗਈ। ਮੋਟਰਸਾਈਕਲਾਂ ਦੀ ਥੋਕ ਵਿਕਰੀ ਜੁਲਾਈ 2023 ਦੇ 8,17,206 ਯੂਨਿਟ ਤੋਂ ਜੁਲਾਈ 2024 ’ਚ 4.1 ਫੀਸਦੀ ਵਧ ਕੇ 8,50,489 ਯੂਨਿਟ ਹੋ ਗਈ।

ਪਿਛਲੇ ਮਹੀਨੇ ਸਕੂਟਰਾਂ ਦੀ ਵਿਕਰੀ 29.2 ਫੀਸਦੀ ਵਧ ਕੇ 5,53,642 ਇਕਾਈ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 4,28,640 ਇਕਾਈਆਂ ਸੀ। ਅੰਕੜਿਆਂ ਦੇ ਅਨੁਸਾਰ ਤਿੰਨ ਪਹੀਆ ਵਾਹਨਾਂ ਦੀ ਥੋਕ ਵਿਕਰੀ ਵੀ ਜੁਲਾਈ 2023 ’ਚ 56,204 ਯੂਨਿਟ ਤੋਂ 5.1 ਫੀਸਦੀ ਵਧ ਕੇ 59,073 ਯੂਨਿਟ ਹੋ ਗਈ। SIAM ਦੇ ਪ੍ਰਧਾਨ ਵਿਨੋਦ ਅਗਰਵਾਲ ਨੇ ਇਕ ਬਿਆਨ ਵਿਚ ਕਿਹਾ, "ਤਿੰਨ-ਪਹੀਆ ਵਾਹਨ ਅਤੇ ਦੋ-ਪਹੀਆ ਵਾਹਨਾਂ ਦੇ ਹਿੱਸੇ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਪਰ ਜੁਲਾਈ 2023 ਦੇ ਮੁਕਾਬਲੇ ਜੁਲਾਈ 2024 ’ਚ ਯਾਤਰੀ ਵਾਹਨਾਂ ਅਤੇ ਵਪਾਰਕ ਵਾਹਨਾਂ ਦੀ ਵਿਕਰੀ ’ਚ ਕੁਝ ਗਿਰਾਵਟ ਆਈ ਹੈ।" ਉਨ੍ਹਾਂ ਨੇ ਕਿਹਾ ਕਿ ਔਸਤ ਤੋਂ ਵੱਧ ਮੀਂਹ ਅਤੇ ਆਉਣ ਵਾਲੇ ਤਿਉਹਾਰਾਂ ਨਾਲ ਥੋੜ੍ਹੇ ਸਮੇਂ ’ਚ ਵਿਕਾਸ ਨੂੰ ਮੁੜ ਹੁਲਾਰਾ ਮਿਲਣ ਦੀ ਸੰਭਾਵਨਾ ਹੈ।ਅਗਰਵਾਲ ਨੇ ਕਿਹਾ, "ਇਸ ਤੋਂ ਇਲਾਵਾ, ਮੁੱਢਲੇ ਢਾਂਚੇ ਅਤੇ ਦਿਹਾਤੀ ਖੇਤਰ ਲਈ ਵਿੱਤੀ ਸਹਾਇਤਾ ਦੇ ਨਾਲ ਸਮੁੱਚੀ ਆਰਥਿਕ ਵਿਕਾਸ 'ਤੇ ਜ਼ੋਰ ਦੇਣ ਵਾਲੇ ਬਜਟ ਐਲਾਨ ਦਰਮਿਆਨੀ   ਮਿਆਦ ’ਚ ਆਟੋਮੋਟਿਵ ਸੈਕਟਰ ਲਈ ਚੰਗੀਆਂ ਹੋਣਗੀਆਂ।’’

 


author

Sunaina

Content Editor

Related News