ਨਵੰਬਰ ''ਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ''ਚ 11.3 ਫੀਸਦੀ ਦਾ ਵਾਧਾ

01/10/2020 9:50:52 AM

ਨਵੀਂ ਦਿੱਲੀ—ਭਾਰਤ 'ਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 'ਚ ਨਵੰਬਰ ਮਹੀਨੇ 'ਚ ਇਕ ਸਾਲ ਪਹਿਲਾਂ ਦੀ ਤੁਲਨਾ 'ਚ 11.3 ਫੀਸਦੀ ਦਾ ਵਾਧਾ ਹੋਇਆ ਹੈ। ਜਨਵਰੀ 2019 ਦੇ ਬਾਅਦ ਇਸ 'ਚ ਪਹਿਲਾਂ ਵਾਰ ਦਹਾਈ ਅੰਕ ਦਾ ਵਾਧਾ ਦਰਜ ਕੀਤਾ ਗਿਆ ਹੈ। ਹਵਾਬਾਜ਼ੀ ਕੰਪਨੀਆਂ ਦੇ ਕੌਮਾਂਤਰੀ ਸੰਗਠਨ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕਈ ਖੇਤਰਾਂ 'ਚ ਫੈਲੀ ਮੰਦੀ ਦੇ ਦੌਰਾਨ ਭਾਰਤ ਦੀ ਆਰਥਿਕ ਵਾਧਾ ਦਰ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਡਿੱਗ ਕੇ ਛੇ ਸਾਲ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਇਸ ਨਾਲ ਅਰਥਵਿਵਸਥਾ ਦੇ ਕਈ ਖੇਤਰ ਪ੍ਰਭਾਵਿਤ ਹੋਏ ਹਨ। ਇਹ ਆਉਣ ਵਾਲੇ ਸਮੇਂ 'ਚ ਹਵਾਬਾਜ਼ੀ ਉਦਯੋਗ ਦੇ ਲਈ ਹੋਰ ਚੁਣੌਤੀ ਪੇਸ਼ ਕਰੇਗਾ। ਆਈ.ਏ.ਟੀ.ਏ. ਨਾਲ ਕੁੱਲ 290 ਤੋਂ ਜ਼ਿਆਦਾ ਹਵਾਬਾਜ਼ੀ ਸੇਵਾ ਕੰਪਨੀਆਂ ਜੁੜੀਆਂ ਹਨ।


Aarti dhillon

Content Editor

Related News