ਘਰੇਲੂ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ''ਚ ਗਿਰਾਵਟ, ਸੈਂਸੈਕਸ 675 ਅੰਕ ਡਿੱਗਿਆ

Wednesday, Feb 14, 2024 - 10:49 AM (IST)

ਘਰੇਲੂ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ''ਚ ਗਿਰਾਵਟ, ਸੈਂਸੈਕਸ 675 ਅੰਕ ਡਿੱਗਿਆ

ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰ 'ਚ ਨਕਾਰਾਤਮਕ ਰੁਖ ਦੇ ਵਿਚਕਾਰ ਬੁੱਧਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ ਅਤੇ ਸੈਂਸੈਕਸ 675.79 ਅੰਕ ਡਿੱਗ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 675.79 ਅੰਕ ਜਾਂ 0.94 ਫ਼ੀਸਦੀ ਡਿੱਗ ਕੇ 70,879.40 'ਤੇ ਬੰਦ ਹੋਇਆ। NSE ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 187.85 ਅੰਕ ਜਾਂ 0.86 ਫ਼ੀਸਦੀ ਡਿੱਗ ਕੇ 21,555.40 ਅੰਕ 'ਤੇ ਆ ਗਿਆ। 

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਸੈਂਸੈਕਸ 'ਚ 27 ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਸ਼ੁਰੂਆਤੀ ਕਾਰੋਬਾਰ 'ਚ ਇੰਫੋਸਿਸ, ਟੈਕ ਮਹਿੰਦਰਾ, ਵਿਪਰੋ, ਐੱਚਡੀਐੱਫਸੀ ਬੈਂਕ ਅਤੇ ਟੀਸੀਐੱਸ ਦੇ ਸ਼ੇਅਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਨਿਫਟੀ 'ਚ ਸੂਚੀਬੱਧ 44 ਕੰਪਨੀਆਂ ਦੇ ਸ਼ੇਅਰਾਂ ਨੂੰ ਨੁਕਸਾਨ ਹੋਇਆ। ਹੋਰ ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 225 ਅਤੇ ਹਾਂਗਕਾਂਗ ਦਾ ਹੈਂਗ ਸੇਂਗ ਲਾਲ ਰੰਗ 'ਚ ਰਿਹਾ, ਜਦਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ ਮਾਮੂਲੀ ਸਕਾਰਾਤਮਕ ਰਿਹਾ। 

ਇਹ ਵੀ ਪੜ੍ਹੋ - ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)

ਇਸ ਦੇ ਨਾਲ ਹੀ ਯੂਰਪੀ ਅਤੇ ਅਮਰੀਕੀ ਬਾਜ਼ਾਰ ਮੰਗਲਵਾਰ ਨੂੰ ਨਕਾਰਾਤਮਕ ਰੁਖ ਨਾਲ ਬੰਦ ਹੋਏ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਮੰਗਲਵਾਰ ਨੂੰ 376.32 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖਰੀਦਦਾਰੀ ਕੀਤੀ।

ਇਹ ਵੀ ਪੜ੍ਹੋ - ਸਨਕੀ ਪਤੀ ਨੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੀ ਪਤਨੀ, ਬੋਰਵੈੱਲ 'ਚੋਂ ਕਈ ਟੁੱਕੜਿਆਂ ਵਿਚ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News