ਦੀਵਾਲੀ ਤੋਂ ਬਾਅਦ ਸਰਕਾਰ ਦਾ ਲੋਕਾਂ ਨੂੰ ਪਹਿਲਾ 'ਤੋਹਫਾ', ਸਿਲੰਡਰ ਹੋਇਆ ਮਹਿੰਗਾ

Friday, Nov 09, 2018 - 06:30 PM (IST)

ਦੀਵਾਲੀ ਤੋਂ ਬਾਅਦ ਸਰਕਾਰ ਦਾ ਲੋਕਾਂ ਨੂੰ ਪਹਿਲਾ 'ਤੋਹਫਾ', ਸਿਲੰਡਰ ਹੋਇਆ ਮਹਿੰਗਾ

ਨਵੀਂ ਦਿੱਲੀ— ਘਰੇਲੂ ਰਸੋਈ ਗੈਸ ਐੱਲ.ਪੀ.ਜੀ. ਕੀਮਤ 'ਚ 2 ਰੁਪਏ ਪ੍ਰਤੀ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਸਰਕਾਰ ਨੇ ਐੱਲ.ਪੀ.ਜੀ. ਡੀਲਰਾਂ ਦੀ ਕਮੀਸ਼ਨ ਵਧਾਏ ਜਾਣ ਤੋਂ ਬਾਅਦ ਇਹ ਵਾਧਾ ਕੀਤਾ ਹੈ। ਜ਼ਿਆਦਾਤਰ ਖੇਤਰ ਦੀ ਖੁਦਰਾ ਤੇਲ ਕੰਪਨੀਆਂ ਦੀਆਂ ਕੀਮਤਾਂ ਨਾ ਦੇ ਅਨੁਸਾਰ 14.2 ਕਿਲੋ ਦੇ ਸਬਸਿਡੀ ਵਾਲੇ ਐੱਲ.ਪੀ.ਜੀ. ਸਿਲੰਡਰ ਦੀ ਦਿੱਲੀ 'ਚ ਕੀਮਤ 507.42 ਰੁਪਏ ਹੋਵੇਗੀ ਜੋ ਪਹਿਲਾਂ 505.34 ਰੁਪਏ ਸੀ। ਇਸ ਤੋਂ ਪਹਿਲਾਂ ਪੈਟਰੋਲੀਅਮ ਮੰਤਰਾਲੇ ਨੇ ਡੀਲਰ ਕਮੀਸ਼ਨ ਵਧਾਉਣ ਦਾ ਆਦੇਸ਼ ਦਿੱਤਾ ਸੀ। ਆਦੇਸ਼ 'ਚ ਮੰਤਰਾਲੇ ਨੇ ਕਿਹਾ ਕਿ 14.2 ਕਿਲੋ ਅਤੇ 5 ਕਿਲੋ ਦੇ ਸਿਲੰਡਰ 'ਤੇ ਘਰੇਲੂ ਐੱਲ.ਪੀ.ਜੀ. ਵਿਤਕਰਾਂ ਦੀ ਕਮੀਸ਼ਨ ਪਿਛਲੀ ਵਾਰ ਸਤੰਬਰ 2017 'ਚ 48.89 ਰੁਪਏ ਅਤੇ 24.20 ਰੁਪਏ ਤੈਅ ਕੀਤੀ ਗਈ ਸੀ।
ਆਦੇਸ਼ ਅਨੁਸਾਰ ਐੱਲ.ਪੀ.ਜੀ. ਵਿਤਕਰਾਂ ਦੇ ਕਮੀਸ਼ਨ ਦੀ ਨਵੇਂ ਸਿਰ ਤੋਂ ਸਮੀਖਿਆ ਲਈ ਅਧਿਐਨ ਦੇ ਲੰਬਿਤ ਹੋਣ ਵਿਚਾਲੇ ਪਰਿਵਾਹਨ ਲਾਗਤ, ਤਨਖਾਹ ਆਦਿ 'ਚ ਵਾਧਾ ਦੇਖਦੇ ਹੋਏ ਅੰਤਰਿਮ ਉਪਾਅ ਦੇ ਰੂਪ 'ਚ ਵਿਤਕਰਾਂ ਦੀ ਕਮੀਸ਼ਨ 14.2 ਕਿਲੋ ਦੇ ਸਿਲੰਡਰ ਲਈ ਵਧਾ ਕੇ 50.58 ਰੁਪਏ ਪ੍ਰਤੀ ਸਿਲੰਡਰ ਅਤੇ 5 ਕਿਲੋ ਦੇ ਸਿਲੰਡਰ ਦੇ ਮਾਮਲੇ 'ਚ 25.29 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਮਹੀਨੇ ਇਹ ਦੂਜਾ ਮੌਕਾ ਹੈ ਜਦੋਂ ਐੱਲ.ਪੀ.ਜੀ. ਸਿਲੰਡਰ ਦੀ ਕੀਮਤ ਵਧਾਈ ਗਈ ਹੈ। ਇਸ ਤੋਂ ਪਹਿਲਾਂ 1 ਨਵੰਬਰ ਨੂੰ ਮੂਲ ਕੀਮਤ 'ਤੇ ਟੈਕਸ ਕਾਰਨ ਪ੍ਰਤੀ ਸਿਲੰਡਰ 2.48 ਰੁਪਏ ਦਾ ਵਾਧਾ ਕੀਤਾ ਗਿਆ ਸੀ। ਜੂਨ ਤੋਂ ਐੱਲ.ਪੀ.ਜੀ, ਸਿਲੰਡਰ ਦੀ ਕੀਮਤ ਹਰ ਮਹੀਨੇ ਵਧੀ ਹੈ। ਇਸ ਦਾ ਕਾਰਨ ਉੱਚ ਮੁੱਲ ਕੀਮਤ 'ਤੇ ਜੀ.ਐੱਸ.ਟੀ. ਭੁਗਤਾਨ ਹੈ ਅਤੇ ਕੁਲ ਮਿਲਾ ਕੇ ਕੀਮਤ 16.21 ਰੁਪਏ ਵਧਾਈ ਹੈ। ਮੁੰਬਈ 'ਚ 14.2 ਕਿਲੋ ਦੇ ਐੱਲ.ਪੀ.ਜੀ. ਸਿਲੰਡਰ ਦੀ ਲਾਗਤ ਹੁਣ 505.05 ਰੁਪਏ ਜਦਕਿ ਕੋਲਕਾਤਾ 'ਚ 510.70 ਰੁਪਏ ਅਤੇ ਚੇਨਈ 'ਚ 495.39 ਰੁਪਏ ਹੋਵੇਗੀ। ਵੱਖ-ਵੱਖ ਰਾਜਾਂ 'ਚ ਸਥਾਨਕ ਟੈਕਸਾਂ ਅਤੇ ਪਰਿਵਾਹਨ ਲਾਗਤ ਕਾਰਨ ਕੀਮਤ ਅਲੱਗ-ਅਲੱਗ ਹੈ।


Related News