ਅਕਤੂਬਰ 'ਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਵਧੀ, 1.36 ਕਰੋੜ ਯਾਤਰੀਆਂ ਨੇ ਭਰੀ ਉਡਾਣ
Tuesday, Nov 26, 2024 - 04:12 PM (IST)
ਮੁੰਬਈ (ਏਜੰਸੀ)- ਭਾਰਤ ਦੀ ਘਰੇਲੂ ਹਵਾਈ ਯਾਤਰੀਆਂ ਦੀ ਆਵਾਜਾਈ ਅਕਤੂਬਰ 2024 ਵਿਚ 5.3 ਫ਼ੀਸਦੀ ਵਧ ਕੇ 1.36 ਕਰੋੜ ਹੋ ਗਈ। ਹਵਾਬਾਜ਼ੀ ਰੈਗੂਲੇਟਰ DGCA ਨੇ ਮੰਗਲਵਾਰ ਨੂੰ ਜਾਰੀ ਮਾਸਿਕ ਅੰਕੜਿਆਂ ਵਿੱਚ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਅਕਤੂਬਰ 'ਚ ਘਰੇਲੂ ਉਡਾਣਾਂ 'ਤੇ ਯਾਤਰੀਆਂ ਦੀ ਗਿਣਤੀ 1.26 ਕਰੋੜ ਸੀ। ਸਮੀਖਿਆ ਅਧੀਨ ਮਹੀਨੇ 'ਚ, ਘੱਟ ਕੀਮਤ ਵਾਲੀ ਹਵਾਬਾਜ਼ੀ ਕੰਪਨੀ ਇੰਡੀਗੋ ਨੇ 86.40 ਲੱਖ ਯਾਤਰੀਆਂ ਨੂੰ ਮੰਜ਼ਲ ਤੱਕ ਪਹੁੰਚਾਇਆ ਅਤੇ ਉਸ 63.3 ਫ਼ੀਸਦੀ ਮਾਰਕੀਟ ਹਿੱਸੇਦਾਰੀ ਹਾਸਲ ਕੀਤੀ। ਇਸ ਤੋਂ ਬਾਅਦ ਟਾਟਾ ਗਰੁੱਪ ਦੀ ਏਅਰ ਇੰਡੀਆ ਅਤੇ ਵਿਸਤਾਰਾ ਦਾ ਸਥਾਨ ਰਿਹਾ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਸਰਕਾਰ ਦਾ ਤੋਹਫਾ, 2481 ਕਰੋੜ ਰੁਪਏ ਦੇ ਮਿਸ਼ਨ ਨੂੰ ਕੇਂਦਰੀ ਕੈਬਨਿਟ ਦੀ ਮਨਜ਼ੂਰੀ
26.48 ਲੱਖ ਯਾਤਰੀਆਂ ਨੇ ਏਅਰ ਇੰਡੀਆ ਦੀਆਂ ਉਡਾਣਾਂ ਅਤੇ 12.43 ਲੱਖ ਯਾਤਰੀਆਂ ਨੇ ਵਿਸਤਾਰਾ ਰਾਹੀਂ ਯਾਤਰਾ ਕੀਤੀ। ਏਅਰ ਇੰਡੀਆ ਦੇ ਅੰਕੜਿਆਂ ਵਿੱਚ ਉਸਦੀ ਘੱਟ ਕੀਮਤ ਵਾਲੀ ਇਕਾਈ ਏਅਰ ਇੰਡੀਆ ਐਕਸਪ੍ਰੈਸ ਵਿੱਚ ਯਾਤਰਾ ਕਰਨ ਵਾਲੇ ਯਾਤਰੀ ਸ਼ਾਮਲ ਹਨ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਦੇ ਅੰਕੜਿਆਂ ਅਨੁਸਾਰ, ਅਕਤੂਬਰ 2024 ਦੌਰਾਨ ਏਅਰ ਇੰਡੀਆ (ਏਅਰ ਇੰਡੀਆ ਐਕਸਪ੍ਰੈਸ ਸਮੇਤ) ਦੀ ਮਾਰਕੀਟ ਹਿੱਸੇਦਾਰੀ 19.4 ਫ਼ੀਸਦੀ ਅਤੇ ਵਿਸਤਾਰਾ ਦੀ 9.1 ਫ਼ੀਸਦੀ ਮਾਰਕੀਟ ਹਿੱਸੇਦਾਰੀ ਸੀ। ਧਿਆਨਦੇਣ ਯੋਗ ਹੈ ਕਿ ਵਿਸਤਾਰਾ ਦਾ ਵੀ 12 ਨਵੰਬਰ ਨੂੰ ਏਅਰ ਇੰਡੀਆ ਵਿੱਚ ਰਲੇਵਾਂ ਹੋਇਆ ਸੀ। ਸਮੀਖਿਆ ਅਧੀਨ ਮਹੀਨੇ ਵਿੱਚ ਸਪਾਈਸਜੈੱਟ ਨੇ 3.35 ਲੱਖ ਯਾਤਰੀਆਂ ਅਤੇ ਅਕਾਸਾ ਏਅਰ ਨੇ 6.16 ਲੱਖ ਯਾਤਰੀਆਂ ਨੂੰ ਮੰਜ਼ਿਲ ਤੱਕ ਪਹੁੰਚਾਇਆ।
ਇਹ ਵੀ ਪੜ੍ਹੋ: ਬੰਗਲਾਦੇਸ਼ ਦੀ ਅਦਾਲਤ ਨੇ ਹਿੰਦੂ ਨੇਤਾ ਨੂੰ ਜੇਲ੍ਹ ਭੇਜਣ ਦਾ ਦਿੱਤਾ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8