ਡਾਲਰ ਦੀ ਕੀਮਤ 75.50 ਰੁਪਏ ਤੋਂ ਪਾਰ, ਜਾਣੋ ਹੁਣ ਦਾ ਰੇਟ

Thursday, Jun 04, 2020 - 03:51 PM (IST)

ਨਵੀਂ ਦਿੱਲੀ— ਵੀਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 10 ਪੈਸੇ ਟੁੱਟ ਕੇ 75.57 'ਤੇ ਬੰਦ ਹੋਇਆ ਹੈ, ਯਾਨੀ ਹੁਣ ਇਸ ਵਕਤ ਇਕ ਯੂ. ਐੱਸ. ਡਾਲਰ ਦੀ ਕੀਮਤ 75.57 ਰੁਪਏ ਹੋ ਗਈ ਹੈ।

ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੇ ਮਜਬੂਤ ਹੋਣ ਅਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਕਮਜ਼ੋਰ ਰੁਖ਼ ਦਾ ਅਸਰ ਨਿਵੇਸ਼ਕਾਂ ਦੀ ਧਾਰਨਾ 'ਤੇ ਪਿਆ। ਵਿਦੇਸ਼ੀ ਕਰੰਸੀ ਕਾਰੋਬਾਰੀਆਂ ਮੁਤਾਬਕ, ਕਾਰੋਬਾਰ ਦੁਬਾਰਾ ਸ਼ੁਰੂ ਹੋਣ ਨਾਲ ਅਤੇ ਵਿਦੇਸ਼ੀ ਪੂੰਜੀ ਆਉਣ ਨਾਲ ਰੁਪਏ ਨੂੰ ਮਜਬੂਤੀ ਮਿਲੀ ਪਰ ਅਮਰੀਕਾ-ਚੀਨ ਵਿਚਕਾਰ ਵਪਾਰ ਵਿਵਾਦ ਦੀ ਚਿੰਤਾ ਦਾ ਬੁਰਾ ਪ੍ਰਭਾਵ ਘਰੇਲੂ ਕਰੰਸੀ 'ਤੇ ਵੀ ਪਿਆ ਹੈ।
ਕਾਰੋਬਾਰ ਦੇ ਸ਼ੁਰੂ 'ਚ ਰੁਪਿਆ ਗਿਰਾਵਟ ਨਾਲ 75.62 ਦੇ ਪੱਧਰ 'ਤੇ ਖੁੱਲ੍ਹਾ ਸੀ। ਇਸ ਮਗਰੋਂ ਇਸ 'ਚ ਕੁਝ ਸੁਧਾਰ ਆਇਆ ਅਤੇ ਅੰਤ 'ਚ ਇਹ 10 ਪੈਸੇ ਦੀ ਗਿਰਾਵਟ ਨਾਲ 75.57 'ਤੇ ਬੰਦ ਹੋਇਆ। ਅਮਰੀਕੀ ਡਾਲਰ ਦੇ ਮੁਕਾਬਲੇ ਬੁੱਧਵਾਰ ਨੂੰ ਰੁਪਿਆ 75.47 'ਤੇ ਬੰਦ ਹੋਇਆ ਸੀ। ਕਾਰੋਬਾਰ ਦੌਰਾਨ ਰੁਪਿਆ 75.38 ਰੁਪਏ ਦੇ ਉੱਚੇ ਪੱਧਰ, ਜਦੋਂ ਕਿ 75.62 ਰੁਪਏ ਤੱਕ ਦੇ ਹੇਠਲੇ ਪੱਧਰ 'ਤੇ ਗਿਆ।


Sanjeev

Content Editor

Related News