NRIs ਲਈ ਘਰ ਪੈਸੇ ਭੇਜਣ ਦਾ ਸ਼ਾਨਦਾਰ ਸਮਾਂ, ਇੰਨੀ ਹੋਈ ਡਾਲਰ ਦੀ ਕੀਮਤ

09/24/2020 7:54:57 PM

ਮੁੰਬਈ— ਜੇਕਰ ਤੁਸੀਂ ਐੱਨ. ਆਰ. ਆਈ. ਹੋ ਅਤੇ ਭਾਰਤ 'ਚ ਪੈਸੇ ਭੇਜਣਾ ਜਾਂ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਹ ਸਮਾਂ ਸ਼ਾਨਦਾਰ ਹੋ ਸਕਦਾ ਹੈ।

ਇਕ ਵਾਰ ਫਿਰ ਡਾਲਰ ਦੀ ਕੀਮਤ ਭਾਰਤੀ ਕਰੰਸੀ 'ਚ 74 ਰੁਪਏ ਦੇ ਨਜ਼ਦੀਕ ਪਹੁੰਚ ਗਈ ਹੈ। ਵੀਰਵਾਰ ਨੂੰ ਰੁਪਏ 'ਚ 32 ਪੈਸੇ ਦੀ ਗਿਰਾਵਟ ਨਾਲ ਡਾਲਰ ਦੀ ਕੀਮਤ 73.89 ਰੁਪਏ ਹੋ ਗਈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰੁਪਿਆ 73.57 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।

ਇਸ ਮਹੀਨੇ ਦੇ ਸ਼ੁਰੂ 'ਚ ਡਾਲਰ ਦੀ ਕੀਮਤ 73 ਰੁਪਏ ਤੋਂ ਹੇਠਾਂ ਚਲੀ ਗਈ ਸੀ, ਪਹਿਲੀ ਸਤੰਬਰ ਨੂੰ ਡਾਲਰ ਦਾ ਮੁੱਲ 72.87 ਰੁਪਏ ਰਿਹਾ ਸੀ।

ਇਹ ਵੀ ਪੜ੍ਹੋ- ਸੈਂਸੈਕਸ 'ਚ 1,115 ਅੰਕ ਦੀ ਭਾਰੀ ਗਿਰਾਵਟ, ਨਿਵੇਸ਼ਕਾਂ ਦੇ 4 ਲੱਖ ਕਰੋੜ ਡੁੱਬੇ ► ATM-ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਬੈਂਕ ਖਾਤਾਧਾਰਕਾਂ ਲਈ ਵੱਡੀ ਖ਼ਬਰ

ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਵਿਕਵਾਲੀ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਰੁਪਿਆ ਕਾਰੋਬਾਰ ਦੇ ਸ਼ੁਰੂ 'ਚ 21 ਪੈਸੇ ਟੁੱਟ ਕੇ 73.83 ਦੇ ਪੱਧਰ 'ਤੇ ਖੁੱਲ੍ਹਾ ਸੀ। ਕਾਰੋਬਾਰ ਦੌਰਾਨ ਇਹ 73.96 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਹੇਠਲੇ ਪੱਧਰ ਅਤੇ 73.75 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਉੱਚ ਪੱਧਰ ਦੇ ਵਿਚਕਾਰ ਰਿਹਾ। ਕਾਰੋਬਾਰ ਦੇ ਅੰਤ 'ਚ ਇਹ ਪਿਛਲੇ ਦਿਨ ਦੇ ਬੰਦ ਪੱਧਰ ਦੇ ਮੁਕਾਬਲੇ 32 ਪੈਸੇ ਦੀ ਗਿਰਾਵਟ ਨਾਲ 73.87 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਵਿਦੇਸ਼ੀ ਕਰੰਸੀ ਕਾਰੋਬਾਰੀਆਂ ਨੇ ਕਿਹਾ ਕਿ ਛੇ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੀ ਸਥਿਤੀ ਦਰਸਾਉਣ ਵਾਲਾ ਸੂਚਕ ਅੰਕ 0.04 ਫੀਸਦੀ ਦੀ ਤੇਜ਼ੀ ਨਾਲ 94.42 'ਤੇ ਪਹੁੰਚ ਗਿਆ।

ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ ਸ਼ੁੱਧ ਰੂਪ ਨਾਲ 3,912 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਵਾਲੀ ਕੀਤੀ ਸੀ। ਉੱਥੇ ਹੀ ਅੱਜ ਵੀ ਬਾਜ਼ਾਰਾਂ 'ਚ ਗਿਰਾਵਟ ਰਹੀ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਇਸ ਦੌਰਾਨ 0.77 ਫੀਸਦੀ ਡਿੱਗ ਕੇ 41.45 ਡਾਲਰ ਪ੍ਰਤੀ ਬੈਰਲ 'ਤੇ ਸੀ।


Sanjeev

Content Editor

Related News