NRIs ਪਰਿਵਾਰਾਂ ਨੂੰ ਡਾਲਰ ਦਾ ਹੁਣ ਕਿੰਨਾ ਮਿਲ ਰਿਹੈ ਫਾਇਦਾ, ਜਾਣੋ ਮੁੱਲ

09/23/2020 4:15:56 PM

ਮੁੰਬਈ— ਸਟਾਕਸ ਬਾਜ਼ਾਰ 'ਚ ਗਿਰਾਵਟ ਵਿਚਕਾਰ ਨਿਵੇਸ਼ਕਾਂ ਦੇ ਚੌਕਸ ਰੁਖ਼ ਦੇ ਮੱਦੇਨਜ਼ਰ ਬੁੱਧਵਾਰ ਨੂੰ ਰੁਪਏ 'ਚ ਡਾਲਰ ਦੇ ਮੁਕਾਬਲੇ 1 ਪੈਸੇ ਦੀ ਮਾਮੂਲੀ ਬੜ੍ਹਤ ਦਰਜ ਹੋਈ। ਇਸ ਨਾਲ ਡਾਲਰ ਦਾ ਮੁੱਲ ਲਗਭਗ ਪਿਛਲੇ ਦਿਨ ਦੇ 73.57 ਰੁਪਏ 'ਤੇ ਬੰਦ ਹੋਇਆ।

ਕਾਰੋਬਾਰ ਦੇ ਸ਼ੁਰੂ 'ਚ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰੀ ਨਾਲ 73.59 ਦੇ ਪੱਧਰ 'ਤੇ ਖੁੱਲ੍ਹਾ ਸੀ ਅਤੇ ਕਾਰੋਬਾਰ ਦੌਰਾਨ ਇਹ ਸੀਮਤ ਦਾਇਰੇ 'ਚ ਰਿਹਾ।

ਦਿਨ ਦੇ ਕਾਰੋਬਾਰ ਦੌਰਾਨ ਰੁਪਏ ਨੇ 73.49 ਦਾ ਉੱਪਰੀ ਪੱਧਰ ਅਤੇ 73.63 ਦਾ ਹੇਠਲਾ ਪੱਧਰ ਦੇਖਿਆ। ਪਿਛਲੇ ਦਿਨ ਮੰਗਲਵਾਰ ਨੂੰ ਡਾਲਰ ਦਾ ਮੁੱਲ 73.58 ਰੁਪਏ ਰਿਹਾ ਸੀ। ਵਿਦੇਸ਼ੀ ਕਰੰਸੀ ਕਾਰੋਬਾਰੀਆਂ ਨੇ ਕਿਹਾ ਕਿ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੀ ਮਜਬੂਤੀ ਨਾਲ ਵੀ ਘਰੇਲੂ ਕਰੰਸੀ 'ਤੇ ਦਬਾਅ ਰਿਹਾ। ਇਸ ਤੋਂ ਇਲਾਵਾ ਕੱਚੇ ਤੇਲ ਦੀ ਗੱਲ ਕਰੀਏ ਤਾਂ ਇਸ ਦੌਰਾਨ ਬ੍ਰੈਂਟ ਵਾਇਦਾ ਦੀ ਕੀਮਤ 0.19 ਫੀਸਦੀ ਡਿੱਗ ਕੇ 41.64 ਡਾਲਰ ਪ੍ਰਤੀ ਬੈਰਲ 'ਤੇ ਸੀ। ਉੱਥੇ ਹੀ, ਬੀ. ਐੱਸ. ਈ. ਸੈਂਸੈਕਸ 65.66 ਅੰਕ ਦੀ ਗਿਰਾਵਟ ਨਾਲ 37,668.42 ਦੇ ਪੱਧਰ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 21.80 ਅੰਕ ਡਿੱਗ ਕੇ 11,131.85 'ਤੇ ਬੰਦ ਹੋਇਆ ਹੈ।


Sanjeev

Content Editor

Related News