ਭਾਰਤੀ ਕਰੰਸੀ 5 ਪੈਸੇ ਚਮਕੀ, ਜਾਣੋ ਕਿੰਨੀ ਰਹਿ ਡਾਲਰ ਦੀ ਕੀਮਤ

Wednesday, Sep 09, 2020 - 04:19 PM (IST)

ਮੁੰਬਈ— ਬੁੱਧਵਾਰ ਨੂੰ ਭਾਰਤੀ ਕਰੰਸੀ ਨੇ ਪੰਜ ਪੈਸੇ ਦੀ ਹਲਕੀ ਬੜ੍ਹਤ ਦਰਜ ਕੀਤੀ, ਜਿਸ ਨਾਲ ਡਾਲਰ ਦੀ ਕੀਮਤ 73.55 ਰੁਪਏ 'ਤੇ ਬੰਦ ਹੋਈ।

ਪਿਛਲੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਇਹ 25 ਪੈਸੇ ਟੁੱਟ ਕੇ 73.60 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ। ਰੁਪਏ 'ਤੇ ਅੱਜ ਸ਼ੁਰੂ 'ਚ ਦਬਾਅ ਰਿਹਾ।

ਕਾਰੋਬਾਰ ਦੇ ਸ਼ੁਰੂ 'ਚ ਭਾਰਤੀ ਕਰੰਸੀ 7 ਪੈਸੇ ਡਿੱਗ ਕੇ 73.67 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹੀ ਸੀ। ਦਿਨ ਭਰ ਇਹ 73.73 ਰੁਪਏ ਪ੍ਰਤੀ ਡਾਲਰ ਅਤੇ 73.47 ਰੁਪਏ ਪ੍ਰਤੀ ਡਾਲਰ ਵਿਚਕਾਰ ਰਹੀ। ਕਾਰੋਬਾਰ ਦੀ ਸਮਾਪਤੀ 'ਤੇ ਇਹ ਪਿਛਲੇ ਦਿਨ ਦੇ ਬੰਦ ਪੱਧਰ ਦੇ ਮੁਕਾਬਲੇ 5 ਪੈਸੇ ਦੀ ਮਜਬੂਤੀ ਨਾਲ 73.55 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ। ਕਾਰੋਬਾਰਆਂ ਨੇ ਦੱਸਿਆ ਕਿ ਰਿਜ਼ਰਵ ਬੈਂਕ ਨੇ ਵਪਾਰਕ ਬੈਂਕਾਂ ਰਾਹੀਂ ਡਾਲਰ ਦੀ ਵਿਕਵਾਲੀ ਕੀਤੀ, ਜਿਸ ਨਾਲ ਰੁਪਏ ਨੂੰ ਮਜਬੂਤੀ ਮਿਲੀ। ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਸੂਚਕ ਅੰਕ 'ਚ ਰਹੀ ਤੇਜ਼ੀ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਨਾਲ ਰੁਪਏ ਦੀ ਬੜ੍ਹਤ ਸੀਮਤ ਰਹੀ।


Sanjeev

Content Editor

Related News