ਡਾਲਰ 'ਚ ਵੱਡਾ ਉਛਾਲ, ਰੁਪਏ ਦੀ ਕੀਮਤ 25 ਪੈਸੇ ਟੁੱਟੀ, ਜਾਣੋ ਰੇਟ

07/07/2020 3:07:14 PM

ਮੁੰਬਈ— ਡਾਲਰ ਦੇ ਮੁਕਾਬਲੇ ਮੰਗਲਵਾਰ ਨੂੰ ਰੁਪਏ ਨੇ ਜ਼ੋਰਦਾਰ ਗਿਰਾਵਟ ਦਰਜ ਕੀਤੀ। ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 25 ਪੈਸੇ ਟੁੱਟਣ ਨਾਲ ਡਾਲਰ ਦੀ ਕੀਮਤ 74.93 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਹੈ। ਇਸੇ ਦੇ ਨਾਲ ਹੀ ਦੋ ਦਿਨਾਂ 'ਚ ਭਾਰਤੀ ਕਰੰਸੀ 27 ਪੈਸੇ ਟੁੱਟ ਚੁੱਕੀ ਹੈ। ਸੋਮਵਾਰ ਨੂੰ ਇਹ ਦੋ ਪੈਸੇ ਕਮਜ਼ੋਰ ਹੋ ਕੇ 74.68 ਰੁਪਏ ਪ੍ਰਤੀ ਡਾਲਰ 'ਤੇ ਰਹੀ ਸੀ।

ਰੁਪਏ 'ਤੇ ਅੱਜ ਸ਼ੁਰੂ ਤੋਂ ਹੀ ਦਬਾਅ ਰਿਹਾ। ਇਹ ਛੇ ਪੈਸੇ ਦੀ ਗਿਰਾਵਟ ਨਾਲ 74.74 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਸੀ। ਹਾਲਾਂਕਿ, ਇਕ ਸਮੇਂ ਕੱਲ ਦੇ ਬੰਦ ਪੱਧਰ 74.68 ਰੁਪਏ ਪ੍ਰਤੀ ਡਾਲਰ ਤੱਕ ਵੀ ਪੁੱਜਾ ਪਰ ਉਸ ਤੋਂ ਪਿੱਛੋਂ ਤੇਜ਼ੀ ਨਾਲ ਇਸ 'ਚ ਗਿਰਾਵਟ ਦਰਜ ਹੋਈ। ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਸੂਚਕ 'ਚ ਮਜਬੂਤੀ ਨਾਲ ਰੁਪਏ 'ਚ ਕਮਜ਼ੋਰੀ ਰਹੀ। ਕਾਰੋਬਾਰ ਦੀ ਸਮਾਪਤੀ ਤੋਂ ਪਹਿਲਾਂ 74.97 ਰੁਪਏ ਪ੍ਰਤੀ ਡਾਲਰ ਤੱਕ ਡਿੱਗਣ ਮਗਰੋਂ ਇਹ ਅਖੀਰ 'ਚ ਪਿਛਲੇ ਦਿਨ ਦੇ ਮੁਕਾਬਲੇ 25 ਪੈਸੇ ਟੁੱਟ ਕੇ 74.93 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।

ਡਾਲਰ ਮਹਿੰਗਾ ਹੋਣ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਅਸਰ ਪੈ ਸਕਦਾ ਹੈ ਕਿਉਂਕਿ ਰੁਪਿਆ ਕਮਜ਼ੋਰ ਹੋਣ ਨਾਲ ਭਾਰਤ ਨੂੰ ਇਸ ਦੀ ਖਰੀਦ ਮਹਿੰਗੀ ਪਵੇਗੀ। ਇਸ ਤੋਂ ਇਲਾਵਾ ਜੇਕਰ ਤੁਹਾਡਾ ਬੱਚਾ ਵਿਦੇਸ਼ 'ਚ ਪੜ੍ਹਾਈ ਕਰ ਰਿਹਾ ਹੈ ਤਾਂ ਉਸ ਨੂੰ ਇੱਥੋਂ ਪੈਸੇ ਭੇਜਣਾ ਪਹਿਲਾਂ ਨਾਲੋਂ ਮਹਿੰਗਾ ਪਵੇਗਾ।


Sanjeev

Content Editor

Related News