ਡਾਲਰ ਫਿਰ ਮਹਿੰਗਾ, ਰੁਪਏ ਦੀ ਕੀਮਤ ਇੰਨੀ ਟੁੱਟੀ, ਜਾਣੋ ਰੇਟ

07/01/2020 3:05:59 PM

ਮੁੰਬਈ— ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਨਾਲ ਰੁਪਏ ਦੀ ਤਿੰਨ ਦਿਨ ਦੀ ਤੇਜ਼ੀ 'ਤੇ ਅੱਜ ਬ੍ਰੇਕ ਲੱਗ ਗਈ ਅਤੇ ਬੁੱਧਵਾਰ ਨੂੰ ਇਹ 9 ਪੈਸੇ ਦੀ ਗਿਰਾਵਟ ਨਾਲ 75.60 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।

ਪਿਛਲੇ ਤਿੰਨ ਕਾਰੋਬਾਰੀ ਦਿਨਾਂ 'ਚ ਭਾਰਤੀ ਕਰੰਸੀ 21 ਪੈਸੇ ਮਜਬੂਤ ਹੋਈ ਸੀ। ਮੰਗਲਵਾਰ ਨੂੰ ਇਹ 7 ਪੈਸੇ ਦੀ ਬੜ੍ਹਤ ਨਾਲ 75.51 ਰੁਪਏ ਪ੍ਰਤੀ ਡਾਲਰ 'ਤੇ ਰਹੀ ਸੀ।
ਉੱਥੇ ਹੀ, ਬੁੱਧਵਾਰ ਨੂੰ ਰੁਪਏ ਦੀ ਸ਼ੁਰੂਆਤ ਮਜਬੂਤੀ ਨਾਲ ਹੋਈ। ਦੁਨੀਆ ਦੀ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ 'ਚ ਰਹੀ ਨਰਮੀ ਦੇ ਦਮ 'ਤੇ ਇਹ 2 ਪੈਸੇ ਚੜ੍ਹ ਕੇ 75.49 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਪਰ ਇਸ ਤੋਂ ਬਾਅਦ ਦਬਾਅ 'ਚ ਆ ਗਿਆ। ਕੱਚੇ ਤੇਲ 'ਚ ਇਕ ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਨਾਲ ਇਸ ਦਾ ਗ੍ਰਾਫ ਲੁੜਕ ਗਿਆ। ਹਾਲਾਂਕਿ, ਨਰਮੀ ਸੀਮਤ ਰਹੀ। ਕਾਰੋਬਾਰ ਦੀ ਸਮਾਪਤੀ ਤੱਕ 75.60 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਹੇਠਲੇ ਪੱਧਰ ਤੱਕ ਉਤਰਨ ਤੋਂ ਬਾਅਦ ਰੁਪਿਆ ਇਸੇ ਮੁੱਲ 'ਤੇ ਬੰਦ ਹੋਇਆ।
ਕਾਰੋਬਾਰੀਆਂ ਨੇ ਕਿਹਾ ਕਿ ਰਿਜ਼ਰਵ ਬੈਂਕ ਨੇ ਵਪਾਰਕ ਬੈਂਕਾਂ ਦੇ ਮਾਧਿਅਮ ਨਾਲ ਡਾਲਰ ਦੀ ਖਰੀਦ ਕੀਤੀ, ਜਿਸ ਨਾਲ ਰੁਪਿਆ ਦਬਾਅ 'ਚ ਆ ਗਿਆ। ਘਰੇਲੂ ਸ਼ੇਅਰ ਬਾਜ਼ਾਰ ਦੀ ਤੇਜ਼ੀ ਨਾਲ ਰੁਪਏ ਨੂੰ ਸਮਰਥਨ ਮਿਲਿਆ। ਇਸ ਦੌਰਾਨ ਸੈਂਸੈਕਸ 508.96 ਅੰਕ ਦੀ ਤੇਜ਼ੀ ਨਾਲ 35,424.76 'ਤੇ ਸੀ।


Sanjeev

Content Editor

Related News