ਮਿਉਚੁਅਲ ਫੰਡ ਕੇਵਾਈਸੀ ਲਈ ਵੈਧ ਨਹੀਂ ਇਹ ਦਸਤਾਵੇਜ਼, ਅਪਡੇਟ ਕਰਨ ਦੀ ਆਖਰੀ ਤਾਰੀਖ਼ 31 ਮਾਰਚ

Thursday, Mar 14, 2024 - 03:58 PM (IST)

ਮਿਉਚੁਅਲ ਫੰਡ ਕੇਵਾਈਸੀ ਲਈ ਵੈਧ ਨਹੀਂ ਇਹ ਦਸਤਾਵੇਜ਼, ਅਪਡੇਟ ਕਰਨ ਦੀ ਆਖਰੀ ਤਾਰੀਖ਼ 31 ਮਾਰਚ

ਬਿਜ਼ਨੈੱਸ ਡੈਸਕ : ਮਿਉਚੁਅਲ ਫੰਡ ਅੱਜਕੱਲ੍ਹ ਨਿਵੇਸ਼ਕਾਂ ਵਿਚ ਇਕ ਬਹੁਤ ਹੀ ਪ੍ਰਸਿੱਧ ਨਿਵੇਸ਼ ਵਿਕਲਪ ਵਜੋਂ ਉਭਰਿਆ ਹੈ। ਇਸ ਨੇ ਥੋੜ੍ਹੇ ਸਮੇਂ ਵਿਚ ਲੋਕਾਂ ਨੂੰ ਬਹੁਤ ਵਧਿਆ ਰਿਟਰਨ ਦਿੱਤਾ ਹੈ। ਜੇਕਰ ਤੁਸੀਂ ਵੀ ਮਿਉਚੁਅਲ ਫੰਡ ਵਿਚ ਨਿਵੇਸ਼ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ। ਦਰਅਸਲ ਜੇਕਰ ਤੁਸੀਂ ਅਜੇ ਤੱਕ ਆਪਣੇ ਮਿਉਚੁਅਲ ਫੰਡ ਦੀ ਕੇਵਾਈਸੀ ਨਹੀਂ ਕਰਵਾਈ ਤਾਂ ਜਲਦੀ ਕਰਵਾ ਲਓ। ਮਿਉਚੁਅਲ ਫੰਡ ਦੀ ਕੇਵਾਈਸੀ ਨੂੰ ਅਪਡੇਟ ਕਰਨ ਦੀ ਆਖਰੀ ਤਾਰੀਖ਼ 31 ਮਾਰਚ 2024 ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ: 15 ਮਾਰਚ ਤੱਕ ਬਦਲ ਲਓ ਆਪਣਾ Paytm FASTag, ਨਹੀਂ ਤਾਂ ਦੇਣਾ ਪਵੇਗਾ ਦੁੱਗਣਾ ਟੋਲ ਟੈਕਸ

ਦੱਸ ਦੇਈਏ ਕਿ ਅਪਡੇਟ ਕਰਨ ਦੀ ਆਖਰੀ ਤਾਰੀਖ਼ ਖ਼ਤਮ ਹੋਣ ਤੋਂ ਪਹਿਲਾਂ ਤੁਹਾਨੂੰ ਕੇਵਾਈਸੀ ਕਰਵਾ ਲੈਣੀ ਚਾਹੀਦੀ ਹੈ। ਤਾਂਕਿ ਤੁਹਾਨੂੰ ਅਗੇ ਜਾ ਕੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋ ਸਕੇ। ਕੇਵਾਈਸੀ ਕਰਵਾਉਣ ਲਈ ਤੁਹਾਨੂੰ ਵੈਧ ਦਸਤਾਵੇਜ਼ਾਂ ਦੀ ਲੋੜ ਪਵੇਗੀ। ਫਿਨਟੈਕ ਦੇ ਰਜਿਸਟਰਾਰ ਅਤੇ ਸੀਏਐੱਮਐੱਸ ਦੁਆਰਾ ਵਿਤਰਕਾਂ ਨੂੰ ਭੇਜੇ ਗਏ ਸੰਚਾਰ ਦੇ ਅਨੁਸਾਰ, ਜਿਨ੍ਹਾਂ ਮਿਉਚੁਅਲ ਫੰਡ ਨਿਵੇਸ਼ਕਾਂ ਨੇ ਕੇਵਾਈਸੀ ਲਈ ਬਿੱਲਾਂ ਜਾਂ ਬੈਂਕ ਸਟੇਟਮੈਂਟਾਂ ਦੀ ਵਰਤੋਂ ਕੀਤੀ ਹੈ, ਨੂੰ 31 ਮਾਰਚ ਤੱਕ ਅਧਿਕਾਰਤ ਤੌਰ 'ਤੇ ਵੈਧ ਦਸਤਾਵੇਜ਼ਾਂ ਨਾਲ ਆਪਣੇ ਰਿਕਾਰਡ ਨੂੰ ਅਪਡੇਟ ਕਰਨਾ ਹੋਵੇਗਾ। ਆਓ ਜਾਣਦੇ ਹਾਂ ਕੇਵਾਈਸੀ ਨੂੰ ਅਪਡੇਟ ਕਰਨ ਲਈ ਕਿਹੜੇ-ਕਿਹੜੇ ਵੈਧ ਦਸਤਾਵੇਜ਼ ਹਨ।

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਜੇਕਰ ਤੁਸੀਂ ਅਧਿਕਾਰਤ ਵੈਧ ਦਸਤਾਵੇਜ਼ਾਂ ਨੂੰ ਅਪਡੇਟ ਨਹੀਂ ਕੀਤਾ ਹੈ ਤਾਂ ਮਿਉਚੁਅਲ ਫੰਡ ਵਿੱਚ ਲੈਣ-ਦੇਣ 'ਤੇ ਪਾਬੰਦੀ ਲਗਾਈ ਜਾਵੇਗੀ। ਇਸਦਾ ਮਤਲਬ ਇਹ ਹੋਵੇਗਾ ਕਿ ਤੁਸੀਂ ਆਪਣੇ ਫੰਡ ਕਢਵਾਉਣ ਦੇ ਯੋਗ ਨਹੀਂ ਹੋਵੋਗੇ ਅਤੇ SIP ਕਿਸ਼ਤਾਂ ਵੀ ਜਮ੍ਹਾ ਨਹੀਂ ਕਰ ਸਕੋਗੇ। ਤੁਹਾਨੂੰ ਪਾਸਪੋਰਟ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ, ਨਰੇਗਾ ਜੌਬ ਕਾਰਡ ਅਤੇ ਰਾਸ਼ਟਰੀ ਆਬਾਦੀ ਰਜਿਸਟਰ ਜਾਂ ਐੱਨਪੀਆਰ ਪੱਤਰ ਵਰਗੇ ਅਧਿਕਾਰਤ ਵੈਧ ਦਸਤਾਵੇਜ਼ਾਂ ਰਾਹੀਂ ਕੇਵਾਈਸੀ ਕਰਨਾ ਹੋਵੇਗਾ। ਇਸ ਵਿੱਚ ਨਾਮ ਅਤੇ ਪਤੇ ਦੇ ਵੇਰਵੇ ਸ਼ਾਮਲ ਹਨ।

ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ

ਜੇਕਰ ਤੁਸੀਂ ਇਹਨਾਂ ਵੈਧ ਦਸਤਾਵੇਜ਼ਾਂ ਨਾਲ ਮਿਊਚਲ ਫੰਡ ਵਿੱਚ ਕੇਵਾਈਸੀ ਨਹੀਂ ਕੀਤਾ ਹੈ, ਤਾਂ ਤੁਹਾਨੂੰ ਇਸਨੂੰ ਦੁਬਾਰਾ ਅਪਡੇਟ ਕਰਨਾ ਹੋਵੇਗਾ। ਜੇਕਰ ਤੁਸੀਂ ਕੇਂਦਰ ਜਾਂ ਰਾਜ ਸਰਕਾਰਾਂ ਦੁਆਰਾ ਜਾਰੀ ਪਛਾਣ ਪੱਤਰ, ਕਿਸੇ ਗਜ਼ਟਿਡ ਅਧਿਕਾਰੀ ਦੁਆਰਾ ਜਾਰੀ ਪੱਤਰ, ਉਪਯੋਗਤਾ ਬਿੱਲ, ਜਾਇਦਾਦ ਜਾਂ ਮਿਉਂਸਪਲ ਟੈਕਸ ਰਸੀਦ, ਬੈਂਕ ਖਾਤਾ/ਡਾਕਖਾਨਾ ਖਾਤਾ ਸਟੇਟਮੈਂਟ ਅਤੇ ਪੈਨਸ਼ਨ ਜਾਂ ਪਰਿਵਾਰਕ ਪੈਨਸ਼ਨ ਭੁਗਤਾਨ ਆਰਡਰ ਵਰਗੇ ਦਸਤਾਵੇਜ਼ਾਂ ਰਾਹੀਂ ਕੇਵਾਈਸੀ ਕੀਤਾ ਹੈ, ਤਾਂ ਇਹ ਵੈਧ ਨਹੀਂ ਹੋਵੇਗਾ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News