DMart ਦਾ 5.78 ਫੀਸਦੀ ਵਧਿਆ ਨੈੱਟ ਪ੍ਰਾਫਿਟ, ਰੈਵੇਨਿਊ ਵਧ ਕੇ 14,445 ਕਰੋੜ ਰੁਪਏ ਹੋਇਆ

Saturday, Oct 12, 2024 - 05:49 PM (IST)

DMart ਦਾ 5.78 ਫੀਸਦੀ ਵਧਿਆ ਨੈੱਟ ਪ੍ਰਾਫਿਟ, ਰੈਵੇਨਿਊ ਵਧ ਕੇ 14,445 ਕਰੋੜ ਰੁਪਏ ਹੋਇਆ

ਨਵੀਂ ਦਿੱਲੀ – ਭਾਰਤ ਦੇ ਦਿੱਗਜ਼ ਉਦਯੋਗਪਤੀ ਅਤੇ ਮੰਨੇ-ਪ੍ਰਮੰਨੇ ਇਨਵੈਸਟਰ ਰਾਧਾਕਿਸ਼ਨ ਦਾਮਾਨੀ ਦੀ ਕੰਪਨੀ ਡੀ-ਮਾਰਟ ਨੇ ਅੱਜ ਮਾਲੀ ਸਾਲ 25 ਦੀ ਦੂਜੀ ਤਿਮਾਹੀ ਲਈ ਨਤੀਜੇ ਐਲਾਨ ਦਿੱਤੇ ਹਨ। ਐਕਸਚੇਂਜਾਂ ਨੂੰ ਦਿੱਤੀ ਗਈ ਜਾਣਕਾਰੀ ’ਚ ਕੰਪਨੀ ਨੇ ਦੱਸਿਆ ਕਿ ਐਵੇਨਿਊ ਸੁਪਰਮਾਰਟਸ ਲਿਮਟਿਡ ਦਾ ਸਤੰਬਰ ਤਿਮਾਹੀ ’ਚ ਨੈੱਟ ਪ੍ਰਾਫਿਟ 5.78 ਫੀਸਦੀ ਵਧ ਕੇ 659.58 ਕਰੋੜ ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋ :      ਹੋ ਜਾਓ ਸਾਵਧਾਨ! 10 ਰੁਪਏ ਦਾ ਸਿੱਕਾ ਭੇਜ ਸਕਦੈ ਜੇਲ੍ਹ

30 ਸਤੰਬਰ 2024 ਨੂੰ ਖਤਮ ਤਿਮਾਹੀ ’ਚ ਐਵੇਨਿਊ ਸੁਪਰਮਾਰਟਸ ਦਾ ਟੋਟਲ ਕੰਸੋਲੀਡੇਟਿਡ ਰੈਵੇਨਿਊ 14,445 ਕਰੋੜ ਰੁਪਏ ਰਿਹਾ। ਮੁਨਾਫਾ ਭਾਵ ਐਬਿਟਾ 1,094 ਕਰੋੜ ਰੁਪਏ ਰਿਹਾ, ਜਦਕਿ ਪਿਛਲੇ ਸਾਲ ਦੀ ਇਸੇ ਤਿਮਾਹੀ ’ਚ ਇਹ 1,005 ਕਰੋੜ ਰੁਪਏ ਸੀ। ਮਾਲੀ ਸਾਲ 25 ਦੀ ਪਹਿਲੀ ਛਿਮਾਹੀ ਲਈ ਐਵੇਨਿਊ ਸੁਪਰਮਾਰਟਸ ਲਿਮਟਿਡ ਦਾ ਕੁਲ ਮਾਲੀਆ 28,514 ਕਰੋੜ ਰੁਪਏ ਰਿਹਾ ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ 24490 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :     Ratan Tata ਤੋਂ ਬਾਅਦ Noel Tata ਬਣੇ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ, ਜਾਣੋ ਕਿਉਂ ਮਿਲੀ ਇਹ ਜਿੰਮੇਵਾਰੀ
ਇਹ ਵੀ ਪੜ੍ਹੋ :     40.9 ਕਰੋੜ ਦਾ ਬੈਂਕ ਫਰਾਡ ਮਾਮਲਾ, ਬਲਵੰਤ ਸਿੰਘ ਨੂੰ ED ਨੇ ਭੇਜਿਆ ਜੇਲ੍ਹ
ਇਹ ਵੀ ਪੜ੍ਹੋ :      Ratan tata:  'ਮੇਰੀ ਪੂਰੀ ਪ੍ਰਾਪਰਟੀ ਬੰਬਾਂ ਨਾਲ ਉਡਾ ਦਿਓ, ਅੱਤਵਾਦੀਆਂ ਨੂੰ ਨਹੀਂ ਛੱਡਣਾ'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News