ਡਿਕਸਨ ਇਲੈਕਟ੍ਰਾਨਿਕਸ ਕਲਪੁਰਜੇ ਬਣਾਏਗੀ; ਟਾਟਾ ਇਲੈਕਟ੍ਰਾਨਿਕਸ ਕਰ ਸਕਦੀ ਹੈ 2,000 ਕਰੋੜ ਦਾ ਨਿਵੇਸ਼
Monday, Apr 28, 2025 - 12:56 AM (IST)

ਨਵੀਂ ਦਿੱਲੀ, (ਭਾਸ਼ਾ)– ਇਲੈਕਟ੍ਰਾਨਿਕਸ ਨਿਰਮਾਣ ਸੇਵਾ ਕੰਪਨੀ ਡਿਕਸਨ ਟੈਕਨਾਲੋਜੀਜ਼ ਇਲੈਕਟ੍ਰਾਨਿਕਸ ਕਲਪੁਰਜਾ ਨਿਰਮਾਣ ਖੇਤਰ ਵਿਚ ਨਿਵੇਸ਼ ਕਰੇਗੀ ਅਤੇ ਬਰਾਮਦ ’ਤੇ ਵਿਚਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਵਰਤੋਂ ਨਿੱਜੀ ਲੋੜਾਂ ਨੂੰ ਪੂਰਾ ਕਰਨ ਲਈ ਕਰੇਗੀ। ਇਹ ਜਾਣਕਾਰੀ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ।
ਸੂਤਰਾਂ ਅਨੁਸਾਰ ਟਾਟਾ ਇਲੈਕਟ੍ਰਾਨਿਕਸ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 23,000 ਕਰੋੜ ਰੁਪਏ ਦੀ ਹੌਸਲਾਅਫਜ਼ਾਈ ਯੋਜਨਾ ਤਹਿਤ ਇਲੈਕਟ੍ਰਾਨਿਕਸ ਕਲਪੁਰਜਿਆਂ ਦੇ ਨਿਰਮਾਣ ਲਈ 2,000 ਕਰੋੜ ਰੁਪਏ ਦਾ ਨਿਵੇਸ਼ ਕਰ ਸਕਦੀ ਹੈ। ਟਾਟਾ ਇਲੈਕਟ੍ਰਾਨਿਕਸ ਨੇ ਇਸ ਸਬੰਧੀ ਭੇਜੇ ਗਏ ਸਵਾਲ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।