ਦੀਵਾਲੀ ਤੱਕ 90,000 ਰੁਪਏ ਤੱਕ ਉਛਲੇਗੀ ਚਾਂਦੀ, ਸੋਨਾ ਬਣੇਗਾ 60 ਹਜ਼ਾਰੀ
Saturday, Aug 08, 2020 - 12:03 PM (IST)
ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਕਾਰਣ ਮਿਲ ਰਹੀਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਦੁਨੀਆ ਭਰ 'ਚ ਕੀਤੇ ਜਾ ਰਹੇ ਉਪਾਅ, ਕੇਂਦਰੀ ਬੈਂਕਾਂ ਵਲੋਂ ਕੀਤੀ ਗਈ ਵਿਆਜ਼ ਦਰਾਂ 'ਚ ਕਟੌਤੀ, ਅਮਰੀਕੀ ਡਾਲਰ 'ਚ ਕਮਜ਼ੋਰੀ ਨਾਲ ਸੋਨੇ ਅਤੇ ਚਾਂਦੀ 'ਚ ਨਿਵੇਸ਼ ਕਰਨ ਪ੍ਰਤੀ ਨਿਵੇਸ਼ਕਾਂ ਦੀ ਦਿਲਚਸਪੀ ਵਧ ਗਈ ਹੈ, ਜਿਸ ਨਾਲ ਇਨ੍ਹਾਂ ਦੀਆਂ ਕੀਮਤਾਂ 'ਚ ਲਗਾਤਾਰ ਤੇਜ਼ੀ ਬਣੀ ਹੋਈ ਹੈ। ਬੁਲੀਅਨ ਬਾਜ਼ਾਰ ਦੇ ਜਾਣਕਾਰ ਦੱਸਦੇ ਹਨ ਕਿ ਤਿਓਹਾਰੀ ਸੀਜ਼ਨ 'ਚ ਭਾਰਤੀ ਬਾਜ਼ਾਰ 'ਚ ਚਾਂਦੀ ਦਾ ਰੇਟ 90,000 ਰੁਪਏ ਪ੍ਰਤੀ ਕਿਲੋ ਤੱਕ ਜਾ ਸਕਦਾ ਹੈ ਜਦੋਂ ਕਿ ਸੋਨਾ 60,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਛੂਹ ਸਕਦਾ ਹੈ। ਹਾਲਾਂਕਿ ਸੋਨਾ-ਚਾਂਦੀ ਦੀ ਤੇਜ਼ੀ 'ਤੇ ਸਰਾਫਾ ਬਾਜ਼ਾਰ ਕਾਰੋਬਾਰੀ ਸੰਗਠਨ ਦਾ ਮੁਲਾਂਕਣ ਵੱਖ-ਵੱਖ ਹੈ।
ਇਹ ਵੀ ਪੜ੍ਹੋ: ਆਤਮ ਨਿਰਭਰ ਭਾਰਤ ਐਪ ਮੁਕਾਬਲੇ ਦੇ ਜੇਤੂ ਘੋਸ਼ਿਤ, ਇਸ ਦੇਸੀ TikTok ਨੇ ਬਿਖ਼ੇਰਿਆ ਜਲਵਾ
ਕੇਡੀਆ ਐਡਵਾਇਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਨੇ ਕਿਹਾ ਕਿ ਸੋਨਾ ਕਾਫ਼ੀ ਮਹਿੰਗਾ ਹੋ ਗਿਆ ਹੈ, ਇਸ ਲਈ ਗਹਿਣੇ ਦੀ ਮੰਗ ਚਾਂਦੀ 'ਚ ਵਧ ਸਕਦੀ ਹੈ, ਉਥੇ ਹੀ ਉਦਯੋਗਿਕ ਮੰਗ ਵੀ ਬਣੀ ਹੋਈ ਹੈ, ਇਸ ਲਈ ਚਾਂਦੀ ਦਾ ਭਾਅ ਦੀਵਾਲੀ ਤੱਕ 90,000 ਰੁਪਏ ਪ੍ਰਤੀ ਕਿਲੋ ਤੱਕ ਜਾ ਸਕਦਾ ਹੈ। ਚਾਂਦੀ ਇਸ ਸਮੇਂ ਘਰੇਲੂ ਬਾਜ਼ਾਰ 'ਚ 78,000 ਰੁਪਏ ਪ੍ਰਤੀ ਕਿਲੋ ਤੋਂ ਹੇਠਾਂ ਚੱਲ ਰਹੀ ਹੈ ਅਤੇ ਕੋਰੋਨਾ ਕਾਲ 'ਚ ਬੀਤੇ 5 ਮਹੀਨੇ 'ਚ 44,000 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਮਹਿੰਗੀਆਂ ਧਾਤਾਂ ਦੀ ਤੇਜ਼ੀ ਨੂੰ ਸਪੋਰਟ ਕਰਨ ਵਾਲੇ ਸਾਰੇ ਕਾਰਕ ਅਨੁਕੂਲ ਹਨ, ਇਸ ਲਈ ਸੋਨੇ-ਚਾਂਦੀ 'ਚ ਤੇਜ਼ੀ ਬਣੀ ਰਹੇਗੀ। ਕੇਡੀਆ ਨੇ ਸੋਨੇ ਦਾ ਰੇਟ ਦੀਵਾਲੀ ਤੱਕ 60,000 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾਣ ਦੀ ਸੰਭਾਵਨਾ ਹੈ। ਘਰੇਲੂ ਵਾਅਦਾ ਬਾਜ਼ਾਰ ਮਲਟੀ ਕਮੋਡਿਟੀ ਐਕਸਚੇਂਜ 'ਤੇ 18 ਮਾਰਚ ਨੂੰ ਚਾਂਦੀ ਦਾ ਮੁੱਲ 33,580 ਰੁਪਏ ਪ੍ਰਤੀ ਕਿਲੋ ਤੱਕ ਟੁੱਟਿਆ ਸੀ ਜਦੋਂ ਕਿ ਅੱਜ ਰਿਕਾਰਡ 77,949 ਰੁਪਏ ਪ੍ਰਤੀ ਕਿਲੋ ਤੱਕ ਉਛਲਿਆ।
ਇਹ ਵੀ ਪੜ੍ਹੋ: ਹੁਣ ਘਰ ਬੈਠੇ ਫੋਨ ਜ਼ਰੀਏ ਬਣਵਾਓ ਰਾਸ਼ਨ ਕਾਰਡ, ਜਾਣੋ ਆਸਾਨ ਤਰੀਕਾ
ਉਥੇ ਹੀ ਸੋਨਾ ਐੱਮ. ਸੀ. ਐਕਸ. 'ਤੇ 16 ਮਾਰਚ ਨੂੰ 38,400 ਰੁਪਏ ਪ੍ਰਤੀ 10 ਗ੍ਰਾਮ ਤੱਕ ਟੁੱਟਿਆ ਸੀ ਜਦੋਂ ਕਿ ਅੱਜ ਸੋਨੇ ਦਾ ਮੁੱਲ ਰਿਕਾਰਡ 57,000 ਰੁਪਏ ਪ੍ਰਤੀ 10 ਗ੍ਰਾਮ ਤੋਂ ਜਿਆਦਾ ਉਛਲਿਆ। ਕਮੋਡਿਟੀ ਬਾਜ਼ਾਰ ਵਿਸ਼ਲੇਸ਼ਕ ਅਤੇ ਏਂਜੇਲ ਬ੍ਰੋਕਿੰਗ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ ਅਨੁਜ ਗੁਪਤਾ ਦਾ ਅਨੁਮਾਨ ਹੈ ਕਿ ਸੋਨੇ ਦਾ ਮੁੱਲ ਦੀਵਾਲੀ ਤੱਕ 59,000-60,000 ਰੁਪਏ ਪ੍ਰਤੀ 10 ਗ੍ਰਾਮ ਜਦੋਂ ਕਿ ਚਾਂਦੀ ਦਾ ਮੁੱਲ 88,000-90,000 ਰੁਪਏ ਪ੍ਰਤੀ ਕਿਲੋ ਤੱਕ ਜਾ ਸਕਦਾ ਹੈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਤਹਿਤ ਹੁਣ ਬਿਨਾਂ ਪਛਾਣ ਪੱਤਰ ਦੇ ਵੀ ਮਿਲੇਗਾ ਲੋਨ
ਸੋਨੇ ਅਤੇ ਚਾਂਦੀ 'ਚ ਤੇਜ਼ੀ ਨੂੰ ਸਪੋਰਟ ਕਰਨ ਵਾਲੇ ਮੁੱਖ ਕਾਰਕ
1. ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਪ੍ਰਕੋਪ ਕਾਰਣ ਕੌਮਾਂਤਰੀ ਅਰਥਵਿਵਸਥਾ 'ਤੇ ਮੰਦੀ ਦਾ ਸਾਇਆ ਮੰਡਰਾ ਰਿਹਾ ਹੈ, ਜਿਸ ਕਾਰਣ ਨਿਵੇਸ਼ਕਾਂ ਦਾ ਰੁਝਾਨ ਸਾਫਟ ਅਸੈਟਸ (ਸ਼ੇਅਰ, ਬਾਂਡਸ) ਦੀ ਬਜਾਏ ਹਾਰਡ ਅਸੈਟਸ ਯਾਨੀ ਸੋਨਾ, ਚਾਂਦੀ ਜਾਂ ਰਿਅਲ ਸਟੇਟਸ, ਕੱਚਾ ਤੇਲ ਆਦਿ ਵੱਲ ਜਿਆਦਾ ਹੈ। ਇਨ੍ਹਾਂ 'ਚ ਸੋਨਾ ਅਤੇ ਚਾਂਦੀ ਉਨ੍ਹਾਂ ਦੀ ਪਹਿਲੀ ਪਸੰਦ ਹੈ ਕਿਉਂਕਿ ਇਸ ਨੂੰ ਸੰਕਟ ਦਾ ਸਾਥੀ ਮੰਨਿਆ ਜਾਂਦਾ ਹੈ।
2. ਕੋਰੋਨਾ ਦੇ ਕਹਿਰ ਕਾਰਣ ਮਿਲ ਰਹੀਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਵੱਖ-ਵੱਖ ਦੇਸ਼ਾਂ 'ਚ ਲਿਆਂਦੇ ਗਏ ਰਾਹਤ ਪੈਕੇਜ ਨਾਲ ਸੋਨੇ ਅਤੇ ਚਾਂਦੀ 'ਚ ਨਿਵੇਸ਼ਕਾਂ ਦੀ ਦਿਲਚਸਪੀ ਵਧ ਗਈ ਹੈ ਕਿਉਂਕਿ ਰਾਹਤ ਪੈਕੇਜ ਨਾਲ ਮਹਿੰਗਾਈ ਵਧਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਜਿਸ ਕਾਰਣ ਨਿਵੇਸ਼ਕਾਂ ਦਾ ਝੁਕਾਅ ਸੁਰੱਖਿਅਤ ਨਿਵੇਸ਼ ਦੇ ਸਾਧਨ ਵੱਲ ਜਾਂਦਾ ਹੈ।
3. ਭੂ-ਰਾਜਨੀਤਿਕ ਤਨਾਅ ਕਾਰਣ ਅਨਿਸ਼ਚਿਤਤਾ ਦੇ ਮਾਹੌਲ 'ਚ ਨਿਵੇਸ਼ਕਾਂ ਦਾ ਰੁਝਾਅ ਸੋਨੇ ਅਤੇ ਚਾਂਦੀ ਵੱਲ ਬਣਿਆ ਹੋਇਆ ਹੈ।
4. ਅਮਰੀਕੀ ਡਾਲਰ 'ਚ ਕਮਜ਼ੋਰੀ ਕਾਰਣ ਸੋਨੇ ਅਤੇ ਚਾਂਦੀ ਦੀ ਤੇਜ਼ੀ ਨੂੰ ਸਪੋਰਟ ਮਿਲ ਰਿਹਾ ਹੈ।
5. ਈ. ਟੀ. ਐੱਫ. ਦੀ ਖਰੀਦ ਪ੍ਰਤੀ ਨਿਵੇਸ਼ਕਾਂ ਦਾ ਰੁਝਾਅ ਹੋਣ ਨਾਲ ਸੋਨੇ ਅਤੇ ਚਾਂਦੀ 'ਚ ਤੇਜ਼ੀ ਬਣੀ ਹੋਈ ਹੈ।
6. ਸੋਨੇ ਦੇ ਗਹਿਣਿਆਂ ਦੇ ਮੁੱਲ ਦਾ 90 ਫੀਸਦੀ ਤੱਕ ਕੋਰੋਨਾ ਕਾਲ 'ਚ ਕਰਜ਼ਾ ਦੇਣ ਦੀ ਭਾਰਤੀ ਰਿਜ਼ਰਵ ਬੈਂਕ ਦੀ ਇਜਾਜ਼ਤ ਨਾਲ ਘਰੇਲੂ ਬਾਜ਼ਾਰ 'ਚ ਸੋਨੇ ਦੇ ਗਹਿਣਿਆਂ ਦੀ ਮੰਗ ਵਧ ਸਕਦੀ ਹੈ।
ਇਹ ਵੀ ਪੜ੍ਹੋ: ਭਾਰਤ ਆਉਣ ਵਾਲੇ ਯਾਤਰੀਆਂ ਨੂੰ ਮਿਲ ਸਕਦੀ ਹੈ 'ਇਕਾਂਤਵਾਸ' ਤੋਂ ਛੋਟ, ਇੰਝ ਕਰਨਾ ਹੋਵੇਗਾ ਅਪਲਾਈ