DDT ਦਾ ਬੋਝ ਨਿਵੇਸ਼ਕਾਂ ’ਤੇ ਪਾਉਣਾ ਸਹੀ : ਸੇਬੀ
Tuesday, Feb 04, 2020 - 07:15 PM (IST)

ਮੁੰਬਈ (ਭਾਸ਼ਾ)-ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਦੇ ਮੁਖੀ ਅਜੇ ਤਿਆਗੀ ਨੇ ਬਜਟ ’ਚ ਡਿਵੀਡੈਂਡ ਡਿਸਟ੍ਰੀਬਿਊਸ਼ਨ ਟੈਕਸ (ਡੀ. ਡੀ. ਟੀ.) ਦਾ ਬੋਝ ਕੰਪਨੀ ਦੀ ਬਜਾਏ ਨਿਵੇਸ਼ਕਾਂ ’ਤੇ ਪਾਉਣ ਦੇ ਐਲਾਨ ਨੂੰ ਸਹੀ ਕਦਮ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫ੍ਰੈਂਕਲਿਨ ਟੈਂਪਲੇਟਨ ਵਰਗੀਆਂ ਮਿਊਚੁਅਲ ਫੰਡ ਕੰਪਨੀਆਂ ਤੋਂ ਜਵਾਬ ਮੰਗਿਆ ਗਿਆ ਹੈ, ਜਿਨ੍ਹਾਂ ਨੇ ਦੂਰਸੰਚਾਰ ਖੇਤਰ ’ਚ ਵਿਆਪਕ ਮੁੱਦਿਆਂ ਦੀ ਵਜ੍ਹਾ ਨਾਲ ਵੋਡਾਫੋਨ-ਆਈਡੀਆ ’ਚ ਆਪਣਾ ਨਿਵੇਸ਼ ਘੱਟ ਕੀਤਾ ਹੈ।
ਤਿਆਗੀ ਨੇ ਐੱਨ. ਐੱਸ. ਈ. ਦੇ ਪ੍ਰੋਗਰਾਮ ’ਚ ਕਿਹਾ, ‘‘ਕੰਪਨੀਆਂ ਲਈ ਡੀ. ਡੀ. ਟੀ. ਨੂੰ ਖ਼ਤਮ ਕੀਤੇ ਜਾਣ ਦੀ ਬਾਜ਼ਾਰ ਮੰਗ ਕਰ ਰਿਹਾ ਸੀ। ਜੇਕਰ ਤੁਸੀਂ ਨਿਵੇਸ਼ਕ ਤੋਂ ਕਾਰੋਬਾਰੀ ਕਮਾਈ ਦੇ ਰੂਪ ’ਚ ਅਸਲ ਟੈਕਸ ਜੁਟਾਉਂਦੇ ਹੋ ਤਾਂ ਇਹ ਟੈਕਸ ਹੋਵੇਗਾ। ਇਹ ਤਰਕਸੰਗਤ ਹੈ।’’ ਸੇਬੀ ਮੁਖੀ ਨੇ ਡੀ. ਡੀ. ਟੀ. ਦਾ ਬੋਝ ਨਿਵੇਸ਼ਕਾਂ ’ਤੇ ਪਾਉਣ ਦੇ ਐਲਾਨ ’ਤੇ ਕਿਹਾ ਕਿ ਇਹ ਸਹੀ ਦਿਸ਼ਾ ’ਚ ਚੁੱਕਿਆ ਗਿਆ ਕਦਮ ਹੈ।