ਅਮਰੀਕਾ ’ਚ ਮਾਮਲਾ ਖਾਰਿਜ ਹੋਣਾ ਜਿੱਤ ਨਹੀਂ, ਨਿਮਰਤਾ ਦਾ ਤਜ਼ਰਬਾ : ਗੌਤਮ ਅਡਾਣੀ
Thursday, Aug 13, 2026 - 07:11 PM (IST)
ਬਿਜ਼ਨੈੱਸ ਡੈਸਕ - ਅਡਾਣੀ ਸਮੂਹ ਦੇ ਚੇਅਰਮੈਨ ਗੌਤਮ ਅਡਾਣੀ ਨੇ ਕਿਹਾ ਕਿ ਅਮਰੀਕਾ ’ਚ ਉਨ੍ਹਾਂ ਖ਼ਿਲਾਫ਼ ਅਪਰਾਧਿਕ ਮਾਮਲਾ ਖਾਰਿਜ ਹੋਣਾ ਉਨ੍ਹਾਂ ਲਈ ਜਿੱਤ ਦਾ ਨਹੀਂ, ਸਗੋਂ ਨਿਮਰਤਾ ਦਾ ਤਜ਼ਰਬਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਘਟਨਾਚੱਕਰ ਨੇ ਕਾਨੂੰਨ ਦੇ ਸ਼ਾਸਨ ’ਚ ਉਨ੍ਹਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਕੀਤਾ ਹੈ।
ਇਹ ਵੀ ਪੜ੍ਹੋ : Demat ਤੇ MF ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਸਤੰਬਰ ਤੋਂ ਬਦਲ ਜਾਣਗੇ Nominee ਦੇ ਨਿਯਮ
ਇਹ ਵੀ ਪੜ੍ਹੋ : ਜਾਣੋ ਕੌਣ ਹਨ ਕਾਰੋਬਾਰੀ ਮਾਨਵ ਸਰਦਾਨਾ, ਜਿਨ੍ਹਾਂ ਨੇ ਖ਼ਰੀਦਿਆ ਹੈ 271 ਕਰੋੜ ਦਾ ਸੂਪਰ ਲਗਜ਼ਰੀ ਪੈਂਟਹਾਊਸ
ਕਰਮਚਾਰੀਆਂ ਅਤੇ ਭਾਈਵਾਲਾਂ ਨਾਲ ਗੱਲਬਾਤ ਪ੍ਰੋਗਰਾਮ ‘ਅਪਨੀ ਬਾਤ, ਅਪਨੋਂ ਕੇ ਸਾਥ’ ’ਚ ਅਡਾਣੀ ਨੇ 2023 ’ਚ ਹਿੰਡਨਬਰਗ ਰਿਸਰਚ ਦੀ ਰਿਪੋਰਟ ਅਤੇ ਉਸ ਤੋਂ ਬਾਅਦ ਅਮਰੀਕੀ ਨਿਆਂ ਵਿਭਾਗ ਦੀ ਕਾਰਵਾਈ ’ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਥਾਈ ਵਿਸ਼ਵਾਸ ਵਾਅਦਿਆਂ ਨੂੰ ਨਿਭਾਉਣ, ਕਦਰਾਂ-ਕੀਮਤਾਂ ’ਤੇ ਅਟੱਲ ਰਹਿਣ ਅਤੇ ਔਖੇ ਸਮੇਂ ’ਚ ਸਹੀ ਕੰਮ ਕਰਨ ਨਾਲ ਹਾਸਲ ਹੁੰਦਾ ਹੈ।
ਇਹ ਵੀ ਪੜ੍ਹੋ : Gold Price ਸੰਬੰਧੀ ਦੋ ਵੱਡੀਆਂ ਭਵਿੱਖਬਾਣੀਆਂ, 1.30 ਲੱਖ ਤੱਕ ਡਿੱਗ ਸਕਦਾ ਹੈ ਸੋਨਾ ਜਾਂ ਜਾਵੇਗਾ 2 ਲੱਖ ਦੇ ਪਾਰ
ਇਹ ਵੀ ਪੜ੍ਹੋ : ਵਿਦੇਸ਼ 'ਚ ਚੱਲੇਗੀ ਪੰਜਾਬ ਦੀ ਕਪੂਰਥਲਾ ਫੈਕਟਰੀ 'ਚ ਤਿਆਰ ਕੀਤੀ ਗਈ ਟ੍ਰੇਨ, ਜਾਣੋ ਕੀ ਹੈ ਖ਼ਾਸਿਅਤ
ਐੱਫ. ਪੀ. ਓ. ਵਾਪਸ ਲੈਣ ਦੇ ਫੈਸਲੇ ਦਾ ਜ਼ਿਕਰ
ਅਡਾਣੀ ਨੇ 2023 ’ਚ 20,000 ਕਰੋੜ ਰੁਪਏ ਦੇ ਫਾਲੋ-ਆਨ ਪਬਲਿਕ ਆਫਰ (ਐੱਫ. ਪੀ. ਓ.) ਨੂੰ ਪੂਰਾ ਸਬਸਕ੍ਰਿਪਸ਼ਨ ਮਿਲਣ ਦੇ ਬਾਵਜੂਦ ਵਾਪਸ ਲੈਣ ਦੇ ਫੈਸਲੇ ਨੂੰ ਯਾਦ ਕਰਦਿਆਂ ਕਿਹਾ ਕਿ ਵਿਸ਼ਵਾਸ ਕਿਸੇ ਵੀ ਕਾਨੂੰਨੀ ਅਧਿਕਾਰ ਤੋਂ ਵੱਡਾ ਹੈ। ਸਮੂਹ ਨੇ ਹਿੰਡਨਬਰਗ ਦੇ ਦੋਸ਼ਾਂ ਅਤੇ ਅਮਰੀਕੀ ਮੁਕੱਦਮੇ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ।
ਇਹ ਵੀ ਪੜ੍ਹੋ : ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼
ਇਹ ਵੀ ਪੜ੍ਹੋ : Credit Card ਯੂਜ਼ਰਸ ਨੂੰ ਇੱਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਵਿਗੜ ਸਕਦਾ ਹੈ ਕ੍ਰੈਡਿਟ ਰਿਕਾਰਡ
ਕਰਮਚਾਰੀਆਂ ਦੀ ਵਫਾਦਾਰੀ ਦੀ ਸ਼ਲਾਘਾ
ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਦੌਰਾਨ ਵੀ ਕਰਮਚਾਰੀਆਂ, ਸਪਲਾਇਰਾਂ ਅਤੇ ਭਾਈਵਾਲਾਂ ਨੇ ਕਾਰੋਬਾਰ ਜਾਰੀ ਰੱਖਿਆ। ਅਡਾਣੀ ਨੇ ਆਲੋਚਨਾ ਨੂੰ ਆਤਮ-ਮੰਥਨ ਅਤੇ ਸੁਧਾਰ ਦਾ ਮੌਕਾ ਦੱਸਦਿਆਂ ਕਿਹਾ ਕਿ ਸਮੂਹ ਦਾ ਮਕਸਦ ਅਜਿਹੇ ਅਦਾਰੇ ਬਣਾਉਣਾ ਹੈ ਜੋ ਵਿਅਕਤੀਆਂ ਤੋਂ ਅੱਗੇ ਵਧ ਕੇ ਵਿਕਸਤ ਭਾਰਤ ਦੇ ਨਿਰਮਾਣ ’ਚ ਯੋਗਦਾਨ ਪਾਉਣ।
ਇਹ ਵੀ ਪੜ੍ਹੋ : 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
