ਡਾਇਰੈਕਟ ਟੈਕਸ ਕੁਲੈਕਸ਼ਨ, ਟੀਚਾ ਹਾਸਲ ਕਰਨ ਲਈ ਕੋਸ਼ਿਸ਼ ਤੇਜ਼ ਕਰਨ ਅਧਿਕਾਰੀ :CBDT

Monday, Feb 26, 2018 - 10:25 AM (IST)

ਡਾਇਰੈਕਟ ਟੈਕਸ ਕੁਲੈਕਸ਼ਨ, ਟੀਚਾ ਹਾਸਲ ਕਰਨ ਲਈ ਕੋਸ਼ਿਸ਼ ਤੇਜ਼ ਕਰਨ ਅਧਿਕਾਰੀ :CBDT

ਨਵੀਂਦਿੱਲੀ—ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਕੁਲੈਕਸ਼ਨ ( ਸੀ.ਬੀ.ਡੀ.ਟੀ.) ਨੇ ਆਪਣੇ  ਫੀਲਡ ਅਧਿਕਾਰੀਆਂ ਨੂੰ ਚਾਲੂ ਵਿੱਤੀ ਸਾਲ 2017-18 'ਚ 10.05 ਲੱਖ ਕਰੋੜ ਰੁਪਏ ਦਾ ਡਾਇਰੈਕਟ ਟੈਕਸ ਕੁਲੈਕਸ਼ਨ ਦੇ ਟੀਚੇ ਨੂੰ ਹਾਸਲ ਕਰਨ ਲਈ ਆਪਣੀਆਂ ਕੋਸ਼ਿਸ਼ਾਂÎ ਨੂੰ ਤੇਜ਼ ਕਰਨ ਅਤੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਖੇਤਰਾਂ 'ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ। ਡਾਇਰੈਕਟ ਟੈਕਸ 'ਚ ਨਿੱਜੀ ਆਮਦਨ ਟੈਕਸ ਅਤੇ ਕਾਰਪੋਰੇਟ ਟੈਕਸ ਆਉਂਦੇ ਹਨ। 
ਵਿੱਤੀ ਸਾਲ 2018-19 ਦੇ ਬਜਟ 'ਚ ਸਰਕਾਰ ਨੇ ਡਾਇਰੈਕਟ ਟੈਕਸ ਕੁਲੈਕਸ਼ਨ 'ਚ ਸਰਕਾਰ ਨੇ ਡਾਇਰੈਕਟ ਟੈਕਸ ਕੁਲੈਕਸ਼ਨ  ਦੇ ਟੀਚੇ ਨੂੰ ਵਧਾ ਕੇ 10.05 ਲੱਖ ਕਰੋੜ  ਰੁਪਏ ਕਰ ਦਿੱਤਾ ਹੈ। ਪਹਿਲਾਂ ਇਹ ਟੀਚਾ 9.80 ਲੱਖ ਕਰੋੜ ਰੁਪਏ ਦਾ ਸੀ। ਇਸ ਤੋਂ ਪਹਿਲਾਂ ਇਸ ਮਹੀਨੇ ਸਮੀਖਿਆ ਬੈਠਕ 'ਚ ਸੀ.ਬੀ.ਡੀ.ਟੀ. ਨੇ ਉਨ੍ਹਾਂ ਜ਼ੋਨਾਂ ਜਾਂ ਖੇਤਰਾਂ  ਲਈ ਉੱਚਾ ਟੀਚਾ ਤੈਅ ਕੀਤਾ ਸੀ ਜੋ ਬਿਹਤਰਪ ਪ੍ਰਦਰਸ਼ਨ ਕਰ ਰਹੇ ਹਨ। ਇਕ ਅਧਿਕਾਰੀ ਨੇ ਕਿਹਾ ਕਿ ਅਸੀਂ  ਜਨਵਰੀ-ਮਾਰਚ ਤਿਮਾਹੀ 'ਚ ਬਿਹਤਰ ਐਡਵਾਂÎਸ ਟੈਕਸ  ਕੁਲੈਕਸ਼ਨ ਦੀ ਉਮੀਦ ਕਰ ਰਹੇ ਹਾਂ। ਜੇਕਰ ਅਕਤੂਬਰ-ਦਸੰਬਰ ਦਾ ਰੁਖ ਜਾਰੀ ਰਹਿੰਦਾ ਹੈ ਤਾਂÎ ਅਸੀਂ 10 ਲੱਖ ਕਰੋੜ ਰੁਪਏ ਦੇ ਟੀਚੇ ਨੂੰ ਹਾਸਲ ਕਰਲਵਾਂਗੇ। ਫਿਲਹਾਲ ਵਿਭਾਗ ਉਨ੍ਹਾਂ ਇਕਾਈਆਂ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਜੋ ਸਵੈ-ਮੁਲਾਂਕਣ ਦੇ ਆਧਾਰ 'ਤੇ ਟੈਕਸ ਦੇ ਰਹੀਆਂ ਹਨ।


Related News