ਡਾਇਰੈਕਟ ਟੈਕਸ ਕੁਲੈਕਸ਼ਨ ''ਚ ਭਾਰੀ ਗਿਰਾਵਟ, 20 ਸਾਲ ਦੀ ਸਭ ਤੋਂ ਖਰਾਬ ਸਥਿਤੀ ''ਚ ਪਹੁੰਚਿਆ ਭਾਰਤ

01/25/2020 11:13:27 AM

ਨਵੀਂ ਦਿੱਲੀ — ਭਾਰਤ ਡਾਇਰੈਕਟ ਟੈਕਸ ਕੁਲੈਕਸ਼ਨ ਦੇ ਮਾਮਲੇ ’ਚ 20 ਸਾਲ ਦੀ ਸਭ ਤੋਂ ਖਰਾਬ ਸਥਿਤੀ ’ਚ ਪਹੁੰਚ ਗਿਆ ਹੈ। ਮੌਜੂਦਾ ਸਾਲ ’ਚ ਕਾਰਪੋਰੇਟ ਅਤੇ ਇਨਕਮ ਟੈਕਸ ਕੁਲੈਕਸ਼ਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਪਿਛਲੇ 20 ਸਾਲ ’ਚ ਪਹਿਲਾ ਮੌਕਾ ਹੈ, ਜਦੋਂ ਟੈਕਸ ਕੁਲੈਕਸ਼ਨ ਡਿੱਗੀ ਹੈ। ਸੂਤਰਾਂ ਮੁਤਾਬਕ ਟੈਕਸ ਕੁਲੈਕਸ਼ਨ ’ਚ ਗਿਰਾਵਟ ਦੀ ਵਜ੍ਹਾ ਅਾਰਥਿਕ ਸੁਸਤੀ ਅਤੇ ਕਾਰਪੋਰੇਟ ਟੈਕਸ ’ਚ ਕਟੌਤੀ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਲੂ ਵਿੱਤੀ ਸਾਲ ਯਾਨੀ 31 ਮਾਰਚ ਦੇ ਅੰਤ ਤੱਕ ਡਾਇਰੈਕਟ ਟੈਕਸ ਕੁਲੈਕਸ਼ਨ ਦਾ ਟੀਚਾ 13.5 ਟ੍ਰਿਲੀਅਨ ਰੁਪਏ ਯਾਨੀ 189 ਬਿਲੀਅਨ ਡਾਲਰ ਰੱਖਿਆ ਸੀ। ਇਹ ਟੀਚਾ ਪਿਛਲੇ ਵਿੱਤੀ ਸਾਲ ਦੇ ਟੀਚੇ ਦਾ 17 ਫੀਸਦੀ ਜ਼ਿਆਦਾ ਸੀ। ਮਾਰਕੀਟ ਜਾਣਕਾਰਾਂ ਦੀ ਮੰਨੀਏ ਤਾਂ ਪਿਛਲੇ ਕੁਝ ਸਾਲਾਂ ਤੋਂ ਮਾਰਕੀਟ ’ਚ ਡਿਮਾਂਡ ’ਚ ਕਮੀ ਵੇਖੀ ਜਾ ਰਹੀ ਹੈ। ਇਸ ਦੀ ਵਜ੍ਹਾ ਨਾਲ ਕੰਪਨੀਆਂ ਨਿਵੇਸ਼ ਅਤੇ ਨੌਕਰੀਆਂ ’ਚ ਕਟੌਤੀ ਕਰ ਰਹੀਆਂ ਹਨ। ਇਸ ਦੀ ਵਜ੍ਹਾ ਨਾਲ ਟੈਕਸ ਕੁਲੈਕਸ਼ਨ ’ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸਰਕਾਰ ਅਤੇ ਬਾਕੀ ਵਿੱਤੀ ਸੰਸਥਾਵਾਂ ਵੱਲੋਂ ਭਾਰਤ ਦੀ ਵਿਕਾਸ ਦਰ 5 ਫੀਸਦੀ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਗਿਆ ਹੈ, ਜੋ ਪਿਛਲੇ ਸਾਲ 11 ਸਾਲ ’ਚ ਸਭ ਤੋਂ ਘੱਟ ਹੈ।

ਪਿਛਲੇ ਸਾਲ ਦੇ ਟੈਕਸ ਕੁਲੈਕਸ਼ਨ ਤੋਂ ਘੱਟ ਹੋਈ ਅਮਾਊਂਟ

ਟੈਕਸ ਡਿਪਾਰਟਮੈਂਟ ਨੇ ਜਨਵਰੀ ਤੱਕ 7.3 ਟ੍ਰਿਲੀਅਨ ਰੁਪਏ ਟੈਕਸ ਦੇ ਤੌਰ ’ਤੇ ਇਕੱਠੇ ਕੀਤੇ ਹਨ, ਜੋ ਪਿਛਲੇ ਸਾਲ ਇਸ ਦੌਰਾਨ ਕੁਲੈਕਟ ਕੀਤੀ ਗਈ ਅਮਾਊਂਟ ਤੋਂ ਕਾਫੀ ਘੱਟ ਹੈ। ਐਡਵਾਂਸਡ ਟੈਕਸ ਦੇ ਤੌਰ ’ਤੇ ਚਾਲੂ ਵਿੱਤੀ ਸਾਲ ਦੀ ਪਹਿਲੀਆਂ ਤਿੰਨ ਤਿਮਾਹੀਆਂ ’ਚ ਸਾਲਾਨਾ ਡਾਇਰੈਕਟ ਟੈਕਸ ਦਾ 30 ਤੋਂ 35 ਫੀਸਦੀ ਹੈ। ਚਾਲੂ ਵਿੱਤੀ ਸਾਲ 2019 ’ਚ ਡਾਇਰੈਕਟ ਟੈਕਸ ਕੁਲੈਕਸ਼ਨ ਇਸ ਸਾਲ 10 ਫੀਸਦੀ ਘੱਟ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਸਾਲਾਨਾ ਮਿਲਣ ਵਾਲੇ ਰੈਵੇਨਿਊ ਦਾ 80 ਫੀਸਦੀ ਹਿੱਸਾ ਡਾਇਰੈਕਟ ਟੈਕਸ ਤੋਂ ਆਉਂਦਾ ਹੈ। ਟੈਕਸ ਅਧਿਕਾਰੀਆਂ ਦੀ ਮੰਨੀਏ ਤਾਂ ਸਰਕਾਰ ਵੱਲੋਂ ਪਿਛਲੇ ਸਾਲ ਕੰਪਨੀਆਂ ਨੂੰ ਟੈਕਸ ਛੋਟ ਦਾ ਲਾਭ ਦੇਣਾ ਇਕ ਹੈਰਾਨ ਕਰਨ ਵਾਲਾ ਫੈਸਲਾ ਸੀ।


Related News