ਅੱਜ ਫਿਰ ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ, ਜਾਣੋ ਪੈਟਰੋਲ-ਡੀਜ਼ਲ ਦੇ ਅੱਜ ਦੇ ਭਾਅ

Monday, Sep 27, 2021 - 12:38 PM (IST)

ਨਵੀਂ ਦਿੱਲੀ - ਸਰਕਾਰੀ ਤੇਲ ਕੰਪਨੀਆਂ ਨੇ ਸੋਮਵਾਰ ਨੂੰ ਡੀਜ਼ਲ ਦੀ ਕੀਮਤ ਵਿੱਚ ਇੱਕ ਵਾਰ ਫਿਰ ਵਾਧਾ ਕੀਤਾ ਹੈ। ਦੇਸ਼ ਭਰ ਵਿੱਚ ਡੀਜ਼ਲ ਦੀ ਕੀਮਤ ਵਿੱਚ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਪਿਛਲੇ 4 ਦਿਨਾਂ ਵਿੱਚ ਤੀਜੀ ਵਾਰ ਡੀਜ਼ਲ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ। ਡੀਜ਼ਲ ਦੀ ਕੀਮਤ 4 ਦਿਨਾਂ ਵਿੱਚ 70 ਪੈਸੇ ਪ੍ਰਤੀ ਲੀਟਰ ਵਧੀ ਹੈ। ਹਾਲਾਂਕਿ, ਹੁਣ ਤੱਕ ਪੈਟਰੋਲ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਸੋਮਵਾਰ ਨੂੰ ਦਿੱਲੀ ਬਾਜ਼ਾਰ ਦੇ ਇੰਡੀਅਨ ਆਇਲ (ਆਈ.ਓ.ਸੀ.) ਪੰਪ 'ਤੇ ਪੈਟਰੋਲ 101.19 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਰਿਹਾ, ਪਰ ਡੀਜ਼ਲ ਦੀ ਕੀਮਤ 25 ਪੈਸੇ ਵਧ ਕੇ 89.32 ਰੁਪਏ ਪ੍ਰਤੀ ਲੀਟਰ ਹੋ ਗਈ।

ਇਹ ਵੀ ਪੜ੍ਹੋ :  ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ

ਜਾਣੋ  ਕਿਉਂ ਵਧ ਰਹੀ ਹੈ ਡੀਜ਼ਲ ਦੀ ਕੀਮਤ

ਕੌਮਾਂਤਰੀ ਬਾਜ਼ਾਰ ਵਿੱਚ ਕੱਚਾ ਤੇਲ ਮਹਿੰਗਾ ਵਿਕ ਰਿਹਾ ਹੈ, ਪਰ ਸਰਕਾਰੀ ਤੇਲ ਕੰਪਨੀਆਂ ਉਸ ਅਨੁਸਾਰ ਕੀਮਤਾਂ ਨਹੀਂ ਵਧਾ ਰਹੀਆਂ ਹਨ। ਵੈਸੇ ਵੀ ਡੀਜ਼ਲ ਮਹਿੰਗਾ ਬਾਲਣ ਹੋਣ ਦੇ ਬਾਵਜੂਦ, ਇਹ ਭਾਰਤ ਵਿੱਚ ਪੈਟਰੋਲ ਨਾਲੋਂ ਸਸਤਾ ਵਿਕਦਾ ਹੈ। ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਕੁਝ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ। ਉਸ ਸਮੇਂ ਦੌਰਾਨ 41 ਦਿਨਾਂ ਤੱਕ ਡੀਜ਼ਲ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ। ਇਨ੍ਹਾਂ ਦਿਨਾਂ ਵਿੱਚ ਪਿਛਲੇ 18 ਦਿਨਾਂ ਤੋਂ ਇਸਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ ਪਰ ਪਿਛਲੇ 4 ਦਿਨਾਂ ਵਿੱਚ ਇਹ 70 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

ਇਹ ਵੀ ਪੜ੍ਹੋ :  ਇੱਕ ਸਾਲ 'ਚ ਇੱਕ ਅਰਬ ਖਿਡੌਣੇ ਵੇਚਣ ਵਾਲੇ Mcdonald ਨੇ ਪਲਾਸਟਿਕ ਦੀ ਵਰਤੋਂ ਨੂੰ ਲੈ ਕੇ ਕੀਤਾ ਇਹ ਐਲਾਨ

ਜਾਣੋ ਅੱਜ ਦੇ ਭਾਅ

ਸ਼ਹਿਰ ਦਾ ਨਾਮ     ਪੈਟਰੋਲ               ਡੀਜ਼ਲ

ਜਲੰਧਰ                102.27               91.41

ਲੁਧਿਆਣਾ           102.95                92.03

ਅੰਮ੍ਰਿਤਸਰ            103.01               92.09

ਚੰਡੀਗੜ੍ਹ              97.40                 89.06

ਫਗਵਾੜਾ             102.37               91.50

ਦਿੱਲੀ                  101.19               89.32

ਮੁੰਬਈ                  107.26              96.94

ਚੇਨਈ                   98.96               93.93

ਕੋਲਕਾਤਾ             101.62               92.42

ਚੰਡੀਗੜ੍ਹ                97.40               89.06

ਨੋਇਡਾ                   98.52               89.92

ਪਟਨਾ                  103.79               95.40

ਇਹ ਵੀ ਪੜ੍ਹੋ : ਗੁਪਤ ਜਾਂਚ ਦੀ ਸੂਚਨਾ ਲੀਕ ਹੋਣ ਵਿਰੁੱਧ ਗੂਗਲ ਦੀ ਪਟੀਸ਼ਨ ਗ਼ਲਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News