ਫੇਸਬੁੱਕ ਨੂੰ ਵੱਡਾ ਝਟਕਾ, ਵਿਕ ਗਿਆ ਕੰਪਨੀ ਦਾ ਕ੍ਰਿਪਟੋ ਪ੍ਰਾਜੈਕਟ, ਜਾਣੋ ਕਿਸਨੇ ਖ਼ਰੀਦਿਆ

Tuesday, Feb 01, 2022 - 03:09 PM (IST)

ਗੈਜੇਟ ਡੈਸਕ– ‘ਮੋਟਾ’ (ਪਹਿਲਾਂ ਫੇਸਬੁੱਕ) ਨੂੰ ਵੱਡਾ ਝਟਕਾ ਲੱਗਾ ਹੈ। ਫੇਸਬੁੱਕ ਆਪਣੇ ਸਟੇਬਲ ਕਵਾਇਨ ਪ੍ਰਾਜੈੱਕਟ ਡਾਇਮ ਐਸੋਸੀਏਸ਼ਨ (Diem Association) ਨੂੰ ਵੇਚ ਰਹੀ ਹੈ। ਸਿਲਵਰਗੇਟ ਬੈਂਕ (Silvergate Bank) ਨੇ ਐਲਾਨ ਕਰ ਦਿੱਤਾ ਹੈ ਕਿ ਇਹ Diem ਤੋਂ ਉਸਦੀ ਜਾਇਦਾਦ ਖਰੀਦ ਰਿਹਾ ਹੈ। 

ਫੇਸਬੁੱਕ ਨੇ ਸਭ ਤੋਂ ਪਹਿਲਾਂ ਇਸਨੂੰ ਲਿਬਰਾ ਦੇ ਨਾਮ ਨਾਲ ਸਾਲ 2019 ’ਚ ਲਾਂਚ ਕੀਤਾ ਸੀ। ਡਾਇਮ ਐਸੋਸੀਏਸ਼ਨ ਨੇ ਇਕ ਬਿਆਨ ’ਚ ਦੱਸਿਆ ਕਿ ਉਹ ਆਉਣ ਵਾਲੇ ਸਮੇਂ ’ਚ ਆਪਣੇ ਗਰੁੱਪ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਨੂੰ ਵੇਚਣਾ ਸ਼ੁਰੂ ਕਰੇਗੀ। ਸਿਲਵਰਗੇਟ ਨੇ ਇਕ ਪ੍ਰੈੱਸ ਰਿਲੀਜ਼ ’ਚ ਦੱਸਿਆ ਕਿ ਡਾਇਮ ਦੇ ਡਿਵੈਲਪਮੈਂਟ ਨੂੰ ਐਕਵਾਇਰ ਕਰ ਰਿਹਾ ਹੈ। ਇਸ ਤੋਂ ਇਲਾਵਾ, ਇਹ ਉਸਦੀ ਤਾਇਨਾਤੀ ਅਤੇ ਸੰਚਾਲਨ ਸਾਧਨ ਵੀ ਲਵੇਗਾ ਤਾਂ ਜੋ ਬਲਾਕਚੈਨ ਅਧਾਰਤ ਭੁਗਤਾਨ ਨੈਟਵਰਕ ਨੂੰ ਚਲਾਇਆ ਜਾ ਸਕੇ। ਡਾਇਮ ਦੇ ਵਰਕ ਨੂੰ ਪ੍ਰੀ-ਲਾਂਚ ਫੇਜ਼ ਦੱਸਿਆ ਗਿਆ ਹੈ। ਜਦੋਂ ਪਹਿਲੀ ਵਾਰ ਸਾਲ 2019 ’ਚ ਡਾਇਮ ਨੂੰ ਲਾਂਚ ਕੀਤਾ ਗਿਆ ਸੀ ਉਦੋਂ ਡਾਇਮ ਨੂੰ ਰੈਗੁਲੇਟਰ ਤੋਂ ਲਗਾਤਾਰ ਝਟਕਾ ਲੱਗ ਰਿਹਾ ਸੀ। ਰਿਪੋਰਟ ਮੁਤਾਬਕ, ਡਾਇਮ ਪਿਛਲੇ ਹਫਤੇ ਤੋਂ ਆਪਣੀ ਜਾਇਦਾਦ ਵੇਚਣ ’ਤੇ ਧਿਆਨ ਦੇ ਰਹੀ ਹੈ। ਡਾਇਮ ਨੇ ਇਕ ਬਿਆਨ ’ਚ ਦੱਸਿਆ ਕਿ ਇਹ ਗਰੁੱਪ ਕਨਵਰਸੇਸ਼ਨ ਤੋਂ ਸਾਫ ਹੈ ਕਿ ਫੈਡਰਲ ਰੈਗੁਲੇਟਰ ਡਾਇਮ ਨੂੰ ਨਹੀਂ ਲਾਂਚ ਕਰ ਸਕਣਗੇ।

ਸਿਲਵਰਗੇਟ ਨੇ ਕਿਹਾ ਕਿ ਉਸਨੇ ਕਲਾਸ-ਏ ਦੇ ਸਾਂਝੇ ਸ਼ੇਅਰਾਂ ਲਈ 132 ਮਿਲੀਅਨ ਡਾਲਰ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਇਸ ਨੇ ਆਪਣੀ ਜਾਇਦਾਦ ਨੂੰ ਲੈਣ ਲਈ 50 ਮਿਲੀਅਨ ਡਾਲਰ ਵਾਧੂ ਨਕਦ ਦਿੱਤੇ ਹਨ। ਇਸ ਤੋਂ ਪਹਿਲਾਂ, ਸਿਲਵਰਗੇਟ ਨੇ ਪਿਛਲੇ ਸਾਲ ਡਾਇਮ ਐਸੋਸੀਏਸ਼ਨ ਦੇ ਨਾਲ ਸਾਂਝੇਦਾਰੀ ਕਰਕੇ ਡਾਲਰ-ਬੇਕਡ ਸਟੇਬਲ ਕਵਾਇਨ ਨੂੰ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਿਲਵਰਗੇਟ ਹੁਣ ਸਟੇਬਲ ਕਵਾਇਨ ਦੇ ਰਿਜ਼ਰਵ ਨੂੰ ਮੈਨੇਜ ਕਰਨ ਦੇ ਨਾਲ-ਨਾਲ ਖੁਦ ਵੀ ਸਟੇਬਲ ਕਵਾਇਨ ਨੂੰ ਜਾਰੀ ਕਰੇਗਾ। ਦੱਸ ਦੇਈਏ ਕਿ ਮੇਟਾ ਨੇ ਪਹਿਲਾਂ Calibra (ਹੁਣ Novi) ਨੂੰ ਸਾਲ 2019 ’ਚ ਗਲੋਬਲ ਫਾਈਨੈਂਸ਼ੀਅਲ ਸਰਵਿਸ ਦੇ ਤੌਰ ’ਤੇ ਪੇਸ਼ ਕੀਤਾ ਸੀ। ਉਸ ਸਮੇਂ ਨਿਵੇਸ਼ਕਾਂ ਨੇ ਇਸਦੀ ਕ੍ਰਿਪਟੋਕਰੰਸੀ ਲਿਬਰਾ (ਹੁਣ Diem) ਨੂੰ ਸਪੋਰਟ ਕੀਤਾ ਸੀ।

ਉਸ ਸਮੇਂ ਕੰਪਨੀ ਨੇ ਕਿਹਾ ਸੀ ਕਿ Calibra ਦਾ ਪਹਿਲਾ ਪ੍ਰੋਡਕਟ Libra ਲਈ ਡਿਜੀਟਲ ਵਾਲੇਟ ਹੋਵੇਗਾ ਜੋ ਮੈਸੰਜਰ, ਵਟਸਐਪ ਤੋਂ ਇਲਾਵਾ ਅਲੱਗ ਐਪ 2020 ’ਚ ਉਪਲੱਬਦ ਹੋਵੇਗਾ। ਹਾਲਾਂਕਿ, ਇਹ ਆਈਡੀਆ ਰੈਗੁਲੇਟਰਾਂ ਨੂੰ ਪਸੰਦ ਨਹੀਂ ਹੋਇਆ। ਇਸਤੋਂ ਬਾਅਦ ਕੰਪਨੀ ਨੇ ਇਕ ਸਿੰਪਲਰ ਵਰਜ਼ਨ ਡਾਇਮ ਦੇ ਫਾਰਮ ’ਚ ਪੇਸ਼ ਕੀਤਾ ਜਿਸਨੂੰ ਅਮਰੀਕੀ ਡਾਲਰ ਨਾਲ ਸਪੋਰਟ ਦਿੱਤਾ ਗਿਆ।


Rakesh

Content Editor

Related News