DHFL ਨੂੰ ਚੌਥੀ ਤਿਮਾਹੀ ''ਚ 2,223 ਕਰੋੜ ਰੁਪਏ ਦਾ ਘਾਟਾ

Sunday, Jul 14, 2019 - 10:18 AM (IST)

DHFL ਨੂੰ ਚੌਥੀ ਤਿਮਾਹੀ ''ਚ 2,223 ਕਰੋੜ ਰੁਪਏ ਦਾ ਘਾਟਾ

ਨਵੀਂ ਦਿੱਲੀ—ਦੀਵਾਨ ਹਾਊਜਿੰਗ ਫਾਈਨੈਂਸ ਲਿਮਟਿਡ ਨੂੰ 31 ਮਾਰਚ 2019 ਨੂੰ ਖਤਮ ਹੋਈ ਚੌਥੀ ਤਿਮਾਹੀ 'ਚ ਸਾਲ ਦਰ ਸਾਲ ਆਧਾਰ 'ਤੇ 2,223 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ। ਕੰਪਨੀ ਨੂੰ ਇਹ ਘਾਟਾ ਪ੍ਰੋਵਿਜ਼ਨਿੰਗ ਵਧਣ ਅਤੇ ਡਿਸਬਰਸਮੈਂਟ 'ਚ ਸੁਸਤੀ ਆਉਣ ਨਾਲ ਹੋਇਆ ਹੈ। ਕੰਪਨੀ ਪਿਛਲੇ ਵਿੱਤੀ ਸਾਲ ਦੀ ਦੂਜੀ ਛਿਮਾਹੀ ਤੋਂ ਹੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਉਸ ਨੂੰ ਇਸ ਦੌਰਾਨ ਕਈ ਡਾਊਨਗ੍ਰੇਡਸ ਦੀ ਸਮਾਨ ਤਿਮਾਹੀ 'ਚ ਕੰਪਨੀ ਨੂੰ 134 ਕਰੋੜ ਰੁਪਏ ਰੁਪਏ ਦਾ ਮੁਨਾਫਾ ਹੋਇਆ ਸੀ।
ਕੰਪਨੀ ਨੂੰ ਵਿੱਤੀ ਸਾਲ 2018-19 ਦੀ ਚੌਥੀ ਤਿਮਾਹੀ 'ਚ 3,280 ਕਰੋੜ ਰੁਪਏ ਦੀ ਵਾਧੂ ਪ੍ਰੋਵਿਜ਼ਨਿੰਗ ਕਰਨੀ ਪਈ ਹੈ। ਕੰਪਨੀ ਨੂੰ ਵਿੱਤੀ ਸਾਲ 2018-19 'ਚ 1,036 ਕਰੋੜ ਰੁਪਏ ਸ਼ੁੱਧ ਘਾਟਾ ਹੋਇਆ ਹੈ, ਜਦੋਂਕਿ ਵਿੱਤੀ ਸਾਲ 2017-18 'ਚ ਉਸ ਨੂੰ 1,240 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।  
ਡੀ.ਐੱਚ.ਐੱਫ.ਐੱਲ. ਦਾ ਪ੍ਰਬੰਧਨ ਆਪਣੀਆਂ ਸੰਪਤੀਆਂ ਨੂੰ ਵੇਚ ਕੇ ਪੈਸੇ ਜੁਟਾਉਣ 'ਤੇ ਵਿਚਾਰ ਕਰ ਰਿਹਾ ਹੈ ਅਤੇ ਆਪਣੇ ਰਿਟੇਲ ਦੇ ਨਾਲ-ਨਾਲ ਹੋਲਸੇਲ ਪੋਰਟਫੋਲੀਓ ਨੂੰ ਵੇਚਣ ਲਈ ਬੈਂਕਾਂ ਅਤੇ ਕੌਮਾਂਤਰੀ ਵਿੱਤੀ ਸੰਸਥਾਨਾਂ ਨਾਲ ਗੱਲਬਾਤ ਕਰ ਰਿਹਾ ਹੈ। ਕੰਪਨੀ ਆਪਣੇ ਕਰਜ਼ ਦੀ ਰੀਸਟ੍ਰਕਚਰਿੰਗ ਕਰਨ ਲਈ ਬੈਂਕਾਂ ਦੇ ਕੰਸੋਟਰੀਅਮ ਅਤੇ ਕਰਜ਼ਦਾਤਾਵਾਂ ਨਾਲ ਵੀ ਗੱਲਬਾਤ ਕਰ ਰਹੀ ਹੈ।


author

Aarti dhillon

Content Editor

Related News