ਚੀਨ ਤੋਂ ਦਰਾਮਦ ਟਾਇਰਾਂ ’ਤੇ ਐਂਟੀ-ਡੰਪਿੰਗ ਡਿਊਟੀ ਡਾਰੀ ਰੱਖਣ ਦੀ ਲੋੜ ਦੀ ਸਮੀਖਿਆ ਕਰੇਗਾ DGTR

04/12/2022 1:00:22 PM

ਨਵੀਂ ਦਿੱਲੀ (ਭਾਸ਼ਾ) – ਵਪਾਰ ਮੰਤਰਾਲਾ ਦੀ ਜਾਂਚ ਇਕਾਈ ਡਾਇਰੈਕਟੋਰੇਟ ਜਨਰਲ ਆਫ ਟ੍ਰੇਡ ਰੈਮੇਡੀਜ਼ (ਡੀ. ਜੀ. ਟੀ. ਆਰ.) ਨੇ ਚੀਨ ਤੋਂ ਦਰਾਮਦ ਕੁੱਝ ਕਿਸਮ ਦੇ ਨਿਊਮੈਟਿਕ ਰੇਡੀਅਲ ਟਾਇਰ ’ਤੇ ਐਂਟੀ-ਡੰਪਿੰਗ ਡਿਊਟੀ ਨੂੰ ਜਾਰੀ ਰੱਖਣ ਲਈ ਸਮੀਖਿਆ ਸ਼ੁਰੂ ਕੀਤੀ ਹੈ। ਘਰੇਲੂ ਉਦਯੋਗ ਤੋਂ ਇਸ ਬਾਰੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਸਮੀਖਿਆ ਕੀਤੀ ਜਾ ਰਹੀ ਹੈ। ਵਾਹਨ ਟਾਇਰ ਨਿਰਮਾਤਾ ਸੰਘ (ਏ. ਟੀ. ਐੱਮ. ਏ.) ਨੇ ਡੀ. ਜੀ. ਟੀ. ਆਰ. ਦੇ ਸਾਹਮਣੇ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਹੈ। ਏ. ਟੀ. ਐੱਮ. ਏ. ਨੇ ਚੀਨ ਤੋਂ ਦਰਾਮਦ ਨਵੇਂ/ਬਿਨਾਂ ਇਸਤੇਮਾਲ ਵਾਲੇ ਨਿਊਮੈਟਿਕ ਰੇਡੀਅਲ ਟਾਇਲ, ਟਿਊਬ ਵਾਲੇ ਅਤੇ ਟਿਊਬਲੈੱਸ ਟਾਇਰਾਂ ’ਤੇ ਲਾਗੂ ਐਂਟੀ-ਡਿੰਪਿਕ ਡਿਊਟੀ ਦੀ ਸਮੀਖਿਆ ਦੀ ਮੰਗ ਕੀਤੀ ਹੈ।

ਇਨ੍ਹਾਂ ਟਾਇਰਾਂ ਦਾ ਇਸਤੇਮਾਲ ਬੱਸ ਅਤੇ ਟਰੱਕ/ਲਾਰੀ ’ਚ ਹੁੰਦਾ ਹੈ। ਡੀ. ਜੀ. ਟੀ. ਆਰ. ਨੇ ਨੋਟੀਫਿਕੇਸ਼ਨ ’ਚ ਕਿਹਾ ਕਿ ਅਥਾਰਿਟੀ ਐਂਟੀ-ਡੰਪਿੰਗ ਡਿਊਟੀ ਨੂੰ ਜਾਰੀ ਰੱਖਮ ਦੀ ਲੋੜ ਦੀ ਸਮੀਖਿਆ ਕਰ ਰਿਹਾ ਹੈ। ਜਾਂਚ ’ਚ ਇਹ ਪਤਾ ਲਗਾਇਆ ਜਾਏਗਾ ਕਿ ਕੀ ਟਾਇਰਾਂ ’ਤੇ ਐਂਟੀ-ਡੰਪਿੰਗ ਡਿਊਟੀ ਦੇ ਸਮਾਪਤ ਹੋਣ ਕਾਰਨ ਘਰੇਲੂ ਉਦਯੋਗ ਨੂੰ ਨੁਕਸਾਨ ਪਹੁੰਚੇਗਾ। ਕੇਂਦਰ ਸਰਕਾਰ ਨੇ ਨਿਊਮੈਟਿਕ ਰੇਡੀਅਲ ਟਾਇਰ ਅਤੇ ਐਂਟੀ-ਡੰਪਿੰਗ ਡਿਊਟੀ 18 ਸਤੰਬਰ 2017 ਨੂੰ ਲਗਾਈ ਸੀ। ਇਹ ਇਸ ਸਾਲ 17 ਸਤੰਬਰ ਨੂੰ ਸਮਾਪਤ ਹੋ ਰਿਹਾ ਹੈ।


Harinder Kaur

Content Editor

Related News