DGFT ਨੇ ਦਸਤਾਵੇਜ਼ ਜਮ੍ਹਾ ਕਰਨ ਲਈ ਆਨਲਾਈਨ ਸਹੂਲਤ ਸ਼ੁਰੂ ਕੀਤੀ

Saturday, Oct 19, 2024 - 11:41 AM (IST)

ਨਵੀਂ ਦਿੱਲੀ (ਭਾਸ਼ਾ) - ਵਿਦੇਸ਼ ਵਪਾਰ ਦੇ ਡਾਇਰੈਕਟੋਰੇਟ ਜਨਰਲ (ਡੀ. ਜੀ. ਐੱਫ. ਟੀ.) ਨੇ ਚਾਰਟਡ ਅਕਾਊਟੈਂਟ ਤੇ ਕੰਪਨੀ ਸਕੱਤਰਾਂ ਸਮੇਤ ਸਰਟੀਫਿਕੇਸ਼ਨ ਅਥਾਰਿਟੀਆਂ ਲਈ ਡਿਜ਼ੀਟਲ ਦਸਤਖ਼ਤ ਦਸਤਾਵੇਜ਼ ਜਮ੍ਹਾ ਕਰਵਾਉਣ ਨੂੰ ਲੈ ਕੇ ਆਨਲਾਈਨ ਸਹੂਲਤ ਸ਼ੁਰੂ ਕੀਤੀ ਹੈ।

ਵਣਜ ਮੰਤਰਾਲਾ ਦੇ ਅਧੀਨ ਆਉਣ ਵਾਲੇ ਡੀ. ਜੀ. ਐੱਫ. ਟੀ. ਨੇ ਇਕ ਨੋਟਿਸ ’ਚ ਕਿਹਾ ਕਿ ਇਹ ਪ੍ਰਣਾਲੀ ਬਰਾਮਦਕਾਰਾਂ ਨੂੰ ਵਿਦੇਸ਼ੀ ਵਪਾਰ ਨੀਤੀ ਤਹਿਤ ਵੱਖ-ਵੱਖ ਯੋਜਨਾਵਾਂ ’ਚ ਆਪਣੇ ਆਨਲਾਈਨ ਬਿਨੈਪੱਤਰਾਂ ਨਾਲ ਇਨ੍ਹਾਂ ਦਸਤਾਵੇਜ਼ਾਂ ਜਾਂ ਸਰਟੀਫਿਕੇਟਾਂ ਨੂੰ ਸਹਿਜਤਾ ਨਾਲ ਇਕੱਠੇ ਕਰਨ ਦੀ ਸਹੂਲਤ ਦਵੇਗੀ। ਇਸ ਕਦਮ ਨਾਲ ਬਰਾਮਦਕਾਰਾਂ ਲਈ ਕਾਰੋਬਾਰ ਕਰਨਾ ਹੋਰ ਵੀ ਸੌਖਾ ਹੋ ਜਾਵੇਗਾ।

ਨੋਟਿਸ ’ਚ ਕਿਹਾ ਗਿਆ ਹੈ ਕਿ ਇਸ ਦੇ ਨਤੀਜੇ ਵਜੋਂ ਸਰਟੀਫਿਕੇਟ ਦੇ ਡਿਜੀਟਲੀਕਰਨ ਨੂੰ ਪੂਰੀ ਤਰ੍ਹਾਂ ਆਨਲਾਈਨ ਕੀਤਾ ਗਿਆ ਹੈ।

ਡੀ. ਜੀ. ਐੱਫ. ਟੀ. ਯੋਜਨਾ ਨਿਰਮਾਤਾਵਾਂ ਨੂੰ ਬਰਾਮਦ ਉਤਪਾਦ ਬਣਾਉਣ ਲਈ ਕੁਝ ਕਸਟਮ ਡਿੳੂਟੀ ਦਾ ਭੁਗਤਾਨ ਕੀਤੇ ਬਗੈਰ ਕੱਚੇ ਮਾਲ ਦੀ ਦਰਾਮਦ ਕਰਨ ਦੀ ਮਨਜ਼ੂਰੀ ਦਿੰਦੀ ਹੈ।


Harinder Kaur

Content Editor

Related News