DGCA ਨੇ ਗੋ ਫਸਟ ਦੀਆਂ ਉਡਾਣ ਬਹਾਲੀ ਦੀਆਂ ਤਿਆਰੀਆਂ ਦਾ ਵਿਸ਼ੇਸ਼ ਆਡਿਟ ਕੀਤਾ ਸ਼ੁਰੂ
Thursday, Jul 06, 2023 - 10:37 AM (IST)
ਮੁੰਬਈ (ਭਾਸ਼ਾ) - ਏਵੀਏਸ਼ਨ ਰੈਗੂਲੇਟਰ ਡੀ. ਜੀ. ਸੀ. ਏ. ਨੇ ਸੰਚਾਲਨ ਬੰਦ ਕਰ ਚੁੱਕੀ ਏਅਰਲਾਈਨ ਗੋ-ਫਸਟ ਦੀ ਉਡਾਣ ਬਹਾਲੀ ਦੀਆਂ ਤਿਆਰੀਆਂ ਦੇ ਮੁਲਾਂਕਣ ਲਈ ਉਸ ਦੀਆਂ ਇਕਾਈਆਂ ਦਾ ਵਿਸ਼ੇਸ਼ ਆਡਿਟ ਮੰਗਲਵਾਰ ਤੋਂ ਸ਼ੁਰੂ ਕਰ ਦਿੱਤਾ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਦੇ ਅਧਿਕਾਰੀਆਂ ਦੀ ਇਕ ਟੀਮ ਗੋ-ਫਸਟ ਦੇ ਮੁੰਬਈ ਸਥਿਤ ਕੰਪਲੈਕਸਾਂ ਦਾ ਵਿਸ਼ੇਸ਼ ਆਡਿਟ ਕਰਨ ਲਈ ਪੁੱਜੀ। ਇਹ ਕਾਰਵਾਈ ਬੁੱਧਵਾਰ ਨੂੰ ਵੀ ਜਾਰੀ ਰਹੇਗੀ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਇਕ ਦਿਨ 'ਚ ਕਮਾਏ 19000 ਕਰੋੜ ਰੁਪਏ, ਟਾਪ-10 'ਚ ਮੁੜ ਹੋ ਸਕਦੀ ਹੈ ਐਂਟਰੀ!
ਏਅਰਲਾਈਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਵੀਰਵਾਰ ਨੂੰ ਡੀ. ਜੀ. ਸੀ. ਏ. ਦੀ ਟੀਮ ਗੋ-ਫਸਟ ਦੀ ਦਿੱਲੀ ਸਥਿਤ ਇਕਾਈ ਦਾ ਮੁਲਾਂਕਣ ਕਰੇਗੀ। ਉਸੇ ਦਿਨ ਇਸ ਵਿਸ਼ੇਸ਼ ਆਡਿਟ ਦੀ ਰਿਪੋਰਟ ਵੀ ਜਮ੍ਹਾ ਕਰ ਦਿੱਤੇ ਜਾਣ ਦੀ ਉਮੀਦ ਹੈ। ਡੀ. ਜੀ. ਸੀ. ਏ. ਦੀ ਟੀਮ ਗੋ-ਫਸਟ ਦੀਆਂ ਦਿੱਲੀ ਅਤੇ ਮੁੰਬਈ ਸਥਿਤ ਇਕਾਈਆਂ ਦਾ ਜਾਇਜ਼ਾ ਲੈ ਕੇ ਉਡਾਣਾਂ ਮੁੜ ਸ਼ੁਰੂ ਕਰਨ ਨਾਲ ਜੁੜੀਆਂ ਤਿਆਰੀਆਂ ਦੀ ਭੌਤਿਕ ਤਸਦੀਕ ਕਰੇਗੀ। ਦਰਅਸਲ ਦਿਵਾਲਾ ਪ੍ਰਕਿਰਿਆ ’ਚੋਂ ਲੰਘ ਰਹੀ ਏਅਰਲਾਈਨ ਦੇ ਸਲਿਊਸ਼ਨ ਪੇਸ਼ੇਵਰ ਵਲੋਂ 28 ਜੂਨ ਨੂੰ ਪੇਸ਼ ਰਿਵਾਈਵਲ ਯੋਜਨਾ ’ਤੇ ਗੌਰ ਕਰਨ ਤੋਂ ਬਾਅਦ ਰੈਗੂਲੇਟਰ ਨੇ ਇਸ ਦੀਆਂ ਤਿਆਰੀਆਂ ਦਾ ਵਿਸ਼ੇਸ਼ ਆਡਿਟ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਮਸਾਲਿਆਂ ਦੀਆਂ ਕੀਮਤਾਂ ਨੇ ਲਾਇਆ ਮਹਿੰਗਾਈ ਦਾ ਤੜਕਾ, ਲੌਂਗ 1100 ਰੁਪਏ ਪ੍ਰਤੀ ਕਿਲੋ ਪੁੱਜਾ
ਦੱਸ ਦੇਈਏ ਕਿ ਇਸ ਆਡਿਟ ਦੇ ਨਤੀਜੇ ’ਤੇ ਹੀ ਮੁੜ ਉਡਾਣਾਂ ਸ਼ੁਰੂ ਕਰਨ ਬਾਰੇ ਕੋਈ ਫ਼ੈਸਲਾ ਕੀਤਾ ਜਾ ਸਕੇਗਾ। ਗੋ-ਫਸਟ ਦੀਆਂ ਉਡਾਣਾਂ ਦਾ ਸੰਚਾਲਨ 3 ਮਈ ਤੋਂ ਹੀ ਬੰਦ ਚੱਲ ਰਿਹਾ ਹੈ। ਏਅਰਲਾਈਨ ਨੇ 6 ਜੁਲਾਈ ਤੱਕ ਉਡਾਣਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਏਅਰਲਾਈਨ ਨੇ ਵਿੱਤੀ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਦਿਵਾਲਾ ਸਲਿਊਸ਼ਨ ਪ੍ਰਕਿਰਿਆ ਸ਼ੁਰੂ ਕਰਨ ਦੀ ਅਰਜ਼ੀ ਵੀ ਲਗਾਈ, ਜਿਸ ’ਤੇ ਉਸ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਤੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ।
ਇਹ ਵੀ ਪੜ੍ਹੋ : ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8