Deutsche Bank ਕਰੇਗਾ 3500 ਕਰਮਚਾਰੀਆਂ ਦੀ ਛਾਂਟੀ, ਇਹ ਮੁਲਾਜ਼ਮ ਹੋਣਗੇ ਸਭ ਤੋਂ ਵੱਧ ਪ੍ਰਭਾਵਿਤ

Saturday, Feb 03, 2024 - 02:34 PM (IST)

ਨਵੀਂ ਦਿੱਲੀ - ਜਰਮਨੀ ਦੇ ਸਭ ਤੋਂ ਵੱਡੇ ਬੈਂਕਾਂ ਵਿੱਚੋਂ ਇੱਕ ਡਿਊਸ਼ ਬੈਂਕ ਨੇ ਵੱਡੇ ਪੱਧਰ 'ਤੇ ਛਾਂਟੀ ਦਾ ਐਲਾਨ ਕੀਤਾ ਹੈ। ਬੈਂਕ ਨੇ 1 ਫਰਵਰੀ ਨੂੰ ਇਸ ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਗਲੇ ਇਕ ਸਾਲ ਦੇ ਅੰਦਰ ਦੁਨੀਆ ਭਰ 'ਚ 3,500 ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ, ਜਿਸ ਦੇ ਜ਼ਰੀਏ ਬੈਂਕ 2.5 ਬਿਲੀਅਨ ਯੂਰੋ ਯਾਨੀ 2.70 ਬਿਲੀਅਨ ਡਾਲਰ ਦੀ ਬਚਤ ਕਰ ਸਕੇਗਾ।

ਇਹ ਵੀ ਪੜ੍ਹੋ :    FASTag ਤੋਂ ਲੈ ਕੇ ਵਾਲਿਟ ਤੱਕ 29 ਫਰਵਰੀ ਤੋਂ ਬਾਅਦ Paytm 'ਤੇ ਨਹੀਂ ਮਿਲਣਗੀਆਂ ਇਹ ਸੇਵਾਵਾਂ

ਇਨ੍ਹਾਂ ਵਿਭਾਗਾਂ ਨੂੰ ਹੋਣਾ ਪਵੇਗਾ ਛਾਂਟੀ ਦਾ ਸ਼ਿਕਾਰ 

ਇਕ ਰਿਪੋਰਟ ਮੁਤਾਬਕ ਬੈਂਕ ਨੇ ਕਿਹਾ ਕਿ ਛਾਂਟੀ ਦਾ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ਵਿਭਾਗਾਂ 'ਤੇ ਪਵੇਗਾ, ਜਿਨ੍ਹਾਂ ਦਾ ਗਾਹਕਾਂ ਨਾਲ ਸਿੱਧਾ ਲੈਣ-ਦੇਣ ਨਹੀਂ ਹੈ। ਇਸ ਦੇ ਲਈ ਬੈਂਕ ਨੇ ਆਪਣੇ ਮਾਰਕੀਟਿੰਗ ਨੈੱਟਵਰਕ ਅਤੇ ਕੰਪਿਊਟਰ ਸਿਸਟਮ ਅਤੇ ਸਾਫਟਵੇਅਰ ਨੂੰ ਅਪਡੇਟ ਕਰਕੇ ਲਾਗਤਾਂ ਨੂੰ ਘੱਟ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜੇਕਰ ਅਸੀਂ Deutsche Bank ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਬੈਂਕ ਲਗਾਤਾਰ ਚਾਰ ਸਾਲਾਂ ਤੋਂ ਮੁਨਾਫੇ ਵਿੱਚ ਰਿਹਾ ਹੈ। ਪਿਛਲੇ ਸਾਲ ਬੈਂਕ ਨੇ ਕੁੱਲ 4.2 ਬਿਲੀਅਨ ਯੂਰੋ ਯਾਨੀ 4.5 ਬਿਲੀਅਨ ਡਾਲਰ ਦਾ ਮੁਨਾਫਾ ਕਮਾਇਆ ਸੀ ਜੋ ਪਿਛਲੇ ਸਾਲ ਦੇ ਮੁਕਾਬਲੇ 16 ਫੀਸਦੀ ਘੱਟ ਹੈ।

ਇਹ ਵੀ ਪੜ੍ਹੋ :    Budget 2024 : ਵਿੱਤ ਮੰਤਰੀ ਨੇ ਕੀਤਾ ਵੱਡਾ ਐਲਾਨ, ਇਕ ਕਰੋੜ ਘਰਾਂ ਨੂੰ ਮਿਲੇਗੀ ਮੁਫ਼ਤ ਬਿਜਲੀ

ਬੈਂਕਾਂ ਦੀ ਜ਼ਿਆਦਾਤਰ ਕਮਾਈ ਗਲੋਬਲ ਵਿਆਜ ਦਰਾਂ 'ਚ ਵਾਧੇ ਕਾਰਨ ਆਈ ਹੈ। ਬੈਂਕ ਦੇ ਸਾਲਾਨਾ ਨਤੀਜਿਆਂ ਬਾਰੇ ਗੱਲ ਕਰਦਿਆਂ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸਚੀਅਨ ਸਿਵਿੰਗ ਨੇ ਕਿਹਾ ਕਿ ਬੈਂਕ ਔਖੇ ਸਮੇਂ ਵਿੱਚ ਆਪਣਾ ਕਾਰੋਬਾਰ ਵਧਾਉਣ ਵਿੱਚ ਸਫਲ ਰਿਹਾ ਹੈ। ਅਜਿਹੇ 'ਚ ਅਸੀਂ ਸਾਬਤ ਕਰ ਦਿੱਤਾ ਹੈ ਕਿ ਅਸੀਂ ਮਾੜੇ ਹਾਲਾਤਾਂ 'ਚ ਵੀ ਚੰਗਾ ਕਾਰੋਬਾਰ ਕਰ ਸਕਦੇ ਹਾਂ।

ਇਨ੍ਹਾਂ ਵੱਡੀਆਂ ਕੰਪਨੀਆਂ ਨੇ ਵੀ ਕੀਤਾ ਛਾਂਟੀ ਦਾ ਐਲਾਨ

Deutsche Bank ਤੋਂ ਇਲਾਵਾ, ਕਈ ਵੱਡੀਆਂ ਤਕਨੀਕੀ ਕੰਪਨੀਆਂ ਨੇ ਵੀ 2024 ਵਿੱਚ ਛਾਂਟੀ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚ ਮਾਈਕ੍ਰੋਸਾਫਟ, ਅਮੇਜ਼ਨ, ਗੂਗਲ ਵਰਗੀਆਂ ਕਈ ਕੰਪਨੀਆਂ ਦੇ ਨਾਂ ਸ਼ਾਮਲ ਹਨ। ਤਕਨੀਕੀ ਕੰਪਨੀ ਸੇਲਸਫੋਰਸ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੇ 1 ਫੀਸਦੀ ਕਰਮਚਾਰੀਆਂ ਯਾਨੀ 700 ਲੋਕਾਂ ਨੂੰ ਕੱਢੇਗੀ।

ਇਹ ਵੀ ਪੜ੍ਹੋ :    Budget 2024 : ਅੰਤਰਿਮ ਬਜਟ 'ਚ FM ਸੀਤਾਰਮਨ ਨੇ ਔਰਤਾਂ ਲਈ ਕੀਤੇ ਇਹ ਵੱਡੇ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News