ਚੁਣੌਤੀਆਂ ਦੇ ਬਾਵਜੂਦ ਦੁਨੀਆ ਦਾ ਚਮਕਦਾ ਸਥਾਨ ਬਣਿਆ ਰਹੇਗਾ ਭਾਰਤ : ਗੋਇਲ

02/03/2024 10:18:07 AM

ਨਵੀਂ ਦਿੱਲੀ (ਭਾਸ਼ਾ)– ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦਾ ਕਹਿਣਾ ਹੈ ਕਿ ਗਲੋਬਲ ਆਰਥਿਕ ਅਨਿਸ਼ਚਿਤਤਾਵਾਂ ਨੇ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਨੂੰ ਪ੍ਰਭਾਵਿਤ ਕੀਤਾ ਹੈ ਪਰ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਭਾਰਤ ਵਿਦੇਸ਼ੀ ਕੰਪਨੀਆਂ ਲਈ ਦੁਨੀਆ ਦਾ ਚਮਕਦਾ ਸਥਾਨ ਬਣਿਆ ਰਹੇਗਾ। ਬਜਟ ਤੋਂ ਬਾਅਦ ਗੋਇਲ ਨੇ ਕਿਹਾ ਕਿ ਫ੍ਰੀ ਟਰੇਡ ਐਗਰੀਮੈਂਟਸ (ਐੱਫ. ਟੀ. ਏ.) ਜਾਂ ਦੋਪੱਖੀ ਨਿਵੇਸ਼ ਸੰਧੀਆਂ (ਬੀ. ਆਈ. ਟੀ.) ਉੱਤੇ ਹਸਤਾਖ਼ਰ ਕਰਦੇ ਸਮੇਂ ਸਰਕਾਰ ਹਮੇਸ਼ਾ ਇਹ ਯਕੀਨੀ ਕਰਦੀ ਹੈਕਿ ਸਾਰੀਆਂ ਸ਼ਰਤਾਂ ਭਾਰਤ ਲਈ ਸਰਬੋਤਮ ਹੋਵੇ।

ਇਹ ਵੀ ਪੜ੍ਹੋ - Budget 2024 Highlights: ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ 'ਚ ਕੀਤੇ ਇਹ ਸਾਰੇ ਅਹਿਮ ਐਲਾਨ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਵੀਰਵਾਰ ਨੂੰ ਆਪਣੇ ਅੰਤਰਿਮ ਬਜਟ ਭਾਸ਼ਣ ’ਚ ਕਿਹਾ ਸੀ ਕਿ ਭਾਰਤ ‘ਪਹਿਲਾਂ ਭਾਰਤ ਨੂੰ ਵਿਕਸਿਤ ਕਰੋ’ ਦੇ ਰੁਖ ਨਾਲ ਵੱਖ-ਵੱਖ ਦੇਸ਼ਾਂ ਨਾਲ ਬੀ. ਆਈ. ਟੀ. ’ਤੇ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਭੂ-ਸਿਆਸੀ ਰੂਪ ਨੂੰ ਲੈ ਕੇ ਗਲੋਬਲ ਮਾਮਲੇ ਯੁੱਧਾਂ ਅਤੇ ਸੰਘਰਸ਼ਾਂ ਨਾਲ ਵਧੇਰੇ ਗੁੰਝਲਦਾਰ ਅਤੇ ਚੁਣੌਤੀਪੂਰਨ ਹੁੰਦੇ ਜਾ ਰਹੇ ਹਨ।

ਇਹ ਵੀ ਪੜ੍ਹੋ - Budget 2024 Live Updates: ਵਿੱਤ ਮੰਤਰੀ ਸੀਤਾਰਮਨ ਨੇ ਕਿਸਾਨਾਂ ਤੇ ਗ਼ਰੀਬ ਲੋਕਾਂ ਨੂੰ ਲੈ ਕੇ ਕੀਤੇ ਇਹ ਐਲਾਨ

ਗੋਇਲ ਨੇ ਕਿਹਾ ਕਿ ਗਲੋਬਲ ਅਨਿਸ਼ਚਿਤਤਾ ਨੇ ਨਿਸ਼ਚਿਤ ਤੌਰ ’ਤੇ ਐੱਫ. ਡੀ. ਆਈ. ਨੂੰ ਪ੍ਰਭਾਵਿਤ ਕੀਤਾ ਹੈ, ਖ਼ਾਸ ਕਰ ਕੇ ਇਹ ਦੇਖਦੇ ਹੋਏ ਕਿ ਅਮਰੀਕਾ ਅਤੇ ਹੋਰ ਵਿਕਸਿਤ ਦੇਸ਼ਾਂ ਵਿਚ ਵਿਆਜ ਦਰਾਂ ਵਿਚ ਵੱਡੇ ਪੈਮਾਨੇ ’ਤੇ ਵਾਧਾ ਦੇਖਿਆ ਗਿਆ ਹੈ। ਮੰਤਰੀ ਨੇ ਕਿਹਾ ਕਿ ਭਾਰਤ ਦੀ ਅਭਿਲਾਸ਼ੀ ਆਬਾਦੀ ਅਤੇ ਹੋਰ ਸਮਰਥਕ ਸਾਨੂੰ ਇਹ ਵਿਸ਼ਵਾਸ ਦਿਵਾ ਰਹੇ ਹਨ ਕਿ ਸਾਰੇ ਪ੍ਰਤੀਕੂਲ ਹਾਲਾਤਾਂ ਦੇ ਬਾਵਜੂਦ ਭਾਰਤ ਵਿਕਾਸ ਕਰਨਾ ਜਾਰੀ ਰੱਖੇਗਾ, ਭਾਰਤ ਦੁਨੀਆ ਦਾ ਚਮਕਦਾਰ ਸਥਾਨ ਬਣਿਆ ਰਹੇਗਾ।

ਇਹ ਵੀ ਪੜ੍ਹੋ - Budget 2024: ਮੁੜ ਘੱਟ ਹੋਇਆ ਵਿੱਤ ਮੰਤਰੀ ਸੀਤਾਰਮਨ ਦੇ ਭਾਸ਼ਣ ਦਾ ਸਮਾਂ, ਸਿਰਫ਼ 60 ਮਿੰਟ 'ਚ ਪੂਰਾ ਕੀਤਾ ਬਜਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News