ਉੱਚ ਵਿਕਾਸ ਦੇ ਬਾਵਜੂਦ ਹਾਊਸਿੰਗ ਫਾਈਨਾਂਸ ਕੰਪਨੀਆਂ ਨੂੰ ਬੈਂਕਾਂ ਦੇ ਹੱਥੋਂ ਗਵਾਉਣੀ ਪਵੇਗੀ ਬਾਜ਼ਾਰ ਹਿੱਸੇਦਾਰੀ

09/15/2022 10:47:41 AM

ਮੁੰਬਈ– ਰਿਹਾਇਸ਼ੀ ਵਿੱਤੀ ਕੰਪਨੀਆਂ (ਐੱਚ. ਐੱਫ. ਸੀ.) ਨੂੰ ਪ੍ਰਬੰਧਨ ਦੇ ਤਹਿਤ ਜਾਇਦਾਦਾਂ ’ਚ ਤੇਜ਼ੀ ਨਾਲ ਵਾਧੇ ਦੇ ਬਾਵਜੂਦ 2022-23 ’ਚ ਬੈਂਕਾਂ ਦੇ ਹੱਥੋਂ ਆਪਣੀ ਬਾਜ਼ਾਰ ਹਿੱਸੇਦਾਰੀ ਗੁਆਉਣੀ ਪਵੇਗੀ। ਇਕ ਰਿਪੋਰਟ ’ਚ ਇਹ ਅਨੁਮਾਨ ਲਗਾਇਆ ਗਿਆ। ਰੇਟਿੰਗ ਏਜੰਸੀ ਕ੍ਰਿਸਿਲ ਦੀ ਰਿਪੋਰਟ ’ਚ ਕਿਹਾ ਗਿਆ ਕਿ ਵਿੱਤੀ ਸਾਲ 2022-23 ’ਚ ਐੱਚ. ਐੱਫ. ਸੀ. ਦੀ ਏ. ਯੂ. ਐੱਮ. (ਪ੍ਰਬੰਧਨ ਦੇ ਤਹਿਤ ਜਾਇਦਾਦ) ਵਾਧਾ 10-12 ਫੀਸਦੀ ਰਹੇਗਾ ਜਦ ਕਿ ਵਿੱਤੀ ਸਾਲ 2021-22 ’ਚ ਇਹ 8 ਫੀਸਦੀ ਸੀ। ਏਜੰਸੀ ਨੇ ਕਿਹਾ ਕਿ ਬੈਂਕਾਂ ਦੇ ਹਮਲਾਵਰ ਵਾਧੇ ਦੀ ਤੁਲਨਾ ’ਚ ਐੱਚ. ਐੱਫ. ਸੀ. ਦੇ ਏ. ਯੂ. ਐੱਮ. ’ਚ ਤੇਜ਼ ਵਾਧਾ ਬਾਜ਼ਾਰ ਹਿੱਸੇਦਾਰੀ ਨੂੰ ਬਣਾਈ ਰੱਖਣ ਲਈ ਲੋੜੀਂਦਾ ਨਹੀਂ ਹੋਵੇਗਾ।
ਕ੍ਰਿਸਿਲ ਮੁਤਾਬਕ ਐੱਚ. ਐੱਫ. ਸੀ. ਸੈਗਮੈਂਟ ਪਿਛਲੇ ਚਾਰ ਵਿੱਤੀ ਸਾਲਾਂ ਤੋਂ ਲਗਾਤਾਰ ਬੈਂਕਾਂ ਦੇ ਹੱਥੋਂ ਬਾਜ਼ਾਰ ਹਿੱਸੇਦਾਰੀ ਗੁਆ ਰਿਹਾ ਹੈ ਅਤੇ ਬੈਂਕਾਂ ਕੋਲ ਮਾਰਚ 2022 ਤੱਕ 2 ਫੀਸਦੀ ਹਿੱਸੇਦਾਰੀ ਸੀ ਜੋ 4 ਫੀਸਦੀ ਵੱਧ ਹੈ। ਏਜੰਸੀ ਨੇ ਕਿਹਾ ਕਿ ਬਾਜ਼ਾਰ ਹਿੱਸੇਦਾਰੀ ਹਾਸਲ ਕਰਨ ਦਾ ਬੈਂਕਾਂ ਦਾ ਇਹ ਰੁਝਾਨ ਨੇੜਲੀ ਮਿਆਦ ’ਚ ਬਦਲਣ ਵਾਲਾ ਨਹੀਂ ਹੈ। ਕ੍ਰਿਸਿਲ ਨੇ ਕਿਹਾ ਕਿ ਐੱਚ. ਡੀ. ਐੱਫ. ਸੀ. ਬੈਂਕ ਨਾਲ ਐੱਚ. ਡੀ. ਐੱਫ. ਸੀ. ਲਿਮ. ਦੇ ਰਲੇਵੇਂ ਨਾਲ ਬੈਂਕਾਂ ਦੀ ਬਾਜ਼ਾਰ ਹਿੱਸੇਦਾਰੀ ’ਚ ਹੋਰ ਵਾਧਾ ਹੋਵੇਗਾ। ਰਿਪੋਰਟ ’ਚ ਕਿਹਾ ਗਿਆ ਕਿ ਰਿਆਇਤੀ ਹਾਊਸਿੰਗ ਸੈਗਮੈਂਟ ’ਚ ਐੱਚ. ਐੱਫ. ਸੀ. ਉਮੀਦ ਤੋਂ ਵੱਧ ਤੇਜ਼ੀ ਨਾਲ ਵਧ ਰਹੀ ਹੈ। ਇੱਥੇ ਬੈਂਕਾਂ ਤੋਂ ਮਿਲਣ ਵਾਲੀ ਮੁਕਾਬਲੇਬਾਜ਼ੀ ਸੀਮਤ ਹੈ ਅਤੇ ਇਸ ਸੈਗਮੈਂਟ ’ਚ 2022-23 ਦੌਰਾਨ 18-20 ਫੀਸਦੀ ਵਾਧਾ ਦੇਖਿਆ ਜਾਵੇਗਾ।
 


Aarti dhillon

Content Editor

Related News