ਹਵਾਈ ਮੁਸਾਫਰਾਂ ਲਈ ਖੁਸ਼ਖਬਰੀ, ਸਸਤੇ ''ਚ ਘੁੰਮ ਸਕਦੇ ਹੋ ਵਿਦੇਸ਼

01/12/2019 3:49:51 PM

ਨਵੀਂ ਦਿੱਲੀ— ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਭਾਰਤੀ ਮੁਸਾਫਰਾਂ ਨੂੰ ਲੁਭਾਉਣ ਲਈ ਦੇਸੀ ਦੇ ਨਾਲ-ਨਾਲ ਵਿਦੇਸ਼ੀ ਹਵਾਈ ਜਹਾਜ਼ ਕੰਪਨੀਆਂ ਵੀ ਟਿਕਟਾਂ ਸਸਤੀਆਂ ਦੇ ਰਹੀਆਂ ਹਨ। ਘਰੇਲੂ ਯਾਤਰਾ ਲਈ ਇੰਡੀਗੋ ਦੀ ਟਿਕਟ 899 ਰੁਪਏ ਤੋਂ ਅਤੇ ਵਿਦੇਸ਼ ਯਾਤਰਾ ਲਈ 3,399 ਰੁਪਏ ਤੋਂ ਸ਼ੁਰੂ ਹੈ। ਟਿਕਟ 24 ਜਨਵਰੀ ਤੋਂ 15 ਅਪ੍ਰੈਲ 2019 ਵਿਚਕਾਰ ਦੀ ਯਾਤਰਾ ਲਈ ਖਰੀਦੀ ਜਾ ਸਕਦੀ ਹੈ ਅਤੇ ਬੁਕਿੰਗ ਦੀ ਆਖਰੀ ਤਰੀਕ 13 ਜਨਵਰੀ ਹੈ।
ਹਾਲਾਂਕਿ ਅੰਮ੍ਰਿਤਸਰ ਤੋਂ ਦਿੱਲੀ ਤੇ ਸ਼੍ਰੀਨਗਰ ਲਈ ਇੰਡੀਗੋ ਦੀ ਟਿਕਟ 1,699 ਰੁਪਏ, ਮੁੰਬਈ ਲਈ 3,599 ਰੁਪਏ ਅਤੇ ਦੁਬਈ ਲਈ ਟਿਕਟ 6,999 ਰੁਪਏ 'ਚ ਬੁੱਕ ਕਰਾਈ ਜਾ ਸਕਦੀ ਹੈ। ਇਸ ਦੇ ਇਲਾਵਾ ਦਿੱਲੀ ਤੋਂ ਅੰਮ੍ਰਿਤਸਰ ਦੀ ਟਿਕਟ 1,599 ਰੁਪਏ ਅਤੇ ਚੰਡੀਗੜ੍ਹ ਲਈ 1,199 ਰੁਪਏ 'ਚ ਬੁੱਕ ਹੋ ਸਕਦੀ ਹੈ। ਇਸ ਤਹਿਤ ਸੀਟਾਂ ਦੀ ਗਿਣਤੀ ਸੀਮਤ ਹੈ, ਯਾਨੀ ਬੁਕਿੰਗ ਪੂਰੀ ਹੋਣ 'ਤੇ ਟਿਕਟਾਂ ਦੀ ਕੀਮਤ ਵਧ ਹੋਵੇਗੀ। ਇਹ ਕਿਰਾਇਆ ਵੀ ਸਿਰਫ ਇਕ ਪਾਸੇ ਦੀ ਯਾਤਰਾ 'ਤੇ ਲਾਗੂ ਹੋਵੇਗਾ।
 

ਇਨ੍ਹਾਂ ਕੰਪਨੀਆਂ ਨੇ ਵੀ ਪੇਸ਼ ਕੀਤੇ ਆਫਰ
ਕਤਰ ਏਅਰਵੇਜ਼ ਇਕੌਨਾਮੀ ਅਤੇ ਬਿਜ਼ਨੈੱਸ ਕਲਾਸ ਦੀਆਂ ਟਿਕਟਾਂ 'ਤੇ 35 ਤੇ 25 ਫੀਸਦੀ ਤਕ ਛੋਟ ਦੇ ਰਹੀ ਹੈ। ਇਸ ਦਾ ਫਾਇਦਾ 16 ਜਨਵਰੀ ਤਕ ਦੀ ਬੁਕਿੰਗ ਅਤੇ 31 ਦਸੰਬਰ 2019 ਤਕ ਦੀ ਯਾਤਰਾ ਲਈ ਕੰਪਨੀ ਦੀ ਸਾਰੀਆਂ ਫਲਾਈਟਾਂ 'ਤੇ ਉਠਾਇਆ ਜਾ ਸਕਦਾ ਹੈ।
ਇਸੇ ਤਰ੍ਹਾਂ ਬ੍ਰਿਟਿਸ਼ ਏਅਰਵੇਜ਼ ਨੇ ਵੀ 'ਜਨਵਰੀ ਸੇਲ' ਸ਼ੁਰੂ ਕੀਤੀ ਹੈ। ਇਸ ਤਹਿਤ ਵੀ ਇਕੌਨਾਮੀ ਤੇ ਬਿਜ਼ਨੈੱਸ ਕਲਾਸਾਂ ਦੀ ਟਿਕਟ ਸਸਤੀ ਬੁੱਕ ਕੀਤੀ ਜਾ ਸਕਦੀ ਹੈ। ਲੰਡਨ ਦੀ ਰਿਟਰਨ ਟਿਕਟ 43,779 ਰੁਪਏ 'ਚ ਮਿਲ ਰਹੀ ਹੈ ਅਤੇ ਸੇਲ 31 ਜਨਵਰੀ ਤਕ ਜਾਰੀ ਰਹੇਗੀ। ਉੱਥੇ ਹੀ ਅਬੂਧਾਬੀ ਦੀ ਏਤਿਹਾਦ ਏਅਰਵੇਜ਼ ਦੀ ਗਲੋਬਲ ਸੇਲ ਵੀ ਚੱਲ ਰਹੀ ਹੈ। ਇਸ 'ਚ ਭਾਰਤ ਤੋਂ ਅਬੂਧਾਬੀ, ਅਮਰੀਕਾ, ਯੂਰਪ, ਕੈਨੇਡਾ, ਆਸਟ੍ਰੇਲੀਆ ਅਤੇ ਅਫਰੀਕਾ ਦੀ ਯਾਤਰਾ 'ਤੇ ਜਾਣ ਵਾਲਿਆਂ ਨੂੰ ਟਿਕਟਾਂ 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਏਤਿਹਾਦ ਨੇ ਇਕ ਬਿਆਨ 'ਚ ਦੱਸਿਆ ਕਿ 29 ਜਨਵਰੀ ਤੋਂ 29 ਮਾਰਚ 2019 ਵਿਚਕਾਰ ਦੀ ਯਾਤਰਾ ਲਈ ਇਕੌਨਾਮੀ ਕਲਾਸ ਦੀਆਂ ਟਿਕਟਾਂ 'ਤੇ 35 ਫੀਸਦੀ, ਜਦੋਂ ਕਿ ਬਿਜ਼ਨੈੱਸ ਕਲਾਸ ਦੀਆਂ ਟਿਕਟਾਂ 'ਤੇ 20 ਫੀਸਦੀ ਤਕ ਡਿਸਕਾਊਂਟ ਦਿੱਤਾ ਜਾ ਰਹੇ ਹਨ।


Related News