ਬੈਂਕਾਂ ''ਚ 2000 ਦੇ ਨੋਟ ਵਾਪਸ ਆਉਣ ਨਾਲ ਵਧੀ ਜਮ੍ਹਾ, 2 ਜੂਨ ਤੱਕ ਵਾਪਸ ਆਏ 3.26 ਲੱਖ ਕਰੋੜ ਰੁਪਏ
Saturday, Jun 17, 2023 - 01:48 PM (IST)

ਬਿਜ਼ਨੈੱਸ ਡੈਸਕ- ਭਾਰਤੀ ਰਿਜ਼ਰਵ ਬੈਂਕ ਵੱਲੋਂ 2000 ਰੁਪਏ ਦੇ ਨੋਟ ਨੂੰ ਪ੍ਰਚਲਨ ਤੋਂ ਬਾਹਰ ਕਰਨ ਦਾ ਫ਼ੈਸਲਾ ਦੇਸ਼ ਦੇ ਬੈਂਕਾਂ ਲਈ ਜਮ੍ਹਾ ਰਾਸ਼ੀ ਵਧਾਉਣ ਵਾਲਾ ਸਾਬਤ ਹੋਇਆ ਹੈ। ਆਰ.ਬੀ.ਆਈ. ਨੇ 23 ਮਈ ਤੋਂ 2000 ਰੁਪਏ ਦੇ ਨੋਟ ਵਾਪਸ ਲੈਣ ਜਾਂ ਬੈਂਕ ਖਾਤਿਆਂ 'ਚ ਜਮ੍ਹਾ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਬੈਂਕਾਂ ਨੂੰ ਵੱਡੀ ਗਿਣਤੀ 'ਚ 2000 ਰੁਪਏ ਦੇ ਨੋਟ ਮਿਲ ਰਹੇ ਹਨ। ਇਸ ਸਬੰਧੀ ਹੀ ਇੱਕ ਵੱਡਾ ਅੰਕੜਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਮੂਡੀਜ਼ ਦਾ ਅਨੁਮਾਨ, ਭਾਰਤ ਦੇ ਕਰਜ਼ ਦੇ ਬੋਝ 'ਚ ਆਵੇਗੀ ਕਮੀ
ਬੈਂਕਾਂ ਨੂੰ 3.26 ਲੱਖ ਕਰੋੜ ਰੁਪਏ ਵਾਪਸ ਆਏ
2 ਜੂਨ ਨੂੰ ਖਤਮ ਹੋਏ ਪੰਦਰਵਾੜੇ 'ਚ ਵਪਾਰਕ ਬੈਂਕਾਂ ਵੱਲੋਂ 2000 ਰੁਪਏ ਦੇ ਨੋਟਾਂ ਦੇ ਰੂਪ 'ਚ ਜਮ੍ਹਾ ਕਰੰਸੀ 'ਚ 3.26 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਸ ਕਾਰਨ ਬੈਂਕਾਂ ਦੀ ਜਮ੍ਹਾ ਰਾਸ਼ੀ 187.02 ਲੱਖ ਕਰੋੜ ਰੁਪਏ ਹੋ ਗਈ ਹੈ ਅਤੇ ਇਹ ਬਹੁਤ ਵੱਡਾ ਅੰਕੜਾ ਹੈ।
ਇਹ ਵੀ ਪੜ੍ਹੋ: ਮੂਡੀਜ਼ ਦਾ ਅਨੁਮਾਨ, ਭਾਰਤ ਦੇ ਕਰਜ਼ ਦੇ ਬੋਝ 'ਚ ਆਵੇਗੀ ਕਮੀ
ਆਰ.ਬੀ.ਆਈ. ਦੇ ਅੰਕੜਿਆਂ ਤੋਂ ਮਿਲੀ ਜਾਣਕਾਰੀ
ਇਹ ਅੰਕੜਾ ਭਾਰਤੀ ਰਿਜ਼ਰਵ ਬੈਂਕ ਦੇ ਹਫਤਾਵਾਰੀ ਅੰਕੜਾ ਸਪਲੀਮੈਂਟ 'ਚ ਦਿੱਤਾ ਗਿਆ ਹੈ ਅਤੇ ਇਸ ਦੇ ਮੁਤਾਬਕ ਸਿਰਫ਼ 15 ਦਿਨਾਂ 'ਚ ਦੇਸ਼ ਦੀ ਬੈਂਕਿੰਗ ਪ੍ਰਣਾਲੀ 'ਚ 2000 ਰੁਪਏ ਦੇ ਰੂਪ 'ਚ 3.26 ਲੱਖ ਕਰੋੜ ਰੁਪਏ ਆ ਗਏ ਸਨ, ਜਿਸ ਤੋਂ ਬਾਅਦ ਜਮ੍ਹਾ ਰਾਸ਼ੀ ਵਧ ਕੇ 187.02 ਲੱਖ ਕਰੋੜ ਰੁਪਏ ਹੋ ਗਈ ਹੈ। ਇਸ ਤਹਿਤ ਮਿਆਦੀ ਜਮ੍ਹਾ 2.65 ਲੱਖ ਕਰੋੜ ਰੁਪਏ ਅਤੇ ਡਿਮਾਂਡ ਡਿਪਾਜ਼ਿਟ 7,60,968 ਕਰੋੜ ਰੁਪਏ ਹੋ ਗਏ ਹਨ।
ਇਨ੍ਹਾਂ 2000 ਰੁਪਏ ਦੇ ਇਨ੍ਹਾਂ ਨੋਟਾਂ ਦੇ ਬੈਂਕਾਂ 'ਚ ਵਾਪਸ ਆਉਣ ਕਾਰਨ ਇਸ ਸਾਲ ਜਮ੍ਹਾਂ ਰਾਸ਼ੀ 'ਚ 11.8 ਫ਼ੀਸਦੀ ਵਾਧਾ ਹੋਇਆ ਹੈ ਅਤੇ ਇਹ ਪਿਛਲੇ ਸਾਲ ਦੇ ਮੁਕਾਬਲੇ ਇੱਕ ਚੰਗਾ ਅੰਕੜਾ ਹੈ। ਪਿਛਲੇ ਸਾਲ ਇਹ ਘਟ ਕੇ 9.8 ਫ਼ੀਸਦੀ 'ਤੇ ਆ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।