ਜਨਧਨ 'ਚ ਰਾਸ਼ੀ ਇਕ ਲੱਖ ਕਰੋੜ ਤੋਂ ਪਾਰ, ਪੰਜਾਬ 'ਚ ਇੰਨੇ ਖੁੱਲ੍ਹੇ ਖਾਤੇ

07/10/2019 2:35:48 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਵੱਲੋਂ ਗਰੀਬਾਂ ਨੂੰ ਬੈਂਕਿੰਗ ਸੇਵਾਵਾਂ ਨਾਲ ਜੋੜਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਜਨਧਨ ਯੋਜਨਾ ਨਾਲ ਲੋਕਾਂ 'ਚ ਭਾਰੀ ਉਤਸ਼ਾਹ ਦਿਸ ਰਿਹਾ ਹੈ। ਜਨਧਨ ਯੋਜਨਾ ਤਹਿਤ ਖੁੱਲ੍ਹੇ ਖਾਤਿਆਂ 'ਚ ਜਮ੍ਹਾ ਰਾਸ਼ੀ 1 ਲੱਖ ਕਰੋੜ ਰੁਪਏ ਤੋਂ ਪਾਰ ਹੋ ਗਈ ਹੈ। ਵਿੱਤ ਮੰਤਰਾਲਾ ਮੁਤਾਬਕ, ਤਿੰਨ ਜੁਲਾਈ ਤਕ ਇਸ ਯੋਜਨਾ ਤਹਿਤ 36.06 ਕਰੋੜ ਖਾਤੇ ਖੁੱਲ੍ਹੇ ਹਨ, ਜਿਨ੍ਹਾਂ 'ਚ ਉਸ ਵਕਤ ਤਕ ਕੁੱਲ ਮਿਲਾ ਕੇ 1,00,495.94 ਕਰੋੜ ਰੁਪਏ ਜਮ੍ਹਾ ਸਨ। ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਨਧਨ ਯੋਜਨਾ 28 ਅਗਸਤ 2014 ਨੂੰ ਸ਼ੁਰੂ ਕੀਤੀ ਗਈ ਸੀ।

 


ਜਨਧਨ 'ਤੇ ਸੁਵਿਧਾਵਾਂ-
ਪ੍ਰਧਾਨ ਮੰਤਰੀ ਜਨਧਨ ਯੋਜਨਾ ਤਹਿਤ ਖੁੱਲ੍ਹਣ ਵਾਲੇ ਖਾਤੇ ਨਾਲ ਰੁਪੈ ਕਾਰਡ ਤੇ ਓਵਰਡ੍ਰਾਫਟ ਦੀ ਸੁਵਿਧਾ ਦਿੱਤੀ ਜਾਂਦੀ ਹੈ। ਹੁਣ ਤਕ ਇਸ ਯੋਜਨਾ ਤਹਿਤ 28.45 ਕਰੋੜ ਖਾਤਾ ਧਾਰਕਾਂ ਨੂੰ ਰੁਪੈ ਕਾਰਡ ਜਾਰੀ ਹੋਏ ਹਨ। ਇਸ ਯੋਜਨਾ ਤਹਿਤ ਨਵਾਂ ਖਾਤਾ ਖੁੱਲ੍ਹਵਾਉਣ ਵਾਲੇ ਨੂੰ ਦੋ ਲੱਖ ਰੁਪਏ ਦਾ ਦੁਰਘਟਨਾ ਬੀਮਾ ਮਿਲਦਾ ਹੈ। 10,000 ਰੁਪਏ ਦੀ ਓਵਰਡ੍ਰਾਫਟ ਸੁਵਿਧਾ ਵੀ ਦਿੱਤੀ ਜਾਂਦੀ ਹੈ।
 

ਪੰਜਾਬ ਦੇ ਲਾਭਪਾਤਰ-

PunjabKesariਜਨਧਨ ਯੋਜਨਾ ਤਹਿਤ ਪੰਜਾਬ 'ਚ 3 ਜੁਲਾਈ 2019 ਤਕ ਕੁੱਲ 6,775,461 ਖਾਤੇ ਖੁੱਲ੍ਹੇ ਹਨ, ਜਿਨ੍ਹਾਂ 'ਚ ਕੁੱਲ ਮਿਲਾ ਕੇ 2,555.18 ਕਰੋੜ ਰੁਪਏ ਜਮ੍ਹਾ ਸਨ। ਪੰਜਾਬ 'ਚ ਹੁਣ ਤਕ 5,521,760 ਲੋਕਾਂ ਨੂੰ ਰੁਪੈ ਕਾਰਡ ਮਿਲ ਚੁੱਕੇ ਹਨ, ਜਿਸ ਨਾਲ ਲੋਕ ਡਿਜੀਟਲ ਲੈਣ-ਦੇਣ ਤੇ ਏ. ਟੀ. ਐੱਮ. ਜ਼ਰੀਏ ਟ੍ਰਾਂਜੈਕਸ਼ਨ ਕਰ ਸਕਦੇ ਹਨ।


Related News